Dailyhunt Logo
  • Light mode
    Follow system
    Dark mode
    • Play Story
    • App Story

ਫਲ ਕਾਰੋਬਾਰੀ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਸੋਨੀਪਤ ਤੋਂ ਗ੍ਰਿਫ਼ਤਾਰ

On Air 1 week ago

ਗੁਰੂਗ੍ਰਾਮ, 29 ਮਈ 2026 : ਹਰਿਆਣਾ (Haryana) ਦੇ ਗੁਰੂਗ੍ਰਾਮ ਵਿਖੇ ਫਲ ਕਾਰੋਬਾਰੀ ਦੀ ਸੂਆ ਮਾਰ ਕੇ ਹੱਤਿਆ (Murder) ਕਰਨ ਵਾਲੇ ਮੁਲਜਮ ਨੂੰ ਪੁਲਸ ਵਲੋਂ ਸੋਨੀਪਤ ਤੋਂ ਗ੍ਰਿਫਤਾਰ (Arrested) ਕਰ ਲਿਆ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਗੁਰੂਗ੍ਰਾਮ (Gurugram) ਦੇ ਸਿਵਾਜੀ ਨਗਰ ਥਾਣਾ ਖੇਤਰ ਦੀ ਖਾਂਡਸਾ ਮੰਡੀ ਵਿੱਚ ਫਲ ਕਾਰੋਬਾਰੀ ਦੀ ਸੂਆ ਮਾਰ ਕੇ ਹੱਤਿਆ ਕਰਨ ਦੇ ਦੋਸ਼ ਹੇਠ ਸੈਕਟਰ-40 ਕਰਾਈਮ ਬ੍ਰਾਂਚ ਨੇ ਇੱਕ ਮੁਲਜ਼ਮ ਨੂੰ ਸੋਨੀਪਤ ਤੋਂ ਗ੍ਰਿਫ਼ਤਾਰ ਕੀਤਾ ਹੈ ।

ਫਲਾਂ ਦੀ ਰੇਹੜੀ ਲਗਾਉਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਦੋਸ਼ੀ ਦੁਕਾਨਦਾਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਪੁਲਿਸ ਗ੍ਰਿਫ਼ਤਾਰੀ ਤੋਂ ਬਚਣ ਲਈ ਲੁਕਦਾ ਫਿਰ ਰਿਹਾ ਸੀ ।

ਕੌਣ ਹੈ ਜਿਸਨੇ ਕਰ ਦਿੱਤੀ ਸੀ ਤਿੱਖੀ ਚੀਜ਼ ਮਾਰ ਕੇ ਫਲ ਕਾਰੋਬਾਰੀ ਦੀ ਹੱਤਿਆ

ਜਾਣਕਾਰੀ ਅਨੁਸਾਰ 24 ਮਈ ਨੂੰ ਸਿ਼ਵਾਜੀ ਨਗਰ ਥਾਣਾ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਫਲ ਕਾਰੋਬਾਰੀ ਭਾਰਤ ਭੂਸ਼ਣ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ । ਮ੍ਰਿਤਕ ਦੇ ਭਰਾ ਨੇ ਪੁਲਿਸ ਨੂੰ ਦੱਸਿਆ ਕਿ 24 ਮਈ ਦੀ ਸਵੇਰੇ ਕਰੀਬ 8 ਵਜੇ ਉਹ ਆਪਣੀ ਫਲਾਂ ਦੀ ਰੇਹੜੀ ਦੁਕਾਨ ਦੇ ਸਾਹਮਣੇ ਲਗਾ ਰਹੇ ਸਨ ।

ਇਸ ਦੌਰਾਨ ਨਾਲ ਵਾਲੀ ਦੁਕਾਨ ਦੇ ਰਾਹੁਲ ਨੇ ਰੇਹੜੀ ਲਗਾਉਣ ਤੋਂ ਰੋਕ ਦਿੱਤਾ ਅਤੇ ਦੁਕਾਨ ਮਾਲਕ ਜੈ ਭਗਵਾਨ ਨੂੰ ਬੁਲਾ ਲਿਆ । ਜੈ ਭਗਵਾਨ ਨੇ ਆਉਂਦੇ ਹੀ ਝਗੜਾ ਸ਼ੁਰੂ ਕਰ ਦਿੱਤਾ ਅਤੇ ਕਿਸੇ ਨੁਕੀਲੀ ਚੀਜ਼ ਨਾਲ ਭਾਰਤ ਭੂਸ਼ਣ ਦੀ ਛਾਤੀ `ਤੇ ਵਾਰ ਕਰ ਦਿੱਤਾ । ਹਸਪਤਾਲ ਲਿਜਾਣ `ਤੇ ਡਾਕਟਰਾਂ ਨੇ ਉਸ ਨੂੰ ਮਰਿਆ ਹੋਇਆ ਐਲਾਨ ਕਰ ਦਿੱਤਾ। ਦੋਸ਼ੀ ਦੀ ਪਹਿਚਾਣ ਜੈ ਭਗਵਾਨ ਉਰਫ਼ ਸੀਟੂ (49) ਵਾਸੀ ਗੁਰੂਗ੍ਰਾਮ ਵਜੋਂ ਹੋਈ ਹੈ ।

ਪੁੱਛਗਿੱਛ ਦੌਰਾਨ ਆਇਆ ਵਿਵਾਦ ਦਾ ਕਾਰਨ

ਏ. ਸੀ. ਪੀ. ਕਰਾਈਮ ਨਵੀਨ ਸ਼ਰਮਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀ ਨੇ ਕਬੂਲ ਕੀਤਾ ਕਿ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਵਿੱਚ ਗੁੱਸੇ ਵਿੱਚ ਆ ਕੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਦੋਸ਼ੀ ਖ਼ਿਲਾਫ਼ ਗੁਰੂਗ੍ਰਾਮ ਵਿੱਚ ਪਹਿਲਾਂ ਵੀ ਜੂਆ ਐਕਟ ਤਹਿਤ 2 ਮਾਮਲੇ ਦਰਜ ਹਨ ।

Dailyhunt
Disclaimer: This content has not been generated, created or edited by Dailyhunt. Publisher: On Air