Dailyhunt Logo
  • Light mode
    Follow system
    Dark mode
    • Play Story
    • App Story

ਰਿਸ਼ਵਤ ਲੈਂਦਾ ਬੀ. ਪੀ. ਈ. ਓ. ਦਫ਼ਤਰ ਦਾ ਕਲਰਕ ਗਿਫ਼ਤਾਰ

On Air 1 week ago

ਚੰਡੀਗੜ੍ਹ, 30 ਜੁਲਾਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਬੀ. ਪੀ. ਈ. ਓ. ਦਫ਼ਤਰ ਦੇ ਕਲਰਕ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਕਲਰਕ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ (Vigilance) ਬਿਊਰੋ ਵਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਜਿਸ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇ ਹਾਜੀਪੁਰ ਦਫ਼ਤਰ ਦੇ ਕਲਰਕ ਨੂੰ ਰਿਸ਼ਵਤ (Bribe) ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਗਗਨਦੀਪ ਸਿੰਘ ਦੇ ਤੌਰ 'ਤੇ ਹੋਈ ਹੈ ।

ਦੱਸਣਯੋਗਹੈ ਕਿ ਉਕਤ ਕਲਰਕ ਵਲੋਂ ਮੰਗੀ ਜਾ ਰਹੀ 10 ਹਜ਼ਾਰ ਰੁਪਏ ਦੀ ਰਿਸ਼ਵਤ ਚਾਈਲਡ ਕੇਅਰ ਲੀਵ ਮਨਜ਼ੂਰ ਕਰਵਾਉਣ ਦੇ ਨਾਮ ‘ਤੇ ਮੰਗੀ ਜਾ ਰਹੀ ਸੀ ।

ਕੀ ਦੱਸਿਆ ਸਿ਼ਕਾਇਤਕਰਤਾ ਨੇ ਵਿਜੀਲੈਂਸ ਨੂੰ ਦਿੱਤੀ ਸਿ਼ਕਾਇਤ ਵਿਚ

ਸਿਕਾਇਤਕਰਤਾ (Complainant) ਅਨੁਸਾਰ ਉਨ੍ਹਾਂ ਦੀ ਪਤਨੀ ਕੁਲਜੀਤ ਕੌਰ ਬਲਾਕ ਹਾਜੀਪੁਰ ਦੇ ਅਧੀਨ ਆਉਂਦੇ ਸਰਕਾਰੀ ਐਲੀਮੈਂਟਰੀ ਸਕੂਲ, ਪਿੰਡ ਸਹੌੜਾ ਕੰਡੀ ਵਿਚ ਈ. ਟੀ. ਟੀ. ਅਧਿਆਪਕ ਦੇ ਅਹੁਦੇ ‘ਤੇ ਤਾਇਨਾਤ ਹੈ । ਉਨ੍ਹਾਂ ਦਾ ਅਸਲ ਨਿਵਾਸ ਜਿ਼ਲਾ ਮਲੇਰਕੋਟਲਾ ਦਾ ਪਿੰਡ ਸੁਲਤਾਨਪੁਰ ਹੈ, ਜੋ ਕਿ ਮੌਜੂਦਾ ਤਾਇਨਾਤੀ ਵਾਲੀ ਜਗ੍ਹਾ ਤੋਂ ਲੱਗਭਗ 250 ਕਿਲੋਮੀਟਰ ਦੂਰ ਹੈ ।

ਬੱਚੀ ਦੀ ਦੇਖਭਾਲ ਲਈ ਮੰਗੀ ਜਾ ਰਹੀ ਸੀ ਛੁੱਟੀ

ਉਨ੍ਹਾਂ ਦੀ 9 ਮਹੀਨੇ ਦੀ ਛੋਟੀ ਬੱਚੀ ਹੈ, ਜਿਸ ਦੀ ਦੇਖਭਾਲ ਲਈ ਪਰਿਵਾਰ ਫਿਲਹਾਲ ਪਿੰਡ ਨੰਗਲ ਬਿਹਾਲਾ ਵਿਚ ਕਿਰਾਏ ‘ਤੇ ਰਹਿ ਰਿਹਾ ਹੈ । ਬੱਚੀ ਦੀ ਦੇਖਭਾਲ ਲਈ ਅਧਿਆਪਕਾ ਕੁਲਜੀਤ ਕੌਰ ਨੇ ਚਾਈਲਡ ਕੇਅਰ ਲੀਵ ਲਈ ਅਰਜ਼ੀ ਦਿੱਤੀ ਸੀ । ਦੋਸ਼ ਹੈ ਕਿ ਬੀ. ਪੀ. ਈ. ਓ. ਦਫ਼ਤਰ ਹਾਜੀਪੁਰ ਵਿਚ ਤਾਇਨਾਤ ਕਲਰਕ ਗਗਨਦੀਪ ਨੇ ਇਸ ਛੁੱਟੀ ਨੂੰ ਮਨਜ਼ੂਰ ਕਰਵਾਉਣ ਦੇ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ।

Dailyhunt
Disclaimer: This content has not been generated, created or edited by Dailyhunt. Publisher: On Air