Dailyhunt

ਸੈਕਸ ਸ਼ੋਸ਼ਣ ਮਾਮਲੇ ਵਿਚ ਨਿਰਦੇਸ਼ਕ ਭੇਜਿਆ ਜੁਡੀਸ਼ੀਅਲ ਹਿਰਾਸਤ ਵਿਚ

On Air 0 months ago

ਕੋਚੀ (ਕੇਰਲ), 2 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਕੇਰਲ (Kerala) ਵਿਖੇ ਇਕ ਸੈਕਸ ਸ਼ੋਸ਼ਣ ਮਾਮਲੇ ਵਿਚ ਮਲਿਆਲਮ ਨਿਰਦੇਸ਼ਕ (Malayalam director) ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜੇ ਜਾਣ ਦਾ ਪਤਾ ਚੱਲਿਆ ਹੈ ।

ਕਿੰਨੇ ਦਿਨਾਂ ਦੀ ਜੁਡੀਸ਼ੀਅਲ ਹਿਰਾਸਤ 'ਚ ਭੇਜਿਆ ਗਿਆ

ਇੱਥੋਂ ਦੀ ਇਕ ਅਦਾਲਤ ਨੇ ਪ੍ਰਸਿੱਧ ਮਲਿਆਲਮ ਨਿਰਦੇਸ਼ਕ ਰਣਜੀਤ ਨੂੰ ਸੈਕਸ ਸ਼ੋਸ਼ਣ (Sexual abuse) ਦੇ ਇਕ ਮਾਮਲੇ 'ਚ ਬੁੱਧਵਾਰ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿੱਤਾ।

ਰਣਜੀਤ ਨੂੰ ਮੰਗਲਵਾਰ ਰਾਤ ਗ੍ਰਿਫਤਾਰ ਕੀਤਾ ਗਿਆ ਸੀ । ਜੁਡੀਸ਼ੀਅਲ ਹਿਰਾਸਤ (Judicial custody) ‘ਚ ਭੇਜੇ ਜਾਣ ਤੋਂ ਬਾਅਦ ਨਿਰਦੇਸ਼ਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਵਿਰੁੱਧ ਲਾਏ ਗਏ ਦੋਸ਼ ਝੂਠੇ ਹਨ ।

ਮਲਿਆਲਮ ਨਿਰਦੇਸ਼ ਨੇ ਖੁਦ ਦੇ ਮੁਲਜਮ ਨਾ ਹੋਣ ਦਾ ਕੀਤਾ ਦਾਅਵਾ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਖੁੱਦ ਦੇ ਮੁਲਜ਼ਮ ਨਾ ਹੋਣ ਦਾ ਦਾਅਵਾ ਕੀਤਾ। ਸੂਬੇ ਦੇ ਸੱਭਿਆਚਾਰ ਮੰਤਰੀ ਸਾਜੀ ਚੇਰੀਅਨ ਨੇ ਸੰਕੇਤ ਦਿੱਤਾ ਕਿ ਸਰਕਾਰ ਪੀੜਤਾ ਦੇ ਨਾਲ ਹੈ। ਫਿਲਮ ਕਰਮਚਾਰੀ ਐਸੋਸੀਏਸ਼ਨ ਆਫ ਕੇਰਲ ਨੇ ਨਿਰਦੇਸ਼ਕ ਤੇ ਲੇਖਕਾਂ ਦੀਆਂ ਐਸੋਸੀਏਸ਼ਨਾਂ ਨੂੰ ਸਿਫਾਰਸ਼ ਕੀਤੀ ਹੈ ਕਿ ਰਣਜੀਤ ਦੀ ਮੈਂਬਰੀ ਰੱਦ ਕੀਤੀ ਜਾਵੇ । ਪੁਲਸ ਨੇ ਕਿਹਾ ਕਿ ਘਟਨਾ ਕਾਰਨ ਪੀੜਤਾ ਡੂੰਘੇ ਸਦਮੇ `ਚ ਹੈ ।

Dailyhunt
Disclaimer: This content has not been generated, created or edited by Dailyhunt. Publisher: On Air