Dailyhunt Logo
  • Light mode
    Follow system
    Dark mode
    • Play Story
    • App Story

ਸਰੀਰਕ ਸਮੱਸਿਆ ਦਾ ਹੱਲ ਕਰਵਾਉਣ ਗਈ ਮਹਿਲਾ ਨਾਲ ਬਣਾਏ ਸਰੀਰਕ ਸਬੰਧ

On Air 2 weeks ago

ਲੁਧਿਆਣਾ, 7 ਜੁਲਾਈ 2026 : ਜਿਲਾ ਲੁਧਿਆਣਾ (Ludhiana) ਵਿਖੇ ਤਾਂਤਰਿਕ ਵਿਦਿਆ ਰਾਹੀਂ ਹਰ ਸਮੱਸਿਆ ਦਾ ਹੱਲ ਕਰਨ ਵਾਲੇ ਇਕ ਵਿਅਕਤੀ ਵਿਰੁੱਧ ਜਬਰ ਜਨਾਹ (Rape) ਦਾ ਕੇਸ ਦਰਜ ਕੀਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਅਖਬਾਰ 'ਚ ਤਾਂਤਰਿਕ ਵਿਦਿਆ ਰਾਹੀਂ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਕਰਨ ਦਾ ਇਸ਼ਤਿਹਾਰ ਦੇਣ ਵਾਲੇ ਇੱਕ ਵਿਅਕਤੀ ਖਿ਼ਲਾਫ਼ ਇੱਕ ਔਰਤ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਥਾਣਾ ਸਿ਼ਮਲਾਪੁਰੀ ਪੁਲਸ ਨੇ ਕੇਸ ਦਰਜ (Case registered) ਕੀਤਾ ਹੈ ਵਿਚ ਵਿਅਕਤੀ ਤੇ ਦੋਸ਼ ਹੈ ਕਿ ਮੁਲਜ਼ਮ ਨੇ ਉਪਾਏ ਕਰਨ ਦਾ ਭਰੋਸਾ ਦੇ ਕੇ ਔਰਤ ਨੂੰ ਆਪਣੇ ਕੋਲ ਬੁਲਾਇਆ ਅਤੇ ਬਾਅਦ 'ਚ ਕਾਰ ਵਿੱਚ ਬੈਠਾ ਕੇ ਖਾਲੀ ਪਲਾਟ ਵਿੱਚ ਲੈ ਜਾ ਕੇ ਉਸ ਨਾਲ ਜਬਰ-ਜਨਾਹ ਕੀਤਾ ।

ਇਸ ਦੌਰਾਨ ਮੁਲਜ਼ਮ ਨੇ ਪੀੜਤਾ ਦੀਆਂ ਇਤਰਾਜ਼ਯੋਗ ਤਸਵੀਰਾਂ ਵੀ ਖਿੱਚ ਲਈਆਂ ।

ਕੀ ਦੱਸਿਆ ਪੀੜ੍ਹਤਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ

ਪੀੜ੍ਹਤ ਮਹਿਲਾ ਵਲੋਂ ਪੁਲਸ ਨੂੰ ਦਿੱਤੀ ਸਿ਼ਕਾਇਤ (Complaint) ਮੁਤਾਬਕ ਪੀੜਤਾ ਨੇ ਅਖਬਾਰ 'ਚ ਛਪਿਆ ਇੱਕ ਇਸ਼ਤਿਹਾਰ ਪੜ੍ਹਿਆ ਸੀ, ਜਿਸ ਵਿੱਚ ਮੁਲਜ਼ਮ ਆਪਣੇ ਆਪ ਨੂੰ ਤਾਂਤਰਿਕ ਦੱਸ ਕੇ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਦਾਅਵਾ ਕਰਦਾ ਸੀ । ਇਸ਼ਤਿਹਾਰ ਦੇਖਣ ਤੋਂ ਬਾਅਦ ਸਰੀਰਕ ਸਮੱਸਿਆ ਨਾਲ ਉਲਝ ਰਹੀ ਔਰਤ ਨੇ ਆਪਣੇ ਬਿਮਾਰੀ ਦਾ ਇਲਾਜ ਕਰਵਾਉਣ ਲਈ ਉਸ ਨਾਲ ਸੰਪਰਕ ਕੀਤਾ ।

ਹੋਰ ਕੀ ਕੀ ਦੱਸਿਆ ਗਿਆ ਸਿ਼ਕਾਇਤ ਵਿਚ

ਸਿ਼ਕਾਇਤ ਅਨੁਸਾਰ ਮੁਲਜ਼ਮ ਨੇ ਉਪਾਏ ਕਰਨ ਦੇ ਬਹਾਨੇ ਔਰਤ ਨੂੰ ਆਪਣੇ ਕੋਲ ਬੁਲਾਇਆ । ਫਿਰ ਉਹ ਉਸ ਨੂੰ ਕਾਰ 'ਚ ਬਿਠਾ ਕੇ ਗਿੱਲ ਨਹਿਰ ਤੋਂ ਗਿੱਲ ਚੌਕ ਵੱਲ ਲੈ ਗਿਆ । ਮਹਿਲਾਂ ਨੇ ਦੋਸ਼ ਲਗਾਇਆ ਕਿ ਮੁਲਜ਼ਮ ਨੇ ਰਾਹ ਵਿੱਚ ਉਸ ਉੱਪਰ ਵਸ਼ੀਕਰਨ ਕਰ ਦਿੱਤਾ ਅਤੇ ਰਸਤੇ ਵਿੱਚ ਇੱਕ ਸੁੰਨਸਾਨ ਖਾਲੀ ਪਲਾਟ ਵਿੱਚ ਕਾਰ ਰੋਕ ਕੇ ਉਸ ਨਾਲ ਜਬਰ-ਜਨਾਹ ਕੀਤਾ। ਦੋਸ਼ ਹੈ ਕਿ ਇਸ ਦੌਰਾਨ ਉਸ ਨੇ ਔਰਤ ਦੀਆਂ ਇਤਰਾਜ਼ਯੋਗ ਤਸਵੀਰਾਂ (Objectionable images) ਵੀ ਖਿੱਚ ਲਈਆਂ ।

ਕੌਣ ਹੈ ਇਹ ਵਿਅਕਤੀ ਜਿਸ ਨੇ ਜਬਰ ਜਨਾਹ ਕੀਤਾ

ਸਿ਼ਕਾਇਤ ਦੀ ਜਾਂਚ ਤੋਂ ਬਾਅਦ ਥਾਣਾ ਸਿ਼ਮਲਾਪੁਰੀ ਪੁਲਸ ਨੇ ਰਾਜਪੁਰਾ ਨੇੜਲੇ ਪਿੰਡ ਜੰਡੋਲੀ ਦੇ ਰਹਿਣ ਵਾਲੇ ਗੁਰਦੇਵ ਸਿੰਘ ਉਰਫ਼ ਸ਼ੈਟੀ ਖਿ਼ਲਾਫ਼ ਜਬਰ-ਜਨਾਹ ਦਾ ਕੇਸ ਦਰਜ ਕਰ ਲਿਆ ਹੈ । ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿ਼ਮਲਾਪੁਰੀ ਦੇ ਇੰਚਾਰਜ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਐੱਫ. ਆਈ. ਆਰ. ਦਰਜ ਕਰਨ ਤੋਂ ਬਾਅਦ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ । ਅਗਲੇਰੀ ਜਾਂਚ ਉਪਰੰਤ ਜਲਦੀ ਹੀ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ ।

Dailyhunt
Disclaimer: This content has not been generated, created or edited by Dailyhunt. Publisher: On Air