Dailyhunt Logo
  • Light mode
    Follow system
    Dark mode
    • Play Story
    • App Story

ਤੇਜ ਰਫ਼ਤਾਰ ਟਰਾਲੇ ਦੇ ਅਚਾਨਕ ਬ੍ਰੇਕ ਲਗਾਉਣ ਕਾਰਨ ਵਾਪਰਿਆ ਸੜਕ ਹਾਦਸਾ

On Air 1 week ago

ਰੜ, 7 ਜੁਲਾਈ 2026 : ਪੰਜਾਬ ਦੇ ਖਰੜ (Kharar) ਨੇੜੇ ਲੰਘਦੇ ਭਾਰਤ ਮਾਲਾ ਐਕਸਪ੍ਰੈਸ ਹਾਈਵੇ ਤੇ ਇਕ ਤੇਜ਼ ਰਫ਼ਤਾਰ ਟਰਾਲੇ ਦੇ ਅਚਾਨਕ ਬ੍ਰੇਕ ਲਗਾਉਣ ਕਾਰਨ ਇਕ ਕਾਰ ਹਾਦਸਾਗ੍ਰਸਤ (Car accident) ਹੋ ਗਈ ਹੈ ।

ਸੜਕ ਹਾਦਸੇ ਵਿਚ ਕਿੰਨਿਆਂ ਦੀ ਹੋਈ ਮੌਤ

ਮਿਲੀ ਜਾਣਕਰੀ ਅਨੁਸਾਰ ਖਰੜ ਨੇੜਿਓਂ ਨਿਕਲਦੇ ਭਾਰਤ ਮਾਲਾ ਐਕਸਪ੍ਰੈਸ ਹਾਈਵੇ (Bharat Mala Expressway) 'ਤੇ ਟੋਲ ਪਲਾਜ਼ਾ ਦੇ ਕੋਲ ਜੋ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ (Road accident) ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਵਿਚ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਕੇੇ 'ਤੇ ਹੀ ਮੌਤ ਹੋ ਗਈ ਹੈ ।

ਜਾਣਕਾਰੀ ਮੁਤਾਬਕ ਇਸ ਸੜਕ ਹਾਦਸੇ ਵਿੱਚ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਇੱਕ ਨਵ-ਵਿਆਹੇ ਪਤੀ-ਪਤਨੀ ਅਤੇ ਇੱਕ ਬਜ਼ੁਰਗ ਦੀ ਮੌਕੇ ‘ਤੇ ਹੀ ਮੌਤ (Death) ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਤੀ-ਪਤਨੀ ਦਾ ਵਿਆਹ ਅਜੇ ਤਿੰਨ ਮਹੀਨੇ ਪਹਿਲਾਂ ਹੀ ਹੋਇਆ ਸੀ ।

ਕੀ ਕਾਰਨ ਰਿਹਾ ਸੜਕ ਹਾਦਸੇ ਦਾ

ਪ੍ਰਾਪਤ ਸੂਚਨਾ ਅਨੁਸਾਰ ਹਾਈਵੇ ‘ਤੇ ਜਾ ਰਹੇ ਇੱਕ ਟਰਾਲੇ ਦੇ ਚਾਲਕ ਵੱਲੋਂ ਅਚਾਨਕ ਬਰੇਕ ਲਗਾ ਦਿੱਤੀ ਗਈ । ਟਰਾਲੇ ਦੀ ਸਪੀਡ ਤੇਜ਼ ਹੋਣ ਅਤੇ ਅਚਾਨਕ ਬਰੇਕ ਲੱਗਣ ਕਾਰਨ ਪਿੱਛੇ ਆ ਰਹੀ ਕਾਰ ਬੇਕਾਬੂ ਹੋ ਕੇ ਸਿੱਧੀ ਟਰਾਲੇ ਦੇ ਪਿੱਛੇ ਜਾ ਟਕਰਾਈ । ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਸਵਾਰ ਤਿੰਨਾਂ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ।

ਲਾਸ਼ਾਂ ਕਬਜੇ ਵਿਚ ਲੈ ਪੁਲਸ ਨੇ ਕਰ ਦਿੱਤੀ ਹੈ ਜਾਂਚ ਸ਼ੁਰੂ

ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ ‘ਤੇ ਪਹੁੰਚ ਗਈ । ਇਸ ਮਾਮਲੇ ਦੀ ਜਾਂਚ ਘੜੂੰਆਂ ਥਾਣੇ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ । ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ।

Dailyhunt
Disclaimer: This content has not been generated, created or edited by Dailyhunt. Publisher: On Air