Dailyhunt Logo
  • Light mode
    Follow system
    Dark mode
    • Play Story
    • App Story

ਵਿਦਿਆਰਥਣ ਨਾਲ ਜਬਰ-ਜਨਾਹ ਮਾਮਲੇ ਵਿਚ ਹੈੱਡਮਾਸਟਰ ਖਿਲਾਫ ਕੇਸ ਦਰਜ

On Air 3 weeks ago

ਰਿਆਣਾ, 29 ਅਗਸਤ 2026 : ਗੌਰਮਿੰਟ ਮਿਡਲ ਸਕੂਲ ਦੀ ਨਾਬਾਲਗ ਵਿਦਿਆਰਥਣ (Minor student)ਨਾਲ ਜਬਰ ਜਨਾਹ ਅਤੇ ਅਸ਼ਲੀਲ ਛੇੜਛਾੜ ਮਾਮਲੇ ਵਿਚ ਹੈਡਮਾਸਟਰ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ।

ਕੌਣ ਹੈ ਇਹ ਹੈਡਮਾਸਟਰ

ਮਿਲੀ ਜਾਣਕਾਰੀ ਅਨੁਸਾਰ ਹੁਸਿਆਰਪੁਰ ਜਿਲੇ ਅਧੀਨ ਆਉਂਦੇ ਗੌਰਮਿੰਟ ਮਿਡਲ ਸਕੂਲ ਦੇ ਜਿਸ ਹੈੱਡਮਾਸਟਰ (Headmaster) ਵੱਲੋਂ 12 ਸਾਲਾ ਨਾਬਾਲਗ ਵਿਦਿਆਰਥਣ ਨਾਲ ਜਬਰ-ਜਨਾਹ (Rape) ਅਤੇ ਅਸ਼ਲੀਲ ਛੇੜਛਾੜ ਕਰਨ ਦਾ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਦੇ ਮਾਮਲੇ ਵਿਚ ਪੁਲਸ ਨੇ ਹੈਡਮਾਸਟਰ ਵਿਰੁੱਧ ਕੇਸ ਦਰਜ ਕੀਤਾ ਹੈ ਦੀ ਪਛਾਣ ਅਨੁਜ ਵਾਸੂਦੇਵ ਦੇ ਤੌਰ 'ਤੇ ਹੋਈ ਹੈ ।

ਕੀ ਦੱਸਿਆ ਲੜਕੀ ਦੇ ਪਿਤਾ ਨੇ ਪੁਲਸ ਨੂੰ ਦਿੱਤੀ ਦਰਖਾਸਤ ਵਿਚ

ਉਪਰੋਕਤ ਮਾਮਲੇ ਸਬੰਧੀ ਲੜਕੀ ਦੇ ਪਿਤਾ ਵਲੋਂ ਥਾਣਾ ਹਰਿਆਣਾ ਨੂੰ ਦਿੱਤੀ ਦਰਖਾਸਤ ‘ਚ ਦੱਸਿਆ ਗਿਆ ਕਿ ਕੁਝ ਦਿਨਾਂ ਤੋਂ ਉਸ ਦੀ ਬੇਟੀ ਸਕੂਲ ਨਹੀਂ ਜਾ ਰਹੀ ਸੀ । ਵਜ੍ਹਾ ਪੁੱਛਣ ‘ਤੇ ਬੱਚੀ ਨੇ ਰੋਂਦੇ ਹੋਏ ਦੱਸਿਆ ਕਿ ਸਕੂਲ ਦਾ ਹੈੱਡਮਾਸਟਰ ਅਨੁਜ ਵਾਸੂਦੇਵ ਉਸ ਨੂੰ ਕਾਫੀ ਦਿਨਾਂ ਤੋਂ ਤੰਗ-ਪ੍ਰੇਸ਼ਾਨ ਕਰ ਰਿਹਾ ਸੀ, ਜਿਸਮਾਨੀ ਛੇੜਛਾੜ ਕਰਦਾ ਸੀ ਅਤੇ ਕਿਸੇ ਨੂੰ ਦੱਸਣ ‘ਤੇ ਸਕੂਲੋਂ ਨਾਂ ਕੱਟਣ ਦੀਆਂ ਧਮਕੀਆਂ ਦਿੰਦਾ ਸੀ । ਪੀੜਤਾ ਨੇ ਦੱਸਿਆ ਕਿ 11 ਅਗਸਤ 2026 ਨੂੰ ਵੀ ਹੈੱਡਮਾਸਟਰ ਨੇ ਉਸ ਨਾਲ ਛੇੜਖਾਨੀ ਕੀਤੀ ਅਤੇ ਛੁੱਟੀ ਸਮੇਂ ਜ਼ਬਰਦਸਤੀ ਆਪਣੀ ਗੱਡੀ ‘ਚ ਬਿਠਾ ਕੇ ਲੈ ਗਿਆ ।

ਪੁਲਸ ਨੇ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ ਸ਼ੁਰੂ

ਰਸਤੇ ‘ਚ ਸ਼ਮਸ਼ਾਨਘਾਟ ਨੇੜੇ ਗੱਡੀ ਰੋਕ ਕੇ ਉਸ ਦੇ ਮੂੰਹ ‘ਚ ਨਸ਼ੀਲੀ ਚਿੱਟੇ ਰੰਗ ਦੀ ਗੋਲੀ ਪਾ ਦਿੱਤੀ ਅਤੇ ਉਸ ਨਾਲ ਸਰੀਰਕ ਸਬੰਧ ਬਣਾਏ । ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਘਰ ਤੋਂ 500 ਮੀਟਰ ਪਿੱਛੇ ਗੱਡੀ ਤੋਂ ਉਤਾਰ ਕੇ ਫਰਾਰ ਹੋ ਗਿਆ । ਥਾਣਾ ਹਰਿਆਣਾ ਦੀ ਪੁਲਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ-ਕਰ ਦਿੱਤੀ ਹੈ ।

Dailyhunt
Disclaimer: This content has not been generated, created or edited by Dailyhunt. Publisher: On Air