ਸੁਨੀਲ ਜਾਖੜ ਨੇ ਇਸ ਮੌਕੇ ਇਕ ਹੋਰ ਖੁਲਾਸਾ ਕਰਦਿਆਂ ਕਿਹਾ ਕਿ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਮੀਟਿੰਗ ਵਿਚ ਪੰਜਾਬ ਦੇ ਦੋ ਮੰਤਰੀਆਂ ਅਮਨ ਅਰੋੜਾ ਤੇ ਸੰਜੀਵ ਅਰੋੜਾ ਅਤੇ ਮੁੱਖ ਸਕੱਤਰ ਪੰਜਾਬ ਨੂੰ ਰੱਜ ਕੇ ਜਲੀਲ ਕੀਤਾ ਗਿਆ। ਉਨ੍ਹਾਂ ਨੇ ਇੰਨ੍ਹਾਂ ਮੰਤਰੀਆਂ ਤੇ ਤਰਸ਼ ਖਾਂਦਿਆਂ, ਹੈਰਾਨੀ ਪ੍ਰਗਟ ਕੀਤੀ ਕਿ ਇੰਨ੍ਹੀ ਜਲਾਲਤ ਝੱਲਣ ਤੋਂ ਬਾਅਦ ਵੀ ਕੁਰਸੀ ਦੀ ਭੁੱਖ ਵਿਚ ਉਹ ਮੰਤਰੀ ਹਾਲੇ ਵੀ ਸਰਕਾਰ ਵਿਚ ਬੈਠੇ ਹਨ।
'ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਨਾਂਅ 'ਤੇ ਸਰਕਾਰ ਨੇ 6 ਮਹੀਨੇ ਦੀ ਮੋਹਲਤ ਮੰਗੀ'
ਸੁਨੀਲ ਜਾਖੜ ਨੇ ਕਿਹਾ ਕਿ ਮਜਦੂਰਾਂ ਦੇ ਨਾਂਅ ਤੇ ਸੈਸ਼ਨ ਬੁਲਾਇਆ ਗਿਆ ਪਰ ਇਸਦਾ ਅਸਲ ਉਦੇਸ਼ ਤਾਂ ਆਪਣੀ ਸਰਕਾਰ ਨੂੰ 6 ਮਹੀਨੇ ਦੀ ਮੋਹਲਤ ਲੈਣਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਾਢੇ 4 ਲੱਖ ਕਰੋੜ ਦੇ ਕਰਜੇ ਹੇਠ ਹੈ, ਭ੍ਰਿਸ਼ਟਾਚਾਰ ਸਾਰੇ ਹੱਦ ਬੰਨੇ ਟੱਪ ਚੁੱਕਾ ਹੈ, ਅਮਨ ਕਾਨੂੰਨ ਦੀ ਸਥਿਤੀ ਸਭ ਤੋਂ ਗੰਭੀਰ ਹਾਲਾਤ ਵਿਚ ਹੈ ਤੇ ਇਹ ਆਪ ਸਰਕਾਰ ਇਸਤਿਹਾਰਬਾਜੀ ਤੋਂ ਅੱਗੇ ਨਹੀਂ ਵੱਧ ਪਾ ਰਹੀ ਹੈ।
ਭਾਜਪਾ ਪ੍ਰਧਾਨ ਨੇ ਇਸ ਮੌਕੇ ਕੇਂਦਰ ਸਰਕਾਰ ਵੱਲੋਂ ਆ ਰਹੀਆਂ ਵਿੱਤੀ ਸਹਾਇਤਾ ਦੀ ਜਿਕਰ ਕਰਦਿਆਂ ਦੱਸਿਆ ਕਿ ਜਿਸ ਨਹਿਰੀ ਪਾਣੀ ਨੂੰ ਟੇਲਾਂ ਤੱਕ ਭੇਜਣ ਲਈ ਸਰਕਾਰ ਦਾਅਵੇ ਕਰ ਰਹੀ ਹੈ ਉਸ ਲਈ ਸਾਰਾ ਪੈਸਾ ਕੇਂਦਰ ਸਰਕਾਰ ਤੋਂ ਆ ਰਿਹਾ ਹੈ। ਰਾਜਾਂ ਨੂੰ ਵਿਸੇਸ਼ ਸਹਾਇਤਾ ਮੱਦ ਅਧੀਨ ਵੀ ਪੰਜਾਬ ਨੁੰ ਕਰੋੜਾ ਰੁਪਏ ਮਿਲੇ ਹਨ।