Dailyhunt Logo
  • Light mode
    Follow system
    Dark mode
    • Play Story
    • App Story
CM ਮਾਨ ਜਵਾਬ ਦੇਣ ਕਿ 'ਆਪ' ਸਰਕਾਰ ਨੇ ਮੂੰਗੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਕਿਉਂ ਵਿਸਾਰਿਆ ? : ਸੁਖਬੀਰ ਸਿੰਘ ਬਾਦਲ

CM ਮਾਨ ਜਵਾਬ ਦੇਣ ਕਿ 'ਆਪ' ਸਰਕਾਰ ਨੇ ਮੂੰਗੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਕਿਉਂ ਵਿਸਾਰਿਆ ? : ਸੁਖਬੀਰ ਸਿੰਘ ਬਾਦਲ

PTC News 2 weeks ago

Moong MSP : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਅੱਜ ਮੁੱਖ ਮੰਤਰੀ ਨੂੰ ਭਗਵੰਤ ਮਾਨ (CM Mann) ਨੂੰ ਪੁੱਛਿਆ ਕਿ ਉਹ ਦੱਸਣ ਕਿ ਪੰਜਾਬ ਦੇ ਮੂੰਗੀ ਪੈਦਾਵਾਰ ਕਰਨ ਵਾਲੇ ਕਿਸਾਨਾਂ (Farmer News) ਨੂੰ ਵਿਸਾਰ ਕਿਉਂ ਦਿੱਤਾ ਹੈ ਤੇ ਮੂੰਗੀ ਦੀ MSP 'ਤੇ ਖਰੀਦ ਕਰਨ ਤੋਂ ਉਹ ਇਨਕਾਰੀ ਕਿਉਂ ਹਨ ?

ਹਾਲਾਂਕਿ ਉਹਨਾਂ ਨੇ ਇਸਦੇ ਵਾਅਦੇ ਵੀ ਕੀਤੇ ਸਨ।

ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਹੜੇ ਕਿਸਾਨਾਂ ਨੇ ਮੂੰਗੀ ਦੀ ਪੈਦਾਵਾਰ ਕੀਤੀ, ਉਹ ਆਪਣੀ ਜਿਣਸ ਵੇਚਣ ਵਾਸਤੇ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਹਨਾਂ ਕਿਹਾ ਕਿ ਸੂਬੇ ਦੀਆਂ ਸਰਕਾਰੀ ਖਰੀਦ ਏਜੰਸੀਆਂ ਖਰੀਦ ਨਹੀਂ ਕਰ ਰਹੀਆਂ ਤੇ ਕਿਸਾਨਾਂ ਨੂੰ ਪ੍ਰਾਈਵੇਟ ਖਿਡਾਰੀਆਂ ਦੇ ਤਰਸ 'ਤੇ ਛੱਡ ਦਿੱਤਾ ਗਿਆ ਹੈ ਜੋ ਐਮ ਐਸ ਨਾਲ ਕਿਤੇ ਜ਼ਿਆਦਾ ਘੱਟ ਰੇਟ 'ਤੇ ਜਿਣਸ ਖਰੀਦ ਰਹੇ ਹਨ। ਵੁਹਨਾਂ ਕਿਹਾ ਕਿ ਕਿਸਾਨਾਂ ਨੂੰ 6500 ਤੋਂ 7000 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਮਿਲ ਰਿਹਾ ਹੈ ਜਦੋਂ ਕਿ ਐਮ ਐਸ ਪੀ 8780 ਰੁਪਏ ਪ੍ਰਤੀ ਕੁਇੰਟਲ ਹੈ।

'ਗਰੰਟੀ ਦੇ ਬਾਵਜੂਦ ਨਹੀਂ ਖਰੀਦੀ ਜਾ ਰਹੀ ਫਸਲ'

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਲਗਾਤਾਰ ਚੌਥਾ ਸੀਜ਼ਨ ਹੈ, ਜਦੋਂ ਕਿ ਸੂਬਾ ਸਰਕਾਰ ਨੇ ਮੂੰਗੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ 2022 ਵਿਚ ਕਿਸਾਨਾਂ ਨੂੰ ਮੂੰਗੀ ਦੀ ਪੈਦਾਵਾਰ ਕਰਨ ਵਾਸਤੇ ਉਤਸ਼ਾਹਿਤ ਕੀਤਾ ਸੀ ਅਤੇ MSP 'ਤੇ ਫਸਲ ਖਰੀਦਣ ਦੀ ਗਰੰਟੀ ਦਿੱਤੀ ਸੀ। ਉਹਨਾਂ ਕਿਹਾ ਕਿ ਸਰਕਾਰੀ ਏਜੰਸੀਆਂ ਨੇ ਮੰਡੀਆਂ ਵਿਚ ਆਈ ਕੁੱਲ ਫਸਲ ਦਾ ਸਿਰਫ ਇਕ ਫੀਸਦੀ ਹਿੱਸਾ ਹੀ ਖਰੀਦਿਆ ਹੈ।

... 'ਸਤਲੁਜ' 'ਤੇ ਪਾਬੰਦੀ ਜਜ਼ਬਾਤਾਂ ਦਾ ਕਤਲ : ਜਥੇਦਾਰ ਬਾਬਾ ਟੇਕ ਸਿੰਘ

ਉਹਨਾਂ ਕਿਹਾ ਕਿ 2023 ਵਿਚ ਸਰਕਾਰੀ ਖਰੀਦ ਇਕ ਫੀਸਦੀ ਤੋਂ ਵੀ ਘੱਟ ਗਈ ਅਤੇ 2024 ਵਿਚ ਸਰਕਾਰੀ ਏਜੰਸੀਆਂ ਨੇ ਮੂੰਗੀ ਦੀ ਖਰੀਦ ਹੀ ਨਹੀਂ ਕੀਤੀ।ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਦੀ ਬੇਰੁਖੀ ਇਸ ਪਹਿਲਕਦਮੀ ਨੂੰ ਮਾਰ ਰਹੀ ਹੈ ਜਿਸ ਵਿਚ ਕਿਸਾਨਾਂ ਦੀ ਆਮਦਨ ਵਧਾਉਣ ਦੀ ਸਮਰਥਾ ਸੀ ਤੇ ਨਾਲ ਨਾਈਟਰੋਜਨ ਮਾਤਰਾ ਸਥਿਰ ਹੋ ਜਾਣੀ ਸੀ।

ਸਰਕਾਰ ਕਿਸਾਨਾਂ ਨੂੰ ਸਜ਼ਾ ਦੀ ਥਾਂ ਉਤਸ਼ਾਹ ਕਰੇ : ਸੁਖਬੀਰ ਸਿੰਘ ਬਾਦਲ

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿਸਾਨਾਂ ਨੂੰ ਮੂੰਗੀ ਬੀਜਣ ਵਾਸਤੇ ਸਰਕਾਰੀ ਮਦਦ ਦੀ ਜ਼ਰੂਰਤ ਹੈ ਕਿਉਂਕਿ ਬੇਮੌਸਮੀ ਬਰਸਾਤ ਤੇ ਬਿਮਾਰੀਆਂ ਕਾਰਨ ਫਸਲ ਦਾ ਨੁਕਸਾਨ ਹੁੰਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਗੱਲ ਮੰਨਣ ਲਈ ਕਿਸਾਨਾਂ ਨੂੰ ਸਜ਼ਾ ਦੇਣ ਦੀ ਥਾਂ ਉਹਨਾਂ ਨੂੰ ਹੋਰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਭਲਾਈ ਵਾਸਤੇ ਵਚਨਬੱਧ ਹੈ ਤੇ ਉਹ 2027 ਵਿਚ ਸੂਬੇ ਵਿਚ ਸਰਕਾਰ ਬਣਨ 'ਤੇ ਕਿਸਾਨਾਂ ਦੀ ਆਮਦਨ ਵਿਚ ਵਾਧੇ ਲਈ ਪ੍ਰੋਗਰਾਮ ਤਿਆਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਾਡੀ ਸਰਕਾਰ ਬਣਨ 'ਤੇ ਅਸੀਂ ਕਿਸਾਨਾਂ ਨੂੰ ਮੂੰਗੀ 'ਤੇ ਐਮ.ਐਸ.ਪੀ. ਮਿਲਣੀ ਯਕੀਨੀ ਬਣਾਵਾਂਗੇ।

... ਧੂਰੀ 'ਚ ਲਾ ਐਂਡ ਆਰਡਰ ਦੀਆਂ ਉਡੀਆਂ ਧੱਜੀਆਂ ! ਪਿੰਡ ਕੱਕੜਵਾਲ 'ਚ ਦੋ ਨੌਜਵਾਨਾਂ ਦਾ ਕਤਲ

Dailyhunt
Disclaimer: This content has not been generated, created or edited by Dailyhunt. Publisher: PTC News Punjabi