Dailyhunt Logo
  • Light mode
    Follow system
    Dark mode
    • Play Story
    • App Story
Fancy Number Craze : 37 ਲੱਖ ਰੁਪਏ ਤੋਂ ਵੱਧ 'ਚ ਵਿਕਿਆ '0003' ਨੰਬਰ, ਚੰਡੀਗੜ੍ਹ 'ਚ CH-01-DE ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਲੱਗੀ ਬੋਲੀ

Fancy Number Craze : 37 ਲੱਖ ਰੁਪਏ ਤੋਂ ਵੱਧ 'ਚ ਵਿਕਿਆ '0003' ਨੰਬਰ, ਚੰਡੀਗੜ੍ਹ 'ਚ CH-01-DE ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਲੱਗੀ ਬੋਲੀ

PTC News 1 week ago

Fancy Number Craze : ਚੰਡੀਗੜ੍ਹ 'ਚ ਫੈਂਸੀ ਨੰਬਰਾਂ ਦਾ ਕ੍ਰੇਜ਼ ਲਗਾਤਾਰ ਵੱਧਦਾ ਜਾ ਰਿਹਾ ਹੈ। ਬੀਤੇ ਦਿਨ ਫੈਂਸੀ ਨੰਬਰ ਦੀ ਬੋਲੀ ਵਿੱਚ '0003' ਨੰਬਰ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਬੋਲੀ ਪ੍ਰਾਪਤ ਕੀਤੀ ਹੈ। CH-01-DE ਸੀਰੀਜ਼ ਦੇ ਇਸ ਨੰਬਰ ਨੇ 37,63,000/- ਰੁਪਏ ਪ੍ਰਾਪਤ ਕੀਤੇ ਹਨ। (Fancy Number Auction)

0001 ਨੰਬਰ ਦੂਜੇ ਸਥਾਨ 'ਤੇ ਰਿਹਾ

ਜਾਣਕਾਰੀ ਅਨੁਸਾਰ, ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ, ਯੂਟੀ ਚੰਡੀਗੜ੍ਹ (Chandigarh News) ਵੱਲੋਂ ਫੈਂਸੀ ਨੰਬਰਾਂ ਦੀ ਇਹ ਬੋਲੀ 30 ਮਈ ਤੋਂ 1 ਜੂਨ ਵਿਚਕਾਰ ਕਰਵਾਈ ਗਈ ਸੀ, ਜਿਸ ਵਿੱਚ ਸੋਮਵਾਰ ਨੂੰ ਸਮਾਪਤ ਹੋਈ ਫੈਂਸੀ ਵਾਹਨ ਨੰਬਰਾਂ ਦੀ ਨਿਲਾਮੀ ਵਿੱਚ ਸਭ ਤੋਂ ਵੱਧ ਮੰਗ ਵਾਲਾ ਮੰਗਿਆ ਜਾਣ ਵਾਲਾ '0001' ਨੰਬਰ ਇਸ ਵਾਰ 23.55 ਲੱਖ ਰੁਪਏ ਦੀ ਬੋਲੀ ਨਾਲ ਦੂਜੇ ਸਥਾਨ 'ਤੇ ਰਿਹਾ।

ਰੀਜਨਲ ਲਾਇਸੈਂਸਿੰਗ ਅਥਾਰਟੀ (RLA) ਵੱਲੋਂ 30 ਮਈ ਤੋਂ 1 ਜੂਨ ਤੱਕ ਨਵੀਂ CH01-DE ਸੀਰੀਜ਼ ਦੇ 0001 ਤੋਂ 9999 ਤੱਕ ਦੇ ਨੰਬਰਾਂ ਅਤੇ ਪਿਛਲੀਆਂ ਸੀਰੀਜ਼ਾਂ ਦੇ ਬਚੇ ਹੋਏ ਫੈਂਸੀ ਤੇ ਵਿਸ਼ੇਸ਼ ਨੰਬਰਾਂ ਦੀ ਨਿਲਾਮੀ ਕੀਤੀ ਗਈ। ਇਸ ਦੌਰਾਨ 681 ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਤੋਂ ਕੁੱਲ 4.13 ਕਰੋੜ ਰੁਪਏ ਦੀ ਆਮਦਨ ਹੋਈ।

ਬੋਲੀ 'ਚ ਹੋਰ ਕਿਹੜੇ ਨੰਬਰਾਂ ਦਾ ਰਿਹਾ ਕ੍ਰੇਜ਼ ?

ਉੱਚੀਆਂ ਬੋਲੀਆਂ ਵਾਲੇ ਹੋਰ ਨੰਬਰਾਂ ਵਿੱਚ '0009' ਲਈ 12.30 ਲੱਖ ਰੁਪਏ, '0002' ਲਈ 10.22 ਲੱਖ ਰੁਪਏ, '0005' ਲਈ 9.86 ਲੱਖ ਰੁਪਏ, '0007' ਲਈ 9.48 ਲੱਖ ਰੁਪਏ, '0077' ਲਈ 8.54 ਲੱਖ ਰੁਪਏ, '0008' ਲਈ 8.14 ਲੱਖ ਰੁਪਏ, '0010' ਲਈ 7.92 ਲੱਖ ਰੁਪਏ ਅਤੇ '0004' ਲਈ 6.69 ਲੱਖ ਰੁਪਏ ਦੀ ਬੋਲੀ ਲੱਗੀ।

ਹਾਲਾਂਕਿ ਇਸ ਵਾਰ '0003' ਸਭ ਤੋਂ ਮਹਿੰਗਾ ਨੰਬਰ ਬਣਿਆ, ਪਰ '0001' ਅਜੇ ਵੀ ਰਿਕਾਰਡ ਬੁੱਕ ਵਿੱਚ ਸਭ ਤੋਂ ਅੱਗੇ ਹੈ। ਮਾਰਚ 2026 ਵਿੱਚ ਹੋਈ CH01-DD ਸੀਰੀਜ਼ ਦੀ ਨਿਲਾਮੀ ਵਿੱਚ '0001' ਲਈ 53.88 ਲੱਖ ਰੁਪਏ ਦੀ ਰਿਕਾਰਡਤੋੜ ਬੋਲੀ ਲੱਗੀ ਸੀ। ਉਸ ਨਿਲਾਮੀ ਨੇ ਕੁੱਲ 4.48 ਕਰੋੜ ਰੁਪਏ ਦੀ ਸਭ ਤੋਂ ਵੱਧ ਆਮਦਨ ਦਾ ਰਿਕਾਰਡ ਵੀ ਬਣਾਇਆ ਸੀ।

Dailyhunt
Disclaimer: This content has not been generated, created or edited by Dailyhunt. Publisher: PTC News Punjabi