Dailyhunt
ਗੜ੍ਹੇਮਾਰੀ ਨਾਲ ਤਬਾਹ ਹੋਈਆਂ ਫ਼ਸਲਾਂ ਦਾ ਤੁਰੰਤ ਤੇ ਪੂਰਾ ਮੁਆਵਜ਼ਾ ਦਿੱਤਾ ਜਾਵੇ : ਹਰਗੋਬਿੰਦ ਕੌਰ

ਗੜ੍ਹੇਮਾਰੀ ਨਾਲ ਤਬਾਹ ਹੋਈਆਂ ਫ਼ਸਲਾਂ ਦਾ ਤੁਰੰਤ ਤੇ ਪੂਰਾ ਮੁਆਵਜ਼ਾ ਦਿੱਤਾ ਜਾਵੇ : ਹਰਗੋਬਿੰਦ ਕੌਰ

PTC News 2 weeks ago

SAD Women Wing : ਅੱਜ ਇਥੇ ਵੱਖ-ਵੱਖ ਪਿੰਡਾਂ ਬੋਦੀ ਵਾਲਾ, ਆਲਮ ਵਾਲਾ, ਰਾਣੀ ਵਾਲਾ, ਅਸਪਾਲਾਂ, ਸਰਾਵਾਂ ਬੋਦਲਾਂ, ਕੱਟਿਆਂਵਾਲੀ ਕਬਰਵਾਲਾ ਆਦਿ ਵਿੱਚ ਹੋਈ ਗੜੇਮਾਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜਾ ਲੈਣ ਵਾਸਤੇ ਅਤੇ ਕਿਸਾਨਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਪ੍ਰਧਾਨ ਬੀਬਾ ਹਰਗੋਬਿੰਦ ਕੌਰ ਪਿੰਡਾਂ ਵਿੱਚ ਪਹੁੰਚੇ।

ਉਹਨਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਇਹਨਾਂ ਪਿੰਡਾਂ ਦੀਆਂ 70 ਤੋਂ ਲੈ ਕੇ 100% ਤੱਕ ਫਸਲਾਂ ਨਸ਼ਟ ਹੋ ਗਈਆਂ ਹਨ। ਪਸ਼ੂਆਂ ਲਈ ਹਰਾ ਚਾਰਾ ਤੱਕ ਵੀ ਨਹੀਂ ਬਚਿਆ।

ਪਹਿਲਾਂ ਵੀ ਇਹਨਾਂ ਪਿੰਡਾਂ ਵਿੱਚ 2022 ਵਿੱਚ ਨਰਮੇ ਦੀ ਫਸਲ ਮਾਰੀ ਗਈ ਅਤੇ ਝੋਨੇ ਦੀ ਫਸਲ ਵੀ ਬਰਬਾਦ ਹੋ ਗਈ ਸੀ। ਉਦੋਂ ਵੀ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ।

ਪ੍ਰਧਾਨ ਹਰਗੋਬਿੰਦ ਕੌਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਖਰਾਬ ਹੋਈਆਂ ਫਸਲਾਂ ਦਾ ਤੁਰੰਤ ਪੂਰਾ ਮੁਆਵਜ਼ਾ ਦਿੱਤਾ ਜਾਵੇ 2022 ਦੀਆਂ ਫਸਲਾਂ ਦਾ ਰਹਿੰਦਾ ਖ਼ਰਾਬਾ ਵੀ ਦਿੱਤਾ ਜਾਵੇ। ਸਾਉਣੀ ਦੀ ਫ਼ਸਲ ਲਈ ਡੀਏਪੀ ਤੇ ਯੂਰੀਆ ਪਹਿਲ ਦੇ ਅਧਾਰ ਤੇ ਮੁਹਈਆ ਕਰਾਈ ਜਾਵੇ, ਨਾਲ ਹੀ ਉਹਨਾਂ ਨੇ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਦੇ ਸੁਸਾਇਟੀ ਅਤੇ ਬੈਂਕਾਂ ਦੇ ਕਰਜੇ ਮਾਫ ਕਰੇ।

Dailyhunt
Disclaimer: This content has not been generated, created or edited by Dailyhunt. Publisher: PTC News Punjabi