Dailyhunt
Gurdaspur : ਪੰਜਾਬ ਪੁਲਿਸ ਨੇ ਗੁਰਦਾਸਪੁਰ 'ਚ ਗ੍ਰੇਨੇਡ ਸੁੱਟਣ ਦੇ ਮਾਮਲੇ 'ਚ ਮੁਲਜ਼ਮ ਦੀ ਤਸਵੀਰ ਕੀਤੀ ਜਾਰੀ, ਰੱਖਿਆ ਇਨਾਮ

Gurdaspur : ਪੰਜਾਬ ਪੁਲਿਸ ਨੇ ਗੁਰਦਾਸਪੁਰ 'ਚ ਗ੍ਰੇਨੇਡ ਸੁੱਟਣ ਦੇ ਮਾਮਲੇ 'ਚ ਮੁਲਜ਼ਮ ਦੀ ਤਸਵੀਰ ਕੀਤੀ ਜਾਰੀ, ਰੱਖਿਆ ਇਨਾਮ

PTC News 1 week ago

Gurdaspur Grenade Case : ਪੰਜਾਬ ਪੁਲਿਸ ਨੇ ਗੁਰਦਾਸਪੁਰ 'ਚ ਇੱਕ ਦੁਕਾਨ 'ਤੇ ਗ੍ਰੇਨੇਡ ਸੁੱਟੇ ਜਾਣ ਦੇ ਮਾਮਲੇ ਵਿੱਚ ਇੱਕ ਵਿਅਕਤੀ ਦੀ ਤਸਵੀਰ ਸਾਂਝੀ ਕੀਤੀ ਹੀ ਹੈ। ਪੁਲਿਸ ਅਨੁਸਾਰ, ਗ੍ਰੇਨੇਡ ਸੁੱਟਣ ਪਿੱਛੇ ਤਸਵੀਰ ਵਾਲੇ ਵਿਅਕਤੀ ਦਾ ਹੱਥ ਹੈ, ਜਿਸ ਦੀ ਪੁਲਿਸ (Gurdaspur Police) ਵੱਲੋਂ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਦੇ ਸਿਰ 'ਤੇ ਇਨਾਮ ਵੀ ਰੱਖਿਆ ਗਿਆ ਹੈ।

ਭੀੜ ਕਾਰਨ ਟਲਿਆ ਸੀ ਹਾਦਸਾ

ਦੱਸ ਦਈਏ ਕਿ ਸੋਮਵਾਰ ਦੇਰ ਸ਼ਾਮ, ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੇ ਇੱਕ ਦੁਕਾਨ ਦੇ ਬਾਹਰ ਗ੍ਰੇਨੇਡ ਸੁੱਟਿਆ ਅਤੇ ਮੌਕੇ ਤੋਂ ਭੱਜ ਗਏ। ਖੁਸ਼ਕਿਸਮਤੀ ਨਾਲ, ਉਸ ਸਮੇਂ ਸੜਕ 'ਤੇ ਭੀੜ ਸੀ, ਜਿਸ ਕਾਰਨ ਦੋਸ਼ੀ ਗ੍ਰਨੇਡ ਪਿੰਨ ਨੂੰ ਹਟਾਉਣ ਤੋਂ ਬਚ ਗਿਆ, ਇਸ ਤਰ੍ਹਾਂ ਇੱਕ ਵੱਡਾ ਹਾਦਸਾ ਟਲ ਗਿਆ।

ਪੁਲਿਸ ਜਾਣਕਾਰੀ ਅਨੁਸਾਰ, ਪਿਛਲੇ ਦਿਨੀ ਗੁਰਦਾਸਪੁਰ ਦੇ ਗੀਤਾਂ ਭਵਨ ਰੋਡ 'ਤੇ ਇੱਕ ਚਿਪਸ ਦੀ ਦੁਕਾਨ 'ਤੇ ਗ੍ਰੇਨੇਡ ਸੁੱਟਿਆ ਗਿਆ ਸੀ, ਜਿਸ ਵਿੱਚ ਇਸ ਤਸਵੀਰ 'ਚ ਵਿਖਾਈ ਦੇ ਰਿਹਾ ਵਿਅਕਤੀ ਮੁਲਜ਼ਮ ਹੈ। ਪੁਲਿਸ ਅਨੁਸਾਰ, ਇਹ ਦੋਸ਼ੀ ਗੁਰਦਾਸਪੁਰ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਲੋੜੀਂਦਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਇਸ ਮੁਲਜ਼ਮ ਦੀ ਮੌਜੂਦਾ ਸਥਿਤੀ ਬਾਰੇ ਕੋਈ ਵੀ ਜਾਣਕਾਰੀ ਮਿਲਣ 'ਤੇ ਤੁਰੰਤ ਸੰਪਰਕ ਕਰਨ ਲਈ ਕਿਹਾ ਗਿਆ ਹੈ, ਜਿਸ ਲਈ ਸੰਪਰਕ ਨੰਬਰ ਵੀ ਜਾਰੀ ਕੀਤੇ ਗਏ ਹਨ...

  • ਕੰਟਰੋਲ ਰੂਮ ਗੁਰਦਾਸਪੁਰ : 91 97800 02601
  • SHO ਸਿੱਟੀ ਗੁਰਦਾਸਪੁਰ : 91 95014 80065
  • DSP ਸਿਟੀ ਗੁਰਦਾਸਪੁਰ : 91 97793 55002

ਪੁਲਿਸ ਵੱਲੋਂ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖੇ ਜਾਣ ਅਤੇ ਨਕਦ ਇਨਾਮ ਦੇਣ ਬਾਰੇ ਵੀ ਕਿਹਾ ਗਿਆ ਹੈ।

Dailyhunt
Disclaimer: This content has not been generated, created or edited by Dailyhunt. Publisher: PTC News Punjabi