Dailyhunt Logo
  • Light mode
    Follow system
    Dark mode
    • Play Story
    • App Story
Jalandhar Encounter : ਜਲੰਧਰ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਮੁਲਜ਼ਮ ਦੇ ਲੱਤ 'ਚ ਵੱਜੀ ਗੋਲੀ

Jalandhar Encounter : ਜਲੰਧਰ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਮੁਲਜ਼ਮ ਦੇ ਲੱਤ 'ਚ ਵੱਜੀ ਗੋਲੀ

PTC News 3 months ago

Jalandhar Encounter : ਜਲੰਧਰ 'ਚ ਪੁਲਿਸ ਤੇ ਇੱਕ ਬਦਮਾਸ਼ ਵਿਚਾਲੇ ਮੁਕਾਬਲਾ ਹੋਇਆ ਹੈ। ਪੁਲਿਸ ਦੀ ਜਵਾਬੀ ਕਾਰਵਾਈ 'ਚ ਮੁਲਜ਼ਮ ਜ਼ਖ਼ਮੀ ਹੋ ਗਿਆ, ਜਿਸ ਦੀ ਲੱਤ 'ਤੇ ਗੋਲੀ ਵੱਜੀ ਹੈ। ਪੁਲਿਸ ਨੇ ਮੁਲਜ਼ਮ ਨੂੰ ਘੇਰਾਬੰਦੀ ਕਰਕੇ ਕਾਬੂ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਬਿਹਾਰ ਦੇ ਦਰਬੰਗਾ ਦਾ ਰਹਿਣ ਵਾਲਾ ਹੈ, ਜਿਸ ਦੀ ਸ਼ਾਮ ਦਾਸ ਵੱਜੋਂ ਹੋਈ ਹੈ।

ਮੁਲਜ਼ਮ ਨੇ ਪੁਲਿਸ 'ਤੇ ਚਲਾਈਆਂ ਗੋਲੀਆਂ

ਪੁਲਿਸ ਟੀਮ ਨੇ ਦੱਸਿਆ ਕਿ ਉਹ ਸ਼ਿਆਮ ਲਾਲ ਨੂੰ ਫੜਨ ਗਏ ਸਨ, ਜਿਸ 'ਤੇ ਗੜਾ ਰੋਡ 'ਤੇ ਗੋਲੀਬਾਰੀ ਕਰਨ ਦਾ ਦੋਸ਼ ਸੀ। ਜਦੋਂ ਉਹ ਉਸਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਮੁਲਜ਼ਮ ਨੇ ਅਚਾਨਕ ਪੁਲਿਸ ਪਾਰਟੀ 'ਤੇ ਗੋਲੀਬਾਰੀ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ, ਪੁਲਿਸ ਨੇ ਜਵਾਬੀ ਗੋਲੀਬਾਰੀ ਕੀਤੀ, ਜਿਸ ਵਿੱਚ ਦੋਸ਼ੀ ਦੀ ਲੱਤ ਵਿੱਚ ਗੋਲੀ ਲੱਗੀ। ਮੁਲਜ਼ਮ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਵੇਗਾ।

ਪੁਲਿਸ ਨੂੰ ਮਿਲੀ ਸੀ ਗੁਪਤ ਸੂਚਨਾ

ਪੁਲਿਸ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਗੜਾ ਰੋਡ 'ਤੇ ਜਲੰਧਰ ਕੈਂਟ ਦੇ ਜਮਸ਼ੇਰ ਖਾਸ ਖੇਤਰ ਵਿੱਚ ਮੌਜੂਦ ਸੀ। ਜਦੋਂ ਪੁਲਿਸ ਨੇ ਉਸਨੂੰ ਘੇਰ ਲਿਆ ਅਤੇ ਉਸਨੂੰ ਆਤਮ ਸਮਰਪਣ ਕਰਨ ਦਾ ਹੁਕਮ ਦਿੱਤਾ, ਤਾਂ ਉਸਨੇ ਉਨ੍ਹਾਂ 'ਤੇ ਗੋਲੀਬਾਰੀ ਕੀਤੀ, ਪੁਲਿਸ ਕਰਮਚਾਰੀ ਸੱਟ ਲੱਗਣ ਤੋਂ ਵਾਲ-ਵਾਲ ਬਚ ਗਏ।

ਸਾਲ 2025 ਦੇ ਅਮਰਜੀਤ ਨਾਮ ਦੇ ਵਿਅਕਤੀ ਉੱਤੇ ਗੋਲੀ ਚਲਾਉਣ ਦੇ ਮਾਮਲੇ ਦੇ ਵਿੱਚ ਭਗੌੜੇ ਸ਼ਾਮ ਦਾਸ ਨੂੰ ਪੁਲਿਸ ਨੇ ਚਾਰ ਜੁਲਾਈ ਨੂੰ ਕੀਤਾ ਸੀ ਐਨਡੀਪੀਐਸ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁੱਛਗਿੱਛ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਇਸ ਨੇ 2025 ਵਿੱਚ ਵੀ ਵਾਰਦਾਤ ਕੀਤੀ ਸੀ ਗੋਲੀ ਚਲਾਉਣ ਦੀ, ਜਿਸ ਤੋਂ ਬਾਅਦ ਅੱਜ ਜਲੰਧਰ ਦੇ ਸੁਬਾਣਾ ਏਰੀਏ ਦੇ ਵਿੱਚ ਪੁਲਿਸ ਅਸਲੇ ਦੇ ਰਿਕਵਰੀ ਲਈ ਇਹਨੂੰ ਲੈ ਕੇ ਆਈ, ਜਿਥੇ ਇਸ ਨੇ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ। ਰਕੇਸ਼ ਯਾਦਵ ਐਸਪੀ ਜਲੰਧਰ ਨੇ ਦੱਸਿਆ ਕਿ ਸ਼ਾਮ ਦਾਸ ਦਰਬੰਗਾ ਬਿਹਾਰ ਦਾ ਰਹਿਣ ਵਾਲਾ ਹੈ ਤੇ ਇਸ ਦੇ ਉੱਤੇ ਪਹਿਲਾਂ ਵੀ ਮਾਮਲੇ ਦਰਜ ਹਨ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Dailyhunt
Disclaimer: This content has not been generated, created or edited by Dailyhunt. Publisher: PTC News Punjabi