Dailyhunt
ਜ਼ੀਰਾ ਦਾ ਫੌਜੀ ਜਵਾਨ ਮਨੀਪੁਰ 'ਚ ਹੋਇਆ ਸ਼ਹੀਦ, ਨਾਗਾਲੈਂਡ 'ਚ ਤੈਨਾਤ ਸੀ ਸਿਪਾਹੀ ਨਸੀਬ ਸਿੰਘ

ਜ਼ੀਰਾ ਦਾ ਫੌਜੀ ਜਵਾਨ ਮਨੀਪੁਰ 'ਚ ਹੋਇਆ ਸ਼ਹੀਦ, ਨਾਗਾਲੈਂਡ 'ਚ ਤੈਨਾਤ ਸੀ ਸਿਪਾਹੀ ਨਸੀਬ ਸਿੰਘ

PTC News 1 week ago

Ferozepur News : ਫ਼ਿਰੋਜਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਕਟੋਰਾ ਤੋਂ ਨਸੀਬ ਸਿੰਘ, ਜੋ ਕਿ ਆਰਮੀ ਵਿੱਚ ਸਿਪਾਹੀ ਦੇ ਰੈਂਕ ਤੇ ਨਾਗਾਲੈਂਡ (ਮਨੀਪੁਰ) ਵਿਖੇ ਸ਼ਹੀਦ ਹੋ ਗਏ। ਉਹਨਾਂ ਦੀ ਅੰਤਿਮ ਯਾਤਰਾ ਵਿੱਚ ਆਰਮੀ ਦੇ ਜਵਾਨ ਵੱਲੋਂ ਸ਼ਹੀਦ ਨਸੀਬ ਸਿੰਘ ਦੀ ਮਹਾਨ ਕੁਰਬਾਨੀ ਅੱਗੇ ਸਿਰ ਝੁਕਾਇਆ ਅਤੇ ਫੌਜ ਦੀ ਟੁਕੜੀ ਵਲੋਂ ਸਲਾਮੀ ਦਿੱਤੀ ਗਈ। ਸ਼ਹੀਦ ਨਸੀਬ ਸਿੰਘ ਦੇ ਪਰਿਵਾਰ ਵਿਚ ਉਸਦੇ ਦੋ ਛੋਟੇ ਬੱਚੇ ਅਤੇ ਪਤਨੀ ਅਤੇ ਪਰਿਵਾਰ ਰੇਹ ਗੀਆ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ

ਸ਼ਹੀਦ ਫੌਜੀ ਨਸੀਬ ਸਿੰਘ ਦੀ ਡੈਡ ਬਾਡੀ ਨੂੰ ਇਸਾਈ ਧਰਮ ਦੇ ਮੁਤਾਬਕ ਦਫਨਾਇਆ ਗਿਆ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਵਿਧਾਇਕ ਨਰੇਸ਼ ਕਟਾਰੀਆ ਦੇ ਸਪੁੱਤਰ ਸ਼ੰਕਰ ਕਟਾਰੀਆ ਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਵੀ ਨਜ਼ਰ ਆਏ।

ਪਰਿਵਾਰ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਇਕ ਕਰੋੜ ਦੀ ਸਹਾਇਤਾ ਰਾਸ਼ੀ ਅਤੇ ਨੌਕਰੀ ਅਤੇ ਪਿੰਡ ਵਿੱਚ ਸ਼ਹੀਦ ਦੇ ਨਾਮ ਤੇ ਯਾਦਗਾਰੀ ਗੇਟ ਯਾਂ ਨਾਮ ਰੱਖਣ ਦੀ ਮੰਗ ਕੀਤੀ।

Dailyhunt
Disclaimer: This content has not been generated, created or edited by Dailyhunt. Publisher: PTC News Punjabi