Dailyhunt Logo
  • Light mode
    Follow system
    Dark mode
    • Play Story
    • App Story
Municipal Elections Result 2026 : ਸੱਤਾ 'ਤੇ ਕਾਬਜ਼ ਹੋਏ ਸੱਤਾਧਾਰੀ, ਅਕਾਲੀ ਦਲ ਦੀ ComeBack ਦੀ ਕੋਸ਼ਿਸ਼, ਕਾਂਗਰਸ ਦੀ ਟੱਕਰ, ਪੜ੍ਹੋ ਪੂਰੀ ਰਿਪੋਰਟ

Municipal Elections Result 2026 : ਸੱਤਾ 'ਤੇ ਕਾਬਜ਼ ਹੋਏ ਸੱਤਾਧਾਰੀ, ਅਕਾਲੀ ਦਲ ਦੀ ComeBack ਦੀ ਕੋਸ਼ਿਸ਼, ਕਾਂਗਰਸ ਦੀ ਟੱਕਰ, ਪੜ੍ਹੋ ਪੂਰੀ ਰਿਪੋਰਟ

PTC News 1 week ago

Punjab Municipal Elections results 2026 : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸੱਤਾਧਿਰ ਆਮ ਆਦਮੀ ਪਾਰਟੀ (AAP) ਨੇ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਦੇ ਚੋਣ ਨਤੀਜਿਆਂ ਵਿੱਚ 950 ਤੋਂ ਵੱਧ ਸੀਟਾਂ ਹਾਸਲ ਕੀਤੀਆਂ ਹਨ। ਕਾਂਗਰਸ (Congress) ਪਾਰਟੀ ਨੇ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕਰਦੇ ਹੋਏ 390 ਸੀਟਾਂ ਤੋਂ ਵੱਧ 'ਤੇ ਜਿੱਤ ਹਾਸਲ ਕੀਤੀ, ਜਦਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) 2027 ਚੋਣਾਂ ਦੇ ਮੱਦੇਨਜ਼ਰ ਇਨ੍ਹਾਂ ਚੋਣਾਂ 'ਚ 'ਕਮਬੈਕ' ਕਰਦਾ ਵਿਖਾਈ ਦਿੱਤਾ ਹੈ।

2027 ਤੋਂ ਪਹਿਲਾਂ ਸੈਮੀਫਾਈਨਲ ਕਹੀਆਂ ਜਾ ਰਹੀਆਂ, ਇਨ੍ਹਾਂ ਚੋਣਾਂ 'ਚ ਜਿਥੇ ਭਾਜਪਾ (BJP) ਨੂੰ 172 ਸੀਟਾਂ ਨਾਲ ਸਬਰ ਕਰਨਾ ਪਿਆ ਹੈ, ਉਥੇ ਸਭ ਤੋਂ ਅਖੀਰ 'ਤੇ ਬਹੁਜਨ ਸਮਾਜ ਪਾਰਟੀ (BSP) ਨੇ ਸਿਰਫ਼ 7 ਸੀਟਾਂ ਹੀ ਜਿੱਤੀਆਂ ਹਨ।

ਹਾਲਾਂਕਿ, ਇਨ੍ਹਾਂ ਚੋਣਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ 3 ਰਵਾਇਤੀ ਪਾਰਟੀਆਂ ਨੂੰ ਪਛਾੜਿਆ ਹੈ ਅਤੇ 248 ਸੀਟਾਂ ਹਾਸਲ ਕੀਤੀਆਂ ਹਨ।

ਜੇਕਰ ਇਨ੍ਹਾਂ ਚੋਣ ਨਤੀਜਿਆਂ ਦੀ ਪੜਚੋਲ ਕੀਤੀ ਜਾਵੇ ਤਾਂ ਇਨ੍ਹਾਂ ਨੂੰ ਪੂਰੀ ਤਰ੍ਹਾਂ 2027 ਚੋਣਾਂ ਦਾ ਚਿਹਰਾ ਨਹੀਂ ਮੰਨਿਆ ਜਾ ਸਕਦਾ। ਕਿਉਂਕਿ ਭਾਵੇਂ ਕਿ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਦੀ ਜਿੱਤ ਨੂੰ ਆਪਣੇ ਲਈ ਵੱਡਾ ਸਮਝ ਰਹੀ ਹੈ, ਪਰ ਪੰਜਾਬ ਦੀ ਸਿਆਸਤ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਨਗਰ ਚੋਣਾਂ ਤੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੁੱਦੇ ਵੱਖਰੇ ਹੁੰਦੇ ਹਨ ਅਤੇ ਦੋਵਾਂ ਦੇ ਨਤੀਜੇ ਵੀ ਵੱਖਰੇ ਹੁੰਦੇ ਹਨ। (Punjab Assembly Elections 2027)

ਜੇਕਰ ਪਿਛਲੀਆਂ 2021 ਦੀਆਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਵੇਖਿਆ ਜਾਵੇ ਤਾਂ ਦੋਵਾਂ ਦੇ ਨਤੀਜੇ ਵੱਖੋ-ਵੱਖਰੇ ਸਨ, ਜਿਸ ਵਿੱਚ ਪਹਿਲਾਂ ਸੱਤਾਧਿਰ ਅਤੇ ਫਿਰ ਵਿਰੋਧੀ ਧਿਰ ਨੇ ਜਿੱਤ ਹਾਸਲ ਕੀਤੀ ਸੀ।

ਮਿਊਂਸਪਲ ਚੋਣਾਂ 'ਚ ਜਿੱਤ ਦੇ ਬਾਵਜੂਦ 'ਆਪ' ਲਈ ਸੌਖੀਆਂ ਨਹੀਂ ਪੰਜਾਬ ਚੋਣਾਂ 2027

ਪੰਜਾਬ ਵਿੱਚ 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ, ਜਿਸ ਨੇ ਆਪਣੀ ਸੱਤਾ ਦੌਰਾਨ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ 'ਚ ਇੱਕ ਪਾਸੜ ਵੱਡੀ ਲੀਡ ਨਾਲ 1199 ਵਾਰਡਾਂ ਦੀਆਂ ਸੀਟਾਂ 'ਤੇ ਕਬਜ਼ਾ ਕੀਤਾ ਸੀ, ਪਰੰਤੂ ਇਸ ਜਿੱਤ ਨੂੰ ਉਹ 2022 ਵਿਧਾਨ ਸਭਾ ਚੋਣਾਂ ਦੀ ਜਿੱਤ ਵਿੱਚ ਤਬਦੀਲ ਨਹੀਂ ਕਰ ਸਕੀ ਅਤੇ ਸੱਤਾ ਤੋਂ ਬਾਹਰ ਹੋ ਕੇ ਸਿਰਫ਼ 18 ਸੀਟਾਂ 'ਤੇ ਹੀ ਸਿਮਟ ਕੇ ਰਹਿ ਗਈ। ਜਦਕਿ 2021 'ਚ ਨਗਰ ਚੋਣਾਂ 'ਚ ਉਸ ਸਮੇਂ ਆਮ ਆਦਮੀ ਪਾਰਟੀ ਨੂੰ ਭਾਵੇਂ 60 ਤੋਂ ਵੱਧ ਵਾਰਡਾਂ 'ਚ ਹੀ ਜਿੱਤ ਹਾਸਲ ਹੋਈ ਸੀ, ਪਰ ਵਿਧਾਨ ਸਭਾ ਚੋਣਾਂ ਵਿੱਚ ਉਸ ਨੇ ਇੱਕ ਪਾਸੜ ਜਿੱਤ ਹਾਸਲ ਕਰਦੇ ਹੋਏ 92 ਵਿਧਾਨ ਸਭਾ ਸੀਟਾਂ ਹਾਸਲ ਕੀਤੀਆਂ ਸਨ।

ਇਥੋਂ ਤੱਕ ਕਿ 2021 ਵਿੱਚ ਨਗਰ ਨਿਗਮ ਦੀਆਂ 8 ਸੀਟਾਂ 'ਤੇ ਜਿੱਤ ਪ੍ਰਾਪਤ ਕਰਨ ਵਾਲੀ ਕਾਂਗਰਸ ਨੂੰ 2022 'ਚ ਇਨ੍ਹਾਂ 8 ਵਿਧਾਨ ਸਭਾ ਹਲਕਿਆਂ ਵਿਚੋਂ ਵੀ ਸਿਰਫ਼ 2 ਹੀ ਸੀਟਾਂ ਨਸੀਬ ਹੋਈਆਂ ਸਨ, ਪਰ ਇਸਦੇ ਉਲਟ 'ਆਪ' ਨੂੰ 5 ਹਲਕਿਆਂ 'ਚ ਜਿੱਤ ਪ੍ਰਾਪਤ ਹੋਈ, ਉਥੇ ਭਾਜਪਾ ਨੇ ਵੀ ਇੱਕ ਸੀਟ ਹਾਸਲ ਹੋਈ।

ਭਾਜਪਾ ਨੇ 2021 'ਚ ਨਗਰ ਚੋਣਾਂ 'ਚ 133 ਵਾਰਡਾਂ 'ਤੇ ਜਿੱਤ ਦਰਜ ਕੀਤੀ ਸੀ। ਹਾਲਾਂਕਿ, ਇਸ ਵਾਰ ਉਸ ਨੇ ਵੱਖ ਵੱਖ ਪਾਰਟੀਆਂ ਦੇ ਉਚ ਆਗੂਆਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਤਾਕਤ ਵਧਾਈ ਹੈ, ਪਰ ਫਿਰ ਵੀ ਉਹ ਅਜੇ ਤੱਕ 2027 ਵਿੱਚ ਕਿਸੇ ਵੀ ਮੁੱਖ ਮੁਕਾਬਲੇ ਵਿੱਚ ਵਿਖਾਈ ਨਹੀਂ ਦੇ ਰਹੀ ਹੈ।

ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਨਗਰ ਚੋਣਾਂ ਦੇ ਮੁੱਦੇ ਜਿਥੇ ਸਥਾਨਕ ਮੁੱਦੇ ਰਹੇ ਹਨ, ਉਥੇ ਵਿਧਾਨ ਸਭਾ ਚੋਣਾਂ ਵਿੱਚ ਇਹ ਲੋਕਾਂ ਦੀ ਸੁਰੱਖਿਆ, ਰੁਜ਼ਗਾਰ, ਮਹਿੰਗਾਈ ਅਤੇ ਵਿਕਾਸ ਵਰਗੇ ਵੱਡੇ ਮੁੱਦਿਆਂ 'ਤੇ ਚੋਣ ਜੰਗ ਵਿੱਚ ਤਬਦੀਲ ਹੋ ਜਾਵੇਗੀ। ਵਿਧਾਨ ਸਭਾ ਚੋਣਾਂ ਜ਼ਿਆਦਾਤਰ ਨਗਰ ਚੋਣਾਂ ਤੋਂ ਉਲਟ ਸੱਤਾਧਿਰ ਲਈ ਟੇਢੀ ਖੀਰ ਹੀ ਸਾਬਤ ਹੋਈਆਂ ਹਨ।

2027 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 'ਆਪ' ਸਮੇਤ ਕਾਂਗਰਸ ਤੇ ਅਕਾਲੀ ਦਲ ਦੀ ਕੀ ਹੈ ਸਥਿਤੀ ?

ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ 2027 ਦੀਆਂ ਚੋਣਾਂ ਤੋਂ ਪਹਿਲਾਂ ਇਹ ਸਾਰੀਆਂ ਪਾਰਟੀਆਂ ਲਈ ਆਪਣੀ ਰਣਨੀਤੀ ਤੈਅ ਕਰਨ ਦਾ ਮੌਕਾ ਹੈ, ਕਿਉਂਕਿ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ 'ਚ ਆਜ਼ਾਦ ਉਮੀਦਵਾਰਾਂ ਦੀ ਜਿੱਤ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਸਕਦੀ, ਜੋ ਕਿ ਉਸ ਦੇ ਗ੍ਰਾਫ ਡਿੱਗਣ ਵੱਲ ਸੰਕੇਤ ਹਨ। ਇਸਤੋਂ ਪਹਿਲਾਂ ਵੀ ਵਿਧਾਨ ਸਭਾ ਚੋਣਾਂ ਜਿੱਤਣ ਦੇ 2 ਸਾਲ ਬਾਅਦ ਹੀ 2024 ਲੋਕ ਸਭਾ ਚੋਣਾਂ 'ਚ ਵੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਸੀ, ਜਦੋਂ ਗ੍ਰਾਫ ਡਿੱਗਿਆ ਸੀ ਅਤੇ 13 ਲੋਕ ਸਭਾ ਵਿਚੋਂ ਸਿਰਫ਼ 3 ਸੀਟਾਂ ਹੀ ਜਿੱਤ ਸਕੀ ਸੀ।

ਕਾਂਗਰਸ ਪਾਰਟੀ ਲਈ ਇਨ੍ਹਾਂ ਚੋਣਾਂ 'ਚ 400 ਦੇ ਲਗਭਗ ਸੀਟਾਂ 'ਤੇ ਜਿੱਤ ਹਾਸਲ ਕਰਨਾ ਰਾਹਤ ਵਾਲੀ ਗੱਲ ਹੈ, ਪਰ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਅਜੇ ਬਹੁਤ ਕੁੱਝ ਕਰਨਾ ਹੋਵੇਗਾ। ਕਾਂਗਰਸ ਹਾਈਕਮਾਨ ਵੱਲੋਂ ਵੀ ਪੰਜਾਬ ਦੀਆਂ ਇਨ੍ਹਾਂ ਚੋਣਾਂ 'ਤੇ ਪੂਰੀ ਤਰ੍ਹਾਂ ਫੋਕਸ ਕੀਤਾ ਗਿਆ ਹੈ ਅਤੇ 2027 ਵਿਧਾਨ ਸਭਾ ਦੇ ਮੱਦੇਨਜ਼ਰ ਆਉਂਦੇ ਦਿਨਾਂ 'ਚ ਕਈ ਵੱਡੇ ਅਹੁਦਿਆਂ 'ਤੇ ਤਬਦੀਲੀਆਂ ਵੇਖਣ ਨੂੰ ਮਿਲ ਸਕਦੀਆਂ ਹਨ।

ਅਕਾਲੀ ਦਲ ਦਾ ਕਮਬੈਕ, ਭਾਜਪਾ ਨੂੰ ਗਠਜੋੜ ਨਾ ਹੋਣ ਦਾ ਨੁਕਸਾਨ

ਅਕਾਲੀ ਦਲ ਤੇ ਭਾਜਪਾ ਦੀ ਸਥਿਤੀ ਬਾਰੇ ਗੱਲ ਕੀਤੀ ਜਾਵੇ ਤਾਂ 2022 ਵਿਧਾਨ ਸਭਾ ਚੋਣਾਂ ਤੋਂ ਬਾਅਦ ਅਕਾਲੀ ਦਲ ਲਈ ਇਹ ਰਾਹਤ ਵਾਲੀ ਖ਼ਬਰ ਹੈ ਕਿ 2027 ਤੋਂ ਪਹਿਲਾਂ ਉਹ ਆਪਣੀ ਤਾਕਤ ਇਕੱਠੀ ਕਰਕੇ 'ਕਮਬੈਕ' ਕਰਦਾ ਵਿਖਾਈ ਦੇ ਰਿਹਾ ਹੈ। ਜਦਕਿ ਭਾਰਤੀ ਜਨਤਾ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਕੇ ਚੱਲਣਾ 2022 ਵਿਧਾਨ ਸਭਾ ਚੋਣਾਂ ਦੇ ਵਾਂਗ ਇਸ ਵਾਰ ਵੀ ਨਤੀਜਿਆਂ 'ਚ ਸਾਫ ਨੁਕਸਾਨ ਦਾ ਪਤਾ ਲੱਗਦਾ ਹੈ। ਹਾਲਾਂਕਿ, ਪਾਰਟੀ ਵੱਲੋਂ ਨਵੇਂ ਬਣਾਏ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਪਾਰਟੀ ਨੂੰ ਕਿੰਨਾ ਨਫਾ ਹੋਵੇਗਾ ਇਹ ਤਾਂ 2027 ਚੋਣਾਂ ਹੀ ਦੱਸਣਗੀਆਂ। ਫਿਲਹਾਲ, ਪਾਰਟੀ ਅਜੇ ਮੁੱਖ ਟੱਕਰ ਤੋਂ ਪਾਸੇ ਹੀ ਹੈ।

ਅਕਾਲੀ ਦਲ ਨੇ ਜਿਥੇ ਇਨ੍ਹਾਂ ਨਤੀਜਿਆਂ ਵਿੱਚ 190 ਤੋਂ ਵੱਧ ਸੀਟਾਂ 'ਤੇ ਮੁੜ ਬਾਜ਼ੀ ਮਾਰੀ ਹੈ, ਉਥੇ ਭਾਰਤੀ ਜਨਤਾ ਪਾਰਟੀ ਵੀ ਅੱਡੀ ਚੋਟੀ ਦਾ ਜ਼ੋਰ ਲਗਾ ਕੇ ਅਤੇ ਕਈ ਵੱਡੇ ਲੀਡਰਾਂ ਨੂੰ ਪਾਰਟੀ 'ਚ ਸ਼ਮੂਲੀਅਤ ਕਰਵਾਉਣ ਪਿੱਛੋਂ 170 ਸੀਟਾਂ ਜਿੱਤਣ ਵਿੱਚ ਕਾਮਯਾਬ ਹੋਈ ਹੈ। (ਚੋਣ ਅੰਕੜੇ 9:45 ਵਜੇ ਤੱਕ)

Dailyhunt
Disclaimer: This content has not been generated, created or edited by Dailyhunt. Publisher: PTC News Punjabi