Dailyhunt Logo
  • Light mode
    Follow system
    Dark mode
    • Play Story
    • App Story
Panchkula Murder News : 10 ਸਾਲ ਪੁਰਾਣੀ ਨੌਕਰਾਣੀ ਨੇ ਆਪਣੀ ਹੀ ਮਾਲਕਣ ਦਾ ਕੀਤਾ ਕਤਲ; ਲਾਸ਼ ਨੂੰ ਗੁਆਂਢੀ ਦੀ ਛੱਤ 'ਤੇ ਲੁਕਾਇਆ

Panchkula Murder News : 10 ਸਾਲ ਪੁਰਾਣੀ ਨੌਕਰਾਣੀ ਨੇ ਆਪਣੀ ਹੀ ਮਾਲਕਣ ਦਾ ਕੀਤਾ ਕਤਲ; ਲਾਸ਼ ਨੂੰ ਗੁਆਂਢੀ ਦੀ ਛੱਤ 'ਤੇ ਲੁਕਾਇਆ

PTC News 1 week ago

Panchkula Murder News : ਪੰਚਕੂਲਾ ਦੇ ਸੈਕਟਰ 21 ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਇੱਕ 70 ਸਾਲਾ ਔਰਤ ਦਾ ਕਥਿਤ ਤੌਰ 'ਤੇ ਉਸਦੀ ਆਪਣੀ ਨੌਕਰਾਣੀ ਨੇ ਆਪਣੇ ਪਤੀ ਅਤੇ ਪੁੱਤ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਇਨ੍ਹਾਂ ਹੀ ਨਹੀਂ ਕਤਲ ਮਗਰੋਂ ਲਾਸ਼ ਨੂੰ ਘਰ ਦੀ ਛੱਤ 'ਤੇ ਲੁਕਾ ਦਿੱਤਾ।

ਨੌਕਰਾਣੀ ਨੇ ਆਪਣੀ ਮਾਲਕਣ ਦਾ ਕੀਤਾ ਕਤਲ

ਮਿਲੀ ਜਾਣਕਾਰੀ ਮੁਤਾਬਿਕ ਬਜ਼ੁਰਗ ਔਰਤ ਦੇ ਘਰੋਂ ਗਹਿਣੇ ਗਾਇਬ ਹੋਣ ਮਗਰੋਂ ਉਸਦੀ ਲਗਭਗ 10 ਸਾਲਾਂ ਤੋਂ ਘਰ 'ਚ ਕੰਮ ਕਰ ਰਹੀ ਨੌਕਰਾਣੀ ਕੋਲੋਂ ਪੁੱਛਗਿੱਛ ਕੀਤੀ ਗਈ। ਇਸ ਤੋਂ ਗੁੱਸੇ ਵਿੱਚ ਆ ਕੇ, ਨੌਕਰਾਣੀ ਨੇ ਆਪਣੇ ਪਤੀ ਅਤੇ ਪੁੱਤਰ ਨਾਲ ਮਿਲ ਕੇ ਔਰਤ ਦਾ ਕਤਲ ਕਰ ਦਿੱਤਾ। ਇਲਜ਼ਾਮ ਹੈ ਕਿ ਕਤਲ ਤੋਂ ਬਾਅਦ, ਲਾਸ਼ ਨੂੰ ਘਰ ਦੀ ਛੱਤ 'ਤੇ ਲੁਕਾ ਦਿੱਤਾ ਗਿਆ ਸੀ।

ਬਦਬੂ ਆਉਣ ਮਗਰੋਂ ਲਾਸ਼ ਦੀ ਹੋਈ ਬਰਾਮਦਗੀ

ਪਰ ਲਗਭਗ ਤਿੰਨ ਦਿਨਾਂ ਬਾਅਦ, ਗੁਆਂਢੀਆਂ ਨੇ ਘਰ ਵਿੱਚੋਂ ਬਦਬੂ ਆਉਣ 'ਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ 'ਤੇ ਪਹੁੰਚੀ, ਛੱਤ ਤੋਂ ਲਾਸ਼ ਬਰਾਮਦ ਕੀਤੀ ਅਤੇ ਜਾਂਚ ਸ਼ੁਰੂ ਕੀਤੀ। ਮੁੱਢਲੀ ਜਾਂਚ ਤੋਂ ਬਾਅਦ, ਪੁਲਿਸ ਨੇ ਨੌਕਰਾਣੀ, ਉਸਦੇ ਪਤੀ ਅਤੇ ਪੁੱਤਰ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ।

ਫਿਲਹਾਲ ਪੁਲਿਸ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ ਅਤੇ ਕਤਲ ਦੇ ਪਿੱਛੇ ਦੀ ਪੂਰੀ ਸਾਜ਼ਿਸ਼ ਨੂੰ ਬੇਨਕਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਨਸਨੀਖੇਜ਼ ਕਤਲ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਗੁੱਸੇ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਮ੍ਰਿਤਕ ਮਹਿਲਾ ਦੀ ਹੋਈ ਪਛਾਣ

ਮ੍ਰਿਤਕ ਮਹਿਲਾ ਦਾ ਨਾਂ ਨੀਰਾ ਮਹਿਲਾ ਜਿਸਦੀ ਉਮਰ 71 ਸਾਲ ਦੱਸੀ ਜਾ ਰਹੀ ਹੈ। ਜੋ ਪੰਚਕੂਲਾ ਦੇ ਸੈਕਟਰ 21 ਦੇ 366 ਨੰਬਰ 'ਚ ਆਪਣੇ ਪਤੀ ਦੇ ਨਾਲ ਰਹਿ ਰਹੀ ਸੀ। ਜਿਨ੍ਹਾਂ ਦੇ ਤਿੰਨ ਬੱਚੇ ਵਿਦੇਸ਼ 'ਚ ਰਹਿ ਰਹੇ ਹਨ, ਅਤੇ ਉਨ੍ਹਾਂ ਦੀ ਜੋ ਨੌਕਰਾਣੀ ਹੈ। ਮਕਾਨ ਨੰਬਰ 483 'ਚ ਰਹਿ ਰਹੇ ਸੀ। ਜੋ ਇਹ ਕੇਅਰ ਟੈਕਰ ਦਾ ਵੀ ਕੰਮ ਕਰਦੇ ਸੀ ਅਤੇ 483 'ਚ ਕਤਲ ਕਰਕੇ ਬਜ਼ੁਰਗ ਮਹਿਲਾ ਦੀ ਲਾਸ਼ ਤੀਜੀ ਮੰਜਿਲ 'ਚ ਲੁਕਾ ਦਿੱਤਾ ਸੀ।

: Miri Piri Diwas ਨੂੰ ਸਮਰਪਿਤ ਖ਼ਾਲਸਾ ਮਾਰਚ; ਗੁ. ਪਾਤਸ਼ਾਹੀ ਦਸਵੀਂ ,ਹਾਜੀਰਤਨ ਤੋਂ ਹੋਈ ਰਵਾਨਗੀ , ਜਾਣੋ ਕਿੱਥੇ ਹੋਵੇਗੀ ਸਮਾਪਤੀ

Dailyhunt
Disclaimer: This content has not been generated, created or edited by Dailyhunt. Publisher: PTC News Punjabi