Dailyhunt
Patiala News : ਕਿਰਾਏ ਦੇ ਮਕਾਨ 'ਚੋਂ ਬਰਾਮਦ PCR ਮੁਲਾਜ਼ਮ ਦੀ ਲਾਸ਼; ਇਲਾਕੇ 'ਚ ਫੈਲੀ ਦਹਿਸ਼ਤ

Patiala News : ਕਿਰਾਏ ਦੇ ਮਕਾਨ 'ਚੋਂ ਬਰਾਮਦ PCR ਮੁਲਾਜ਼ਮ ਦੀ ਲਾਸ਼; ਇਲਾਕੇ 'ਚ ਫੈਲੀ ਦਹਿਸ਼ਤ

PTC News 5 days ago

ਟਿਆਲਾ ਦੇ ਪਿੰਡ ਸੂਲਰ ਵਿੱਚ ਇਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਪੁਲਿਸ ਮੁਲਾਜਮ ਜੋ ਕੀ ਪਟਿਆਲਾ ਪੀਸੀਆਰ ਵਿਚ ਤੈਨਾਤ ਜਰਨੈਲ ਸਿੰਘ ਸੰਧੂ ਦੀ ਲਾਸ਼ ਉਸਦੇ ਕਿਰਾਏ ਦੇ ਘਰ ਵਿੱਚੋਂ ਬਰਾਮਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਰਾਤ ਦੇ ਸਮੇਂ ਪਿੰਡ ਵਿੱਚ ਡਕਾਲਾ ਚੌਂਕੀ ਦੌਰਾਨ ਇਸ ਘਟਨਾ ਬਾਰੇ ਸੂਚਨਾ ਮਿਲੀ।

ਪਿੰਡ ਦੇ ਰਹਿਣ ਵਾਲੇ ਅਮਰੀਕ ਸਿੰਘ ਵੱਲੋਂ ਸ਼ੱਕ ਦੇ ਆਧਾਰ 'ਤੇ ਘਰ ਵਿੱਚ ਜਾ ਕੇ ਵੇਖਿਆ ਗਿਆ ਤਾਂ ਅੰਦਰ ਇੱਕ ਵਿਅਕਤੀ ਦੀ ਡੈਡ ਬੋਡੀ ਪਈ ਮਿਲੀ, ਜਿਸਦੇ ਕੋਲ ਇੱਕ ਪਿਸਤੌਲ ਵੀ ਮੌਜੂਦ ਸੀ।

ਇਸ ਬਾਰੇ ਤੁਰੰਤ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ।

ਸੂਚਨਾ ਮਿਲਣ 'ਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੌਕੇ 'ਤੇ ਪਹੁੰਚ ਗਈਆਂ, ਜਿਸ ਵਿੱਚ ਐਸ.ਐਚ.ਓ.ਪਸਿਆਣਾ , ਡੀ.ਐਸ.ਪੀ. ਸਮਾਣਾ ਅਤੇ ਹੋਰ ਅਧਿਕਾਰੀ ਸ਼ਾਮਲ ਸਨ। ਪੁਲਿਸ ਵੱਲੋਂ ਰਾਤ ਦੇ ਸਮੇਂ ਹੀ ਮੌਕੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਚੰਡੀਗੜ੍ਹ ਤੋਂ ਫੋਰੈਂਸਿਕ ਟੀਮਾਂ ਨੂੰ ਵੀ ਬੁਲਾਇਆ ਗਿਆ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਰਜਿੰਦਰਾ ਹਸਪਤਾਲ ਦੇ ਮੋਰਚਰੀ ਵਿੱਚ ਭੇਜਿਆ ਗਿਆ ਹੈ।

ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਮੌਤ ਕਈ ਘੰਟਿਆਂ ਪਹਿਲਾਂ ਹੋ ਚੁੱਕੀ ਸੀ, ਕਿਉਂਕਿ ਮੌਕੇ 'ਤੇ ਮਿਲੇ ਖੂਨ ਦੇ ਨਿਸ਼ਾਨ ਜੰਮੇ ਹੋਏ ਸਨ। ਮ੍ਰਿਤਕ ਪਿਛਲੇ ਲਗਭਗ ਤਿੰਨ ਸਾਲ ਤੋਂ ਇਸ ਘਰ ਵਿੱਚ ਕਿਰਾਏ 'ਤੇ ਰਹਿ ਰਿਹਾ ਸੀ ਅਤੇ ਉਸਦਾ ਅਸਲੀ ਪਿੰਡ ਬਨੂੜ ਦੇ ਨੇੜੇ ਦੱਸਿਆ ਜਾ ਰਿਹਾ ਹੈ। ਜਰਨੈਲ ਸਿੰਘ ਦੇ ਦੋ ਵਿਆਹ ਹੋਏ ਸਨ.. ਅਤੇ ਕਾਫੀ ਦੇਰ ਤੋਂ ਡਿਪ੍ਰੈਸ਼ਨ ਵਿਚ ਸਨ।

ਫਿਲਹਾਲ ਪੁਲਿਸ ਵੱਲੋਂ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਤੇ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ।

: Ludhiana 'ਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਈਡੀ ਦੀ ਰੇਡ, ਵੱਡੀ ਗਿਣਤੀ 'ਚ ਘਰ ਦੇ ਬਾਹਰ ਪੁਲਿਸ ਤੈਨਾਤ

Dailyhunt
Disclaimer: This content has not been generated, created or edited by Dailyhunt. Publisher: PTC News Punjabi