Punjabi Film Industry on Satluj Ban : ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ 'ਸਤਲੁਜ' ਨੂੰ ਭਾਰਤ ਵਿੱਚ ZEE5 ਤੋਂ ਹਟਾਏ ਜਾਣ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਪੰਜਾਬੀ ਗਾਇਕ ਜਸਬੀਰ ਜੱਸੀ ਨੇ ਕਿਹਾ ਕਿ ਭਾਵੇਂ ਭਾਰਤ ਵਿੱਚ ZEE5 ਤੋਂ ਫਿਲਮ 'ਸਤਲੁਜ' ਨੂੰ ਹਟਾ ਦਿੱਤਾ ਗਿਆ ਹੈ, ਪਰ ਅਮਰੀਕਾ ਸਮੇਤ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਦਰਸ਼ਕ ਅਜੇ ਵੀ ਇਸ ਨੂੰ ਦੇਖ ਸਕਦੇ ਹਨ।
ਉਨ੍ਹਾਂ ਕਿਹਾ, "ਅਮਰੀਕਾ ਵਿੱਚ ਲੋਕ ਇਹ ਫਿਲਮ ਦੇਖ ਸਕਦੇ ਹਨ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਵੀ ਇਹ ਉਪਲਬਧ ਹੈ। ਇੰਨਾ ਹੀ ਨਹੀਂ, ਲੋਕਾਂ ਨੇ ਇਸ ਫਿਲਮ ਨੂੰ ਵਟਸਐਪ 'ਤੇ ਇੰਨਾ ਜ਼ਿਆਦਾ ਸਾਂਝਾ ਕੀਤਾ ਅਤੇ ਡਾਊਨਲੋਡ ਕੀਤਾ ਹੈ ਕਿ ਮੈਨੂੰ ਨਹੀਂ ਲੱਗਦਾ ਪਹਿਲਾਂ ਕਦੇ ਕਿਸੇ ਫਿਲਮ ਦੀਆਂ ਕਾਪੀਆਂ ਕਿਸੇ ਦੇ ਵਟਸਐਪ 'ਤੇ 10, 12 ਜਾਂ 15 ਵਾਰ ਵੀ ਆਈਆਂ ਹੋਣ।"

ਜੱਸੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਭਾਰਤ ਵਿੱਚ ਇਸ ਫਿਲਮ ਨੂੰ ਪਲੇਟਫਾਰਮ ਤੋਂ ਕਿਉਂ ਹਟਾਇਆ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਫਿਲਮ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜਿਸ ਦੇ ਆਧਾਰ 'ਤੇ ਇਸ ਨੂੰ ਹਟਾਉਣ ਦਾ ਫ਼ੈਸਲਾ ਜਾਇਜ਼ ਠਹਿਰਾਇਆ ਜਾ ਸਕੇ।

ਪੰਜਾਬੀ ਗਾਇਕ ਸੁਖੀ ਬਰਾੜ ਨੇ ਕਿਹਾ ਕਿ ਇਹ ਬਹੁਤ ਹੀ ਦੁੱਖਦਾਈ ਗੱਲ ਹੈ। ਉਨ੍ਹਾਂ ਦੱਸਿਆ ਕਿ ਉਹ ਅੱਜ ਫਿਲਮ ਦੇਖਣ ਦੀ ਯੋਜਨਾ ਬਣਾ ਰਹੇ ਸਨ, ਪਰ ਇਸ ਤੋਂ ਪਹਿਲਾਂ ਹੀ ਇਸ ਨੂੰ OTT ਪਲੇਟਫਾਰਮ ਤੋਂ ਹਟਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਫਿਲਮ ਦੇਖ ਲਈ ਹੈ, ਉਨ੍ਹਾਂ ਦੇ ਦਿਲਾਂ ਵਿੱਚ ਇਹ ਫਿਲਮ ਦੋ ਦਿਨਾਂ ਵਿੱਚ ਹੀ ਆਪਣੀ ਜਗ੍ਹਾ ਬਣਾ ਚੁੱਕੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਤੋਂ ਇਲਾਵਾ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਇਹ ਫਿਲਮ ਅਜੇ ਵੀ ਦੇਖੀ ਜਾ ਸਕਦੀ ਹੈ। ਸੁਖੀ ਬਰਾੜ ਮੁਤਾਬਕ, ਫਿਲਮ ਨੂੰ ਲੋਕਾਂ ਨੇ ਇੰਨੀ ਵੱਡੀ ਗਿਣਤੀ ਵਿੱਚ ਡਾਊਨਲੋਡ ਕਰਕੇ ਵਟਸਐਪ 'ਤੇ ਸਾਂਝਾ ਕੀਤਾ ਹੈ ਕਿ ਸ਼ਾਇਦ ਹੀ ਪਹਿਲਾਂ ਕਿਸੇ ਫਿਲਮ ਨਾਲ ਅਜਿਹਾ ਹੋਇਆ ਹੋਵੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਆਖ਼ਿਰ ਭਾਰਤ ਵਿੱਚ ਇਸ ਫਿਲਮ ਨੂੰ ਕਿਉਂ ਹਟਾਇਆ ਗਿਆ, ਜਦਕਿ ਫਿਲਮ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਇਸ ਤਰ੍ਹਾਂ ਦੀ ਕਾਰਵਾਈ ਨੂੰ ਜਾਇਜ਼ ਠਹਿਰਾਵੇ।
ਇਸ ਮਾਮਲੇ 'ਤੇ ਪੰਜਾਬੀ ਅਦਾਕਾਰ ਦੇਵ ਖਰੋੜ ਨੇ ਵੀ ਸਖ਼ਤ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਫਿਲਮ 'ਤੇ ਪਾਬੰਦੀ ਦੀ ਨਿੰਦਾ ਕਰਦਿਆਂ ਕਿਹਾ ਕਿ "ਇਹ ਸਰਕਾਰ ਦਾ ਸ਼ਰੇਆਮ ਧੱਕਾ ਹੈ। ਫਿਲਮ ਆਉਣੀ ਚਾਹੀਦੀ ਹੈ, ਕਿਉਂਕਿ OTT ਪਲੇਟਫਾਰਮ 'ਤੇ ਕੋਈ ਸੈਂਸਰ ਨਹੀਂ ਹੁੰਦਾ। ਜੇ ਹੁਣ ਸਰਕਾਰ OTT 'ਤੇ ਵੀ ਸੈਂਸਰ ਲਗਾਉਣ ਲੱਗ ਪਈ ਤਾਂ ਇਹ ਚਿੰਤਾ ਦੀ ਗੱਲ ਹੈ।"
ਇਨ੍ਹਾਂ ਤੋਂ ਇਲਾਵਾ ਪੰਜਾਬੀ ਸੰਗੀਤ ਜਗਤ ਦੇ ਗਾਇਕ ਤੇ ਅਦਾਕਾਰ ਜੈਜੀ ਬੀ, ਅਮਰਿੰਦਰ ਗਿੱਲ, ਤਰਸੇਮ ਜੱਸੜ, ਮਨਿੰਦਰ ਬੁੱਟਰ, ਜੈ ਰੰਧਾਵਾ, ਬੀਰ ਸਿੰਘ, ਕਾਕਾ, ਨੇ ਵੀ ਫਿਲਮ ਉਪਰ ਲਾਈ ਰੋਕ ਲਾਉਣ ਦੀ ਨਿਖੇਧੀ ਕੀਤੀ ਹੈ।

