Dailyhunt Logo
  • Light mode
    Follow system
    Dark mode
    • Play Story
    • App Story
32 ਮੱਝਾਂ ਸਮੇਤ 2 ਕਥਿਤ ਚੋਰ ਕਾਬੂ, ਲਗਾਤਾਰ ਚੋਰੀਆਂ ਤੋਂ ਤੰਗ ਪਿੰਡ ਵਾਸੀਆਂ ਨੇ ਪੁਲਿਸ ਹਵਾਲੇ ਕੀਤੇ

32 ਮੱਝਾਂ ਸਮੇਤ 2 ਕਥਿਤ ਚੋਰ ਕਾਬੂ, ਲਗਾਤਾਰ ਚੋਰੀਆਂ ਤੋਂ ਤੰਗ ਪਿੰਡ ਵਾਸੀਆਂ ਨੇ ਪੁਲਿਸ ਹਵਾਲੇ ਕੀਤੇ

ਗੁਰਦਾਸਪੁਰ ਦੇ ਪਿੰਡ ਬਖਸ਼ੀਵਾਲ ਅਤੇ ਤਤਲੇ ਸਮੇਤ ਨਜ਼ਦੀਕੀ ਇਲਾਕਿਆਂ ਵਿੱਚ ਲਗਾਤਾਰ ਮੱਝਾਂ ਚੋਰੀ ਹੋਣ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਸੀ। ਇਸ ਦੌਰਾਨ ਗੁੱਜਰ ਭਾਈਚਾਰੇ ਦੇ ਕੁਝ ਲੋਕਾਂ ਨੇ ਪਿੱਛਾ ਕਰਕੇ ਦੋ ਕਥਿਤ ਮੱਝ ਚੋਰਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਕੋਲੋਂ 32 ਮੱਝਾਂ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕਥਿਤ ਚੋਰ ਕਰੀਬ 25 ਕਿਲੋਮੀਟਰ ਦੂਰੋਂ ਮੱਝਾਂ ਖੋਲ੍ਹ ਕੇ ਲੈ ਆਏ ਸਨ।

ਗੁੱਜਰ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੱਝਾਂ ਦੇ ਖੁਰਾਂ ਦੇ ਨਿਸ਼ਾਨਾਂ ਦਾ ਪਿੱਛਾ ਕਰਦੇ ਹੋਏ ਦੋਵਾਂ ਨੂੰ ਕਾਬੂ ਕੀਤਾ। ਉਨ੍ਹਾਂ ਦਾ ਦਾਅਵਾ ਹੈ ਕਿ ਬਰਾਮਦ ਹੋਈਆਂ ਮੱਝਾਂ ਉਨ੍ਹਾਂ ਦੀਆਂ ਹੀ ਹਨ ਜੋ ਚੋਰੀ ਕਰਕੇ ਲਿਆਂਦੀਆਂ ਗਈਆਂ ਸਨ।

ਘਟਨਾ ਦੀ ਸੂਚਨਾ ਮਿਲਣ 'ਤੇ ਵੱਡੀ ਗਿਣਤੀ ਵਿੱਚ ਉਹ ਲੋਕ ਵੀ ਮੌਕੇ 'ਤੇ ਪਹੁੰਚੇ ਜਿਨ੍ਹਾਂ ਦੀਆਂ ਮੱਝਾਂ ਪਿਛਲੇ ਦਿਨਾਂ ਦੌਰਾਨ ਚੋਰੀ ਹੋਈਆਂ ਸਨ। ਹਾਲਾਂਕਿ ਬਰਾਮਦ ਹੋਈਆਂ ਮੱਝਾਂ ਵਿੱਚ ਉਨ੍ਹਾਂ ਦੀਆਂ ਮੱਝਾਂ ਦੀ ਪਛਾਣ ਨਹੀਂ ਹੋ ਸਕੀ।

ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ 112 ਨੰਬਰ 'ਤੇ ਕਾਲ ਕਰਕੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਦੋਵਾਂ ਕਥਿਤ ਚੋਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਰਾਮਦ ਮੱਝਾਂ ਦੇ ਅਸਲ ਮਾਲਕਾਂ ਦੀ ਪਛਾਣ ਕਰਨ ਦੀ ਕਾਰਵਾਈ ਜਾਰੀ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Bulletin