Dailyhunt Logo
  • Light mode
    Follow system
    Dark mode
    • Play Story
    • App Story
ਆਸਟ੍ਰੇਲੀਆ ਵਿਚ Neo-Nazi  ਸੰਗਠਨ 'ਤੇ ਸਥਾਈ ਪਾਬੰਦੀ

ਆਸਟ੍ਰੇਲੀਆ ਵਿਚ Neo-Nazi ਸੰਗਠਨ 'ਤੇ ਸਥਾਈ ਪਾਬੰਦੀ

ਸਟ੍ਰੇਲੀਆ ਸਰਕਾਰ ਨੇ ਨੀਓ ਨਾਜ਼ੀ ਵਿਚਾਰਧਾਰਾ ਨਾਲ ਜੁੜੇ ਅਤਿਵਾਦੀ ਸੰਗਠਨ 'ਤੇ ਸਥਾਈ ਪਾਬੰਦੀ ਲਗਾ ਦਿਤੀ ਹੈ। ਇਹ ਸਮੂਹ ਪਹਿਲਾਂ ਤੋਂ ਭੰਗ ਕੀਤੇ ਗਏ 'ਨੈਸ਼ਨਲਿਸਟ ਸੋਸ਼ਲਿਸਟ ਨੈੱਟਵਰਕ' ਦਾ ਹੀ ਨਵਾਂ ਰੂਪ ਹੈ, ਜਿਸ 'ਤੇ ਵੀ ਪਾਬੰਦੀ ਲਗਾ ਦਿਤੀ ਗਈ ਸੀ। ਗ੍ਰਹਿ ਮੰਤਰੀ ਟੋਨੀ ਬਰਕ ਨੇ ਨਵੇਂ ਕਾਨੂੰਨ ਦੀ ਵਰਤੋਂ ਕਰਦਿਆਂ ਇਸ ਨੂੰ ਪਾਬੰਦੀਸ਼ੁਦਾ ਨਫ਼ਰਤ ਸਮੂਹਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ।ਸਰਕਾਰ ਦੇ ਇਸ ਫ਼ੈਸਲੇ ਨੂੰ ਖ਼ਾਸ ਤੌਰ 'ਤੇ ਆਸਟਰੇਲੀਆ ਵਿਚ ਵਸਦੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਵਲੋਂ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਇਹ ਸੰਗਠਨ ਲੰਮੇ ਸਮੇਂ ਤੋਂ ਗੈਰ-ਗੋਰੇ ਪ੍ਰਵਾਸੀਆਂ ਵਿਰੁਧ ਨਫ਼ਰਤੀ ਮੁਹਿੰਮ ਚਲਾ ਰਿਹਾ ਸੀ।

ਗ੍ਰਹਿ ਮੰਤਰੀ ਟੋਨੀ ਬਰਕ ਨੇ ਪਾਬੰਦੀ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ ਇਸ ਸੰਗਠਨ ਨਾਲ ਜੁੜੇ ਹੋਏ, ਇਸ ਦਾ ਪ੍ਰਚਾਰ ਕਰਨ ਵਾਲੇ ਜਾਂ ਇਸ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਅਧੀਨ 15 ਸਾਲ ਤੱਕ ਦੀ ਕੈਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi News Online