ਭਾਰਤ ਸਰਕਾਰ ਨੇ ਸੋਸ਼ਲ ਮੀਡੀਆ ਦਿੱਗਜ ਮੇਟਾ ਨੂੰ ਇਕ ਵੱਡਾ ਝਟਕਾ ਦਿਤਾ ਹੈ। ਕੇਂਦਰ ਸਰਕਾਰ ਨੇ ਵਟਸਐਪ ਦੇ ਆਉਣ ਵਾਲੇ ਨਵੇਂ 'ਯੂਜ਼ਰਨੇਮ' ਫੀਚਰ ਨੂੰ ਜਾਰੀ ਕਰਨ 'ਤੇ ਫਿਲਹਾਲ ਰੋਕ ਲਗਾ ਦਿਤੀ ਹੈ। ਸਰਕਾਰ ਨੇ ਮੇਟਾ ਨੂੰ ਨੋਟਿਸ ਜਾਰੀ ਕਰ ਕੇ ਇਸ ਵਿਸ਼ੇਸ਼ਤਾ ਬਾਰੇ ਤਿੰਨ ਦਿਨਾਂ ਦੇ ਅੰਦਰ ਵਿਸਤਿ੍ਰਤ ਸਪਸ਼ਟੀਕਰਨ ਮੰਗਿਆ ਹੈ।

