Dailyhunt Logo
  • Light mode
    Follow system
    Dark mode
    • Play Story
    • App Story
ਕੈਨੇਡਾ ਦੇ ਵਿਜ਼ਟਰ ਵੀਜ਼ਾ ਲਈ ਉਡੀਕ ਸਮਾਂ ਘਟਿਆ

ਕੈਨੇਡਾ ਦੇ ਵਿਜ਼ਟਰ ਵੀਜ਼ਾ ਲਈ ਉਡੀਕ ਸਮਾਂ ਘਟਿਆ

ਕੈਨੇਡਾ ਦੇ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ ਅਤੇ ਵਰਕ ਪਰਮਿਟ ਲਈ ਭਾਰਤ ਤੋਂ ਦਾਖ਼ਲ ਵਿਜ਼ਟਰ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ 29 ਦਿਨ ਵਿਚ ਹੋ ਰਹੀ ਹੈ ਜਦਕਿ ਪਹਿਲਾਂ 31 ਦਿਨ ਲੱਗ ਰਹੇ ਸਨ।ਦੂਜੇ ਪਾਸੇ ਪਾਕਿਸਤਾਨ ਤੋਂ ਦਾਖ਼ਲ ਵਿਜ਼ਟਰ ਵੀਜ਼ਾ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ 73 ਦਿਨ ਤੋਂ ਵੱਧ ਕੇ 75 ਦਿਨ ਹੋ ਗਿਆ ਹੈ। ਵਰਕ ਪਰਮਿਟ ਦਾ ਜ਼ਿਕਰ ਕੀਤਾ ਜਾਵੇ ਭਾਰਤ ਤੋਂ ਦਾਖ਼ਲ ਅਰਜ਼ੀਆਂ ਦੇ ਮਾਮਲੇ ਵਿਚ 10 ਹਫ਼ਤੇ ਦੇ ਅੰਦਰ ਹਾਂ ਜਾਂ ਨਾਂਹ ਕੀਤੀ ਜਾ ਰਹੀ ਹੈ ਜਦਕਿ ਪਾਕਿਸਤਾਨ ਤੋਂ ਦਾਖ਼ਲ ਅਰਜ਼ੀਆਂ ਦੇ ਮਾਮਲੇ ਵਿਚ ਸਿਰਫ਼ 8 ਹਫ਼ਤੇ ਲੱਗੇ ਰਹੇ ਹਨ।

ਸਟੱਡੀ ਵੀਜ਼ਾ ਦੇ ਮਾਮਲੇ ਵਿਚ ਭਾਰਤ ਤੋਂ ਦਾਖ਼ਲ ਅਰਜ਼ੀਆਂ ਪੰਜ ਹਫ਼ਤੇ ਵਿਚ ਨਿਬੇੜੀਆਂ ਜਾ ਰਹੀਆਂ ਹਨ ਜਦਕਿ ਕੈਨੇਡਾ ਵਿਚ ਮੌਜੂਦਗੀ ਦੌਰਾਨ ਦਾਖ਼ਲ ਅਰਜ਼ੀਆਂ ਨੂੰ 8 ਹਫ਼ਤੇ ਦਾ ਸਮਾਂ ਲੱਗ ਰਿਹਾ ਹੈ। ਸੁਪਰ ਵੀਜ਼ਾ ਅਰਜ਼ੀਆਂ ਦੇ ਮਾਮਲੇ ਵਿਚ ਭਾਰਤ ਤੋਂ ਦਾਖ਼ਲ ਅਰਜ਼ੀਆਂ ਦੀ ਪ੍ਰੋਸੈਸਿੰਗ 70 ਦਿਨ ਵਿਚ ਕੀਤੀ ਜਾ ਰਹੀ ਹੈ ।

Dailyhunt
Disclaimer: This content has not been generated, created or edited by Dailyhunt. Publisher: Punjabi News Online