ਆਸਟਰੇਲੀਆ ਦੇ ਸਿਡਨੀ ਵਿਚ ਰਹਿ ਰਹੀ ਪਟਿਆਲਾ ਜ਼ਿਲ੍ਹੇ ਦੇ ਪਿੰਡ ਚਹਿਲ ਦੀ ਜੰਮਪਲ ਸੁਖਵੀਰ ਕੌਰ ਉਰਫ਼ ਸੁੱਖੀ ਬੱਲ ਨੇ ਪੂਰਬੀ ਨੇਪਾਲ ਦੀ ਹਿਮਾਲੀਅਨ ਰੇਂਜ ਵਿਚ ਸਥਿਤ ਅਮਾ ਡਬਲਾਮ ਚੋਟੀ ਨੂੰ ਫ਼ਤਿਹ ਕੀਤਾ ਹੈ ਤੇ ਅਜਿਹਾ ਕਰ ਕੇ ਉਸ ਨੇ ਮਾਊਂਟ ਅਮਾ ਡਬਲਾਮ ਸਰ ਕਰਨ ਵਾਲੀ ਪਹਿਲੀ ਪੰਜਾਬਣ ਤੇ ਦੇਸ਼ ਦੀ 6ਵੀਂ ਲੜਕੀ ਹੋਣ ਦਾ ਮਾਣ ਹਾਸਲ ਕੀਤਾ ਹੈ। ਉੱਘੀ ਅਥਲੀਟ ਤੇ ਥਿਏਟਰ ਅਦਾਕਾਰਾ ਸੁੱਖੀ ਬੱਲ ਨੇ ਮਾਊਂਟ ਅਮਾ ਡਬਲਾਮ ਵਿਚ 6812 ਮੀਟਰ ਅਤੇ 22350 ਫ਼ੁਟ ਦੀ ਸਿੱਧੀ ਚੜ੍ਹਾਈ ਚੜ੍ਹਨ ਦਾ ਇਹ ਕਾਰਨਾਮਾ ਬੀਤੀ 15 ਅਪ੍ਰੈਲ 2026 ਨੂੰ ਕਰ ਕੇ ਦਿਖਾਇਆ ਹੈ ਜਿਥੇ ਉਸ ਦੇ ਗਾਈਡ ਸਾਂਗੇ ਸ਼ੇਰਪਾ ਦੀ ਟੀਮ ਨੇ ਉਸ ਦੀ ਮਦਦ ਕੀਤੀ ਤੇ ਇਸ ਪੂਰੀ ਚੜ੍ਹਾਈ ਲਈ 21 ਦਿਨ ਦੇ ਕਰੀਬ ਵਕਤ ਲੱਗਿਆ।

