Dailyhunt
ਪੰਜਾਬ ਵਿੱਚ ਧਮਾਕਿਆਂ ਪਿੱਛੇ ਆਈ ਐੱਸ ਆਈ ਦਾ ਹੱਥ: DGP Gaurav Yadav

ਪੰਜਾਬ ਵਿੱਚ ਧਮਾਕਿਆਂ ਪਿੱਛੇ ਆਈ ਐੱਸ ਆਈ ਦਾ ਹੱਥ: DGP Gaurav Yadav

ਪੰਜਾਬ ਵਿੱਚ ਮੰਗਲਵਾਰ ਰਾਤੀਂ ਅੰਮ੍ਰਿਤਸਰ ਤੇ ਜਲੰਧਰ ਵਿੱਚ ਉਪਰੋਥਲ਼ੀ ਹੋਏ ਦੋ ਧਮਾਕਿਆਂ ਲਈ ਵਿਸਫੋਟਕ ਸਮੱਗਰੀ (ਆਈ ਈ ਡੀ) ਦੀ ਵਰਤੋਂ ਕੀਤੀ ਗਈ। ਡੀ ਜੀ ਪੀ ਗੌਰਵ ਯਾਦਵ ਨੇ ਅੱਜ ਦੋਵਾਂ ਥਾਵਾਂ 'ਤੇ ਮੌਕੇ ਦਾ ਮੁਆਇਨਾ ਕੀਤਾ। ਉਨ੍ਹਾਂ ਬੀ ਐੱਸ ਐੱਫ, ਫ਼ੌਜੀ ਤੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸੁਰੱਖਿਆ ਹਾਲਾਤ ਦੀ ਸਮੀਖਿਆ ਕੀਤੀ। ਯਾਦਵ ਮੁਤਾਬਕ ਅੰਮ੍ਰਿਤਸਰ ਵਿੱਚ ਹੋਇਆ ਧਮਾਕਾ ਘੱਟ ਸ਼ਿੱਦਤ ਵਾਲਾ ਸੀ, ਇਸ ਪਿੱਛੇ ਪਾਕਿਸਤਾਨ ਦੀ ਆਈ ਐੇੱਸ ਆਈ ਦਾ ਹੱਥ ਹੋਣ ਦਾ ਖ਼ਦਸ਼ਾ ਹੈ।

ਖਾਲਿਸਤਾਨ ਲਿਬਰੇਸ਼ਨ ਫੋਰਸ ਨਾਂ ਦੀ ਜਥੇਬੰਦੀ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਖਾਸਾ ਫੌਜੀ ਛਾਉਣੀ ਦੇ ਬਾਹਰ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਪੁਲੀਸ ਨੇ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਜਲੰਧਰ ਧਮਾਕੇ ਦੀ ਜ਼ਿੰਮੇਵਾਰੀ ਵੀ ਇਸੇ ਜਥੇਬੰਦੀ ਨੇ ਲਈ ਸੀ, ਜਿਸ ਦੀ ਤਸਦੀਕ ਜਾਰੀ ਹੈ। ਪਹਿਲਾ ਧਮਾਕਾ ਜਲੰਧਰ ਵਿੱਚ ਰਾਤ 8 ਵਜੇ ਦੇ ਕਰੀਬ ਬੀ ਐੱਸ ਐੱਫ ਦੀ ਪੰਜਾਬ ਫਰੰਟੀਅਰ ਦੇ ਹੈੱਡਕੁਆਰਟਰ ਦੇ ਬਾਹਰ ਹੋਇਆ। ਦੂਜਾ ਧਮਾਕਾ ਤਿੰਨ ਘੰਟੇ ਦੇ ਵਕਫ਼ੇ ਨਾਲ 11 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਖਾਸਾ 'ਚ ਫ਼ੌਜੀ ਛਾਉਣੀ ਨੇੜੇ ਹੋਇਆ।

Dailyhunt
Disclaimer: This content has not been generated, created or edited by Dailyhunt. Publisher: Punjabi News Online