ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਆੜ੍ਹਤੀਆ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਵੱਲੋਂ ਪਹਿਲੀ ਅਪਰੈਲ ਤੋਂ ਮੰਡੀਆਂ ਬੰਦ ਰੱਖਣ ਦੇ ਐਲਾਨ ਤਹਿਤ ਅੱਜ ਵੀ ਮੰਡੀਆਂ ਵਿੱਚ ਆੜ੍ਹਤੀਆਂ ਦਾ ਕੰਮਕਾਜ ਠੱਪ ਰਿਹਾ, ਹਾਲਾਂਕਿ ਅਜੇ ਤੱਕ ਕਣਕ ਦੀ ਫ਼ਸਲ ਮੰਡੀਆਂ ਵਿੱਚ ਆਉਣੀ ਆਰੰਭ ਨਹੀਂ ਹੋਈ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਆੜ੍ਹਤੀਆਂ ਦੀਆਂ ਮੰਗਾਂ ਵਿੱਚ ਕਣਕ ਅਤੇ ਝੋਨੇ 'ਤੇ ਮੰਡੀ ਬੋਰਡ ਦੇ ਐਕਟ ਮੁਤਾਬਕ 2.50 ਫੀਸਦੀ ਆੜ੍ਹਤ ਦੇਣੀ, ਐੱਫ ਸੀ ਆਈ ਅਤੇ ਹੋਰਨਾਂ ਖਰੀਦ ਏਜੰਸੀਆਂ ਵੱਲੋਂ ਆੜ੍ਹਤੀਆਂ ਤੋਂ ਕੱਟਿਆ ਈ ਪੀ ਐੱਫ ਜੋ ਕਿ ਲਗਪਗ 55 ਕਰੋੜ ਦੇ ਕਰੀਬ ਬਣਦਾ ਹੈ, ਉਹ ਵਾਪਸ ਕਰਨਾ ਸ਼ਾਮਲ ਹੈ।
