Dailyhunt Logo
  • Light mode
    Follow system
    Dark mode
    • Play Story
    • App Story

'ਐਸਾ ਕੈਸੇ ਹੋ ਸਕਤਾ ਹੈ': ਟੀ-20 ਕਪਤਾਨੀ ਤੋਂ ਹਟਾਏ ਜਾਣ 'ਤੇ ਹੈਰਾਨ ਹੋਏ Suryakumar Yadav, ਖੋਲ੍ਹਿਆ ਦਿਲ ਦਾ ਦਰਦ

ਭਾਰਤੀ ਟੀ-20 ਟੀਮ ਦੇ ਪੂਰਵ ਕਪਤਾਨ ਅਤੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਆਪਣੀ ਕਪਤਾਨੀ ਖੋਹੇ ਜਾਣ ਅਤੇ ਟੀਮ ਤੋਂ ਬਾਹਰ ਕੀਤੇ ਜਾਣ ਦੇ ਫੈਸਲੇ 'ਤੇ ਪਹਿਲੀ ਵਾਰ ਖੁੱਲ੍ਹ ਕੇ ਗੱਲ ਕੀਤੀ ਹੈ। ਆਪਣੀ ਕਪਤਾਨੀ ਹੇਠ ਭਾਰਤ ਨੂੰ ਟੀ-20 ਵਿਸ਼ਵ ਕੱਪ ਜਿਤਾਉਣ ਦੇ ਬਾਵਜੂਦ ਕਪਤਾਨੀ ਤੋਂ ਹਟਾਏ ਜਾਣ ਅਤੇ ਟੀਮ 'ਚੋਂ ਬਾਹਰ ਕੀਤੇ ਜਾਣ 'ਤੇ ਉਨ੍ਹਾਂ ਡੂੰਘੀ ਹੈਰਾਨੀ ਅਤੇ ਨਿਰਾਸ਼ਾ ਪ੍ਰਗਟਾਈ ਹੈ।

ਜ਼ਿਕਰਯੋਗ ਹੈ ਕਿ ਯੂਕੇ (ਆਇਰਲੈਂਡ ਅਤੇ ਇੰਗਲੈਂਡ) ਦੌਰੇ ਲਈ ਸੂਰਿਆਕੁਮਾਰ ਨੂੰ ਟੀਮ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਸੀ ਅਤੇ ਆਈ.ਪੀ.ਐੱਲ. ਵਿੱਚ ਪੰਜਾਬ ਕਿੰਗਜ਼ ਦੀ ਸ਼ਾਨਦਾਰ ਕਪਤਾਨੀ ਕਰਨ ਵਾਲੇ ਸ਼੍ਰੇਅਸ ਅਈਅਰ ਨੂੰ ਟੀ-20 ਟੀਮ ਦੀ ਵਾਗਡੋਰ ਸੌਂਪੀ ਗਈ ਸੀ।

ਪੂਰਵ ਭਾਰਤੀ ਕ੍ਰਿਕਟਰ ਆਕਾਸ਼ ਚੋਪੜਾ ਦੇ ਯੂ-ਟਿਊਬ ਚੈਨਲ 'ਤੇ ਗੱਲਬਾਤ ਕਰਦਿਆਂ 35 ਸਾਲਾ ਸੂਰਿਆਕੁਮਾਰ ਨੇ ਖੁਲਾਸਾ ਕੀਤਾ ਕਿ ਇਸ ਫੈਸਲੇ ਤੋਂ ਬਾਅਦ ਉਹ ਲਗਭਗ ਦੋ ਮਹੀਨੇ ਤੱਕ ਸਦਮੇ ਵਿੱਚ ਰਹੇ। ਉਨ੍ਹਾਂ ਕਿਹਾ, "ਮੈਂ 40-50 ਦਿਨ ਘਰ ਬੈਠਾ ਰਿਹਾ। ਮੈਂ ਕੁਝ ਨਹੀਂ ਕਰ ਰਿਹਾ ਸੀ ਅਤੇ ਪੂਰੀ ਤਰ੍ਹਾਂ ਹੈਰਾਨ ਸੀ। ਮੈਂ ਸੋਚ ਰਿਹਾ ਸੀ ਕਿ ਹੁਣ ਕੀ ਕਰਾਂ, ਖੇਡਣਾ ਵੀ ਹੈ ਜਾਂ ਨਹੀਂ? ਫਿਰ ਇੱਕ ਦਿਨ ਮੇਰੀ ਪਤਨੀ ਨੇ ਮੈਨੂੰ ਯਾਦ ਕਰਵਾਇਆ ਕਿ ਮੈਂ 20 ਸਾਲ ਪਹਿਲਾਂ ਇਹ ਖੇਡ ਕਿਉਂ ਸ਼ੁਰੂ ਕੀਤੀ ਸੀ, ਕਿਉਂਕਿ ਮੈਨੂੰ ਕ੍ਰਿਕਟ ਦਾ ਜਨੂਨ ਸੀ। ਉਸ ਦੀ ਗੱਲ ਨੇ ਮੇਰੇ ਅੰਦਰ ਦਾ ਜਜ਼ਬਾ ਫਿਰ ਜਗਾ ਦਿੱਤਾ।"

ਸੂਰਿਆਕੁਮਾਰ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਵਿੱਚ ਟੀਮ ਨੇ ਇੱਕ ਵੀ ਲੜੀ ਨਹੀਂ ਹਾਰੀ ਸੀ ਅਤੇ ਵਿਸ਼ਵ ਕੱਪ ਦੇ ਨਾਲ-ਨਾਲ ਏਸ਼ੀਆ ਕੱਪ ਵੀ ਜਿੱਤਿਆ ਸੀ। ਅਜਿਹੇ ਵਿੱਚ ਜਦੋਂ ਸਭ ਕੁਝ ਠੀਕ ਚੱਲ ਰਿਹਾ ਸੀ, ਤਾਂ ਅਚਾਨਕ ਬਦਲਾਅ ਦੀ ਲੋੜ ਕਿਉਂ ਪਈ? ਉਹ ਘਰ ਬੈਠ ਕੇ ਇਹੀ ਸੋਚਦੇ ਰਹੇ ਕਿ ‘ਐਸਾ ਕੈਸੇ ਹੋ ਸਕਤਾ ਹੈ’। ਉਨ੍ਹਾਂ ਅੱਗੇ ਕਿਹਾ ਕਿ ਉਹ 2028 ਲਾਸ ਏਂਜਲਸ ਓਲੰਪਿਕ ਅਤੇ ਅਗਲੇ ਟੀ-20 ਵਿਸ਼ਵ ਕੱਪ ਤੱਕ ਟੀਮ ਨੂੰ ਅੱਗੇ ਲੈ ਕੇ ਜਾਣ ਦੀ ਯੋਜਨਾ ਬਣਾ ਰਹੇ ਸਨ, ਪਰ ਚੋਣਕਾਰਾਂ ਦੀ ਸੋਚ ਵੱਖਰੀ ਸੀ। ਹਾਲਾਂਕਿ, ਉਨ੍ਹਾਂ ਨੇ ਇਸ 'ਤੇ ਕੋਈ ਤਿੱਖੀ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਚਿਹਰੇ 'ਤੇ ਮੁਸਕਾਨ ਬਣਾਈ ਰੱਖੀ।

ਨਵੇਂ ਕਪਤਾਨ ਸ਼੍ਰੇਅਸ ਅਈਅਰ ਦਾ ਸਮਰਥਨ ਕਰਦਿਆਂ ਸੂਰਿਆਕੁਮਾਰ ਨੇ ਕਿਹਾ ਕਿ ਅਈਅਰ ਇੱਕ ਬਹਤੁ ਵਧੀਆ ਖਿਡਾਰੀ, ਚੰਗਾ ਇਨਸਾਨ ਅਤੇ ਕਾਬਿਲ ਕਪਤਾਨ ਹੈ, ਇਸ ਲਈ ਉਨ੍ਹਾਂ ਦੇ ਮਨ ਵਿੱਚ ਅਈਅਰ ਨੂੰ ਕਪਤਾਨ ਬਣਾਏ ਜਾਣ 'ਤੇ ਕੋਈ ਗਿਲਾ ਨਹੀਂ ਹੈ। ਟੀ-20 ਵਿੱਚ 113 ਮੈਚਾਂ 'ਚ 3,272 ਦੌੜਾਂ ਬਣਾਉਣ ਵਾਲੇ ਇਸ ਧਾਕੜ ਬੱਲੇਬਾਜ਼ ਦੀ ਫਾਰਮ ਪਿਛਲੇ ਕੁਝ ਸਮੇਂ ਤੋਂ ਜ਼ਰੂਰ ਡਿੱਗੀ ਹੈ, ਪਰ ਉਨ੍ਹਾਂ ਸਾਫ਼ ਕੀਤਾ ਕਿ ਉਹ ਹਾਰ ਮੰਨਣ ਵਾਲਿਆਂ ਵਿੱਚੋਂ ਨਹੀਂ ਹਨ ਅਤੇ ਭਾਰਤੀ ਟੀਮ ਵਿੱਚ ਵਾਪਸੀ ਲਈ ਪੂਰੀ ਤਰ੍ਹਾਂ ਤਿਆਰ ਹਨ।

Dailyhunt
Disclaimer: This content has not been generated, created or edited by Dailyhunt. Publisher: Punjabi Tribune