ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਦਾ ਕਹਿਣਾ ਹੈ ਕਿ ਸਮੂਹ ਨੇ ਅਮਰੀਕਾ 'ਚ ਚੱਲ ਰਹੀਆਂ ਕਾਨੂੰਨੀ ਚੁਣੌਤੀਆਂ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਉਹ ਹੁਣ ਊਰਜਾ, ਟਰਾਂਸਪੋਰਟ, ਢੋਆ-ਢੁਆਈ ਅਤੇ ਡਿਜੀਟਲ ਢਾਂਚਾ ਖੇਤਰਾਂ 'ਚ ਨਿਵੇਸ਼ ਦੀ ਰਫ਼ਤਾਰ ਵਧਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਸਨੂਈ ਬੌਧਿਕਤਾ ਆਧਾਰਿਤ ਵਿਕਾਸ ਰਾਹੀਂ ਪੈਦਾ ਹੋਣ ਵਾਲੀ ਮੰਗ ਸਮੂਹ ਲਈ ਨਵੇਂ ਮੌਕੇ ਲਿਆਵੇਗੀ।
ਸ਼ੇਅਰਧਾਰਕਾਂ ਨੂੰ ਲਿਖੇ ਪੱਤਰ 'ਚ ਅਡਾਨੀ ਨੇ ਕਿਹਾ ਕਿ ਕੰਪਨੀ ਮੁਸ਼ਕਲ ਸਮੇਂ 'ਚ ਵੀ ਕਾਮਯਾਬ ਰਹੀ ਹੈ।
