Dailyhunt Logo
  • Light mode
    Follow system
    Dark mode
    • Play Story
    • App Story

ਅਮਰੀਕਾ 'ਚ ਰਚੀ ਗਈ ਔੜ ਕਤਲ ਕਾਂਡ ਦੀ ਸਾਜ਼ਿਸ਼

(ਨਰਿੰਦਰ ਕੁਮਾਰ): ਕਸਬਾ ਔੜ ਵਿੱਚ ਨੌਜਵਾਨ ਨਿਸ਼ਾਨ ਸਿੰਘ ਉਰਫ ਮੋਨੀ (37) ਦੇ ਕਤਲ ਮਾਮਲੇ ਵਿੱਚ ਥਾਣਾ ਔੜ ਨੇ ਮ੍ਰਿਤਕ ਦੇ ਦੋਸਤ ਦੇ ਬਿਆਨਾਂ 'ਤੇ ਅਣਪਛਾਤੇ ਸ਼ੂਟਰਾਂ ਖ਼ਿਲਾਫ਼ ਕਤਲ ਅਤੇ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਵੀ ਜਿੰਮ 'ਚ ਨਿਸ਼ਾਨ ਸਿੰਘ 'ਤੇ ਹਮਲਾ ਹੋਇਆ ਸੀ, ਜਿਸ 'ਚ ਨੌਂ ਮੁਲਜ਼ਮ ਨਾਮਜ਼ਦ ਹਨ।

ਪੁਲੀਸ ਕੋਲ ਦਰਜ ਕਰਵਾਏ ਬਿਆਨ ਵਿੱਚ ਮ੍ਰਿਤਕ ਦੇ ਬਚਪਨ ਦੇ ਦੋਸਤ ਸ਼ਮਿੰਦਰ ਸਿੰਘ ਵਾਸੀ ਔੜ ਨੇ ਦੱਸਿਆ ਕਿ 29 ਮਈ ਨੂੰ ਸਵੇਰੇ 8.15 ਵਜੇ ਉਹ ਨਿਸ਼ਾਨ ਸਿੰਘ ਅਤੇ ਨਿਸ਼ਾਨ ਸਿੰਘ ਦੀ ਮਾਤਾ ਗੁਰਮੀਤ ਕੌਰ ਘਰੇਲੂ ਕੰਮ ਲਈ ਔੜ ਬਾਜ਼ਾਰ ਆਏ ਸਨ ਤੇ ਵਿਸ਼ਵਕਰਮਾ ਮੰਦਰ ਦੇ ਸਾਹਮਣੇ ਸ਼ੂਟਰਾਂ ਨੇ ਵਾਰਦਾਤ ਕੀਤੀ। ਉਸ ਨੇ ਕਿਹਾ ਕਿ ਇਹ ਕਤਲ ਅਮਰੀਕਾ ਵਿੱਚ ਬੈਠੇ ਅਕਾਸ਼ ਚੌਹਾਨ ਉਰਫ ਰੌਕੀ ਵਾਸੀ ਔੜ ਨੇ ਸਥਾਨਕ ਸਾਥੀਆਂ ਨਾਲ ਮਿਲੀਭੁਗਤ ਕਰਕੇ ਭੇਜੇ ਸ਼ੂਟਰਾਂ ਕੋਲੋਂ ਕਰਵਾਇਆ ਹੈ। ਪੁਲੀਸ ਵੱਲੋਂ ਇਸ ਮਾਮਲੇ ਵਿੱਚ ਅਕਾਸ਼ ਚੌਹਾਨ ਉਰਫ ਰੌਕੀ (ਅਮਰੀਕਾ), ਸ਼ਿਵਮ ਭਨੇਟ, ਗਣੇਸ਼ ਕੁਮਾਰ, ਸ਼ਰਨਜੀਤ, ਵਿਪਨ ਭਨੇਟ, ਸੁਰਿੰਦਰ ਕੁਮਾਰ ਉਰਫ ਜਿੰਦਾ, ਨਿਸ਼ਾ, ਨੈਂਸੀ, ਜਸਵੰਤ ਕੁਮਾਰ ਉਰਫ ਸੋਨੂੰ ਨੰਬਰਦਾਰ (ਸਾਰੇ ਵਾਸੀਨ ਔੜ) ਅਤੇ ਪ੍ਰਦੀਪ ਕੁਮਾਰ ਉਰਫ ਮਾਹੀਆ ਵਾਸੀ ਗੜ੍ਹੱਪੜ੍ਹ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਅਨੁਸਾਰ ਨੈਂਸੀ, ਜੋ ਮੁਲਜ਼ਮ ਅਕਾਸ਼ ਚੌਹਾਨ ਦੀ ਸਕੀ ਭੈਣ ਹੈ, ਦੇ ਬਿਆਨਾਂ 'ਤੇ ਪਹਿਲਾਂ ਨਿਸ਼ਾਨ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਇਸੇ ਰੰਜਿਸ਼ ਕਾਰਨ ਅਕਾਸ਼ ਚੌਹਾਨ ਨੇ ਕੁਝ ਮਹੀਨੇ ਪਹਿਲਾਂ ਵੀ ਔੜ ਵਿਖੇ ਜਿੰਮ ਅੰਦਰ ਨਿਸ਼ਾਨ ਸਿੰਘ 'ਤੇ ਜਾਨਲੇਵਾ ਹਮਲਾ ਕਰਵਾਇਆ ਸੀ, ਜਿਸ ਵਿੱਚ ਉਹ ਬਚ ਗਿਆ ਸੀ। ਹੁਣ ਦੁਬਾਰਾ ਸਾਜ਼ਿਸ਼ ਤਹਿਤ ਦੋ ਅਣਪਛਾਤੇ ਸ਼ੂਟਰਾਂ ਨੂੰ ਭੇਜ ਕੇ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ ਗਿਆ। ਪੁਲੀਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਜਾਰੀ ਹਨ।

Dailyhunt
Disclaimer: This content has not been generated, created or edited by Dailyhunt. Publisher: Punjabi Tribune