ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਦੀ ਫਿਲਮ 'ਗੋਲਮਾਲ 5' ਅੱਠ ਜਨਵਰੀ 2027 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਹ ਫਿਲਮ ਮਸ਼ਹੂਰ ਕਾਮੇਡੀ ਫਰੈਂਚਾਇਜ਼ੀ ਦਾ ਪੰਜਵਾਂ ਭਾਗ ਹੈ, ਜਿਸ ਦੀ ਸ਼ੁਰੂਆਤ ਸਾਲ 2006 ਵਿੱਚ 'ਗੋਲਮਾਲ: ਫਨ ਅਨਲਿਮਟਿਡ' ਨਾਲ ਹੋਈ ਸੀ। ਇਸ ਤੋਂ ਬਾਅਦ 2008 ਵਿੱਚ 'ਗੋਲਮਾਲ ਰਿਟਰਨਜ਼', 2010 ਵਿੱਚ 'ਗੋਲਮਾਲ 3' ਅਤੇ 2017 ਵਿੱਚ 'ਗੋਲਮਾਲ ਅਗੇਨ' ਫਿਲਮਾਂ ਰਿਲੀਜ਼ ਹੋਈਆਂ ਸਨ।
ਸ਼ੈੱਟੀ ਨੇ ਅੱਜ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਕੈਪਸ਼ਨ ਵਿੱਚ ਲਿਖਿਆ, ''ਲਾਫਟਰ, ਫਨ, ਜੌਏ, ਹੈਪੀਨੈੱਸ ਐਂਡ ਫੈਮਿਲੀ..8 ਜਨਵਰੀ 2027'' ਅਜੈ ਦੇਵਗਨ ਦੀ ਅਗਵਾਈ ਵਾਲੀ ਇਸ ਫਿਲਮ ਸੀਰੀਜ਼ ਦੀ ਕਹਾਣੀ ਕੁਝ ਸ਼ਰਾਰਤੀ ਅਤੇ ਨਿਕੰਮੇ ਦੋਸਤਾਂ ਦੁਆਲੇ ਘੁੰਮਦੀ ਹੈ: ਅਜੈ ਦੇਵਗਨ, ਅਰਸ਼ਦ ਵਾਰਸੀ, ਸ਼੍ਰੇਅਸ ਤਲਪੜੇ, ਸ਼ਰਮਨ ਜੋਸ਼ੀ ਅਤੇ ਕੁਣਾਲ ਖੇਮੂ ਅਤੇ ਤੁਸ਼ਾਰ ਕਪੂਰ ਅਕਸਰ ਅਜੀਬ ਅਤੇ ਹਾਸੋਹੀਣੀਆਂ ਮੁਸ਼ਕਲਾਂ ਵਿੱਚ ਫਸ ਜਾਂਦੇ ਹਨ। 'ਗੋਲਮਾਲ 5' ਵਿੱਚ ਅਕਸ਼ੈ ਕੁਮਾਰ ਵੀ ਨਜ਼ਰ ਆਉਣਗੇ। ਇਸ ਫਿਲਮ ਨੂੰ ਰੋਹਿਤ ਸ਼ੈੱਟੀ ਆਪਣੇ ਪ੍ਰੋਡਕਸ਼ਨ ਹਾਊਸ 'ਰੋਹਿਤ ਸ਼ੈੱਟੀ ਪਿਕਚਰਜ਼' ਦੇ ਬੈਨਰ ਹੇਠ ਰਿਲਾਇੰਸ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਬਣਾ ਰਹੇ ਹਨ।
