Dailyhunt Logo
  • Light mode
    Follow system
    Dark mode
    • Play Story
    • App Story

BCCI ਨੇ 'Smart Sunglasses' ਉੱਤੇ ਪਾਬੰਦੀ ਲਾਈ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਦੀ ਭ੍ਰਿਸ਼ਟਾਚਾਰ ਰੋਕੂ ਯੂਨਿਟ (ਏ ਸੀ ਐੱਸ ਯੂ) ਨੇ ਚੱਲ ਰਹੇ ਆਈ ਪੀ ਐੱਲ ਵਿੱਚ ਖਿਡਾਰੀਆਂ ਅਤੇ ਮੈਚ ਅਧਿਕਾਰੀਆਂ ਵੱਲੋਂ 'ਸਮਾਰਟ ਸਨਗਲਾਸਿਜ਼' (ਐਨਕਾਂ) ਦੀ ਵਰਤੋਂ ਕੀਤੇ ਜਾਣ 'ਤੇ ਰੋਕ ਲਾ ਦਿੱਤੀ ਹੈ। ਬੋਰਡ ਨੇ ਇਸ ਦੇ ਉੱਨਤ ਸੰਚਾਰ ਫੀਚਰਾਂ ਦਾ ਹਵਾਲਾ ਦਿੱਤਾ ਹੈ, ਜੋ ਮੋਬਾਈਲ ਡੇਟਾ ਜਾਂ ਵਾਈ-ਫਾਈ ਨੈੱਟਵਰਕ ਰਾਹੀਂ ਲਾਈਵ ਸਟ੍ਰੀਮਿੰਗ ਅਤੇ ਵੀਡੀਓ ਕਾਲਿੰਗ ਦੀ ਇਜਾਜ਼ਤ ਦਿੰਦੇ ਹਨ।

ਲੀਗ ਦੀਆਂ ਫਰੈਂਚਾਇਜ਼ੀਜ਼ ਨੂੰ ਜਾਰੀ ਕੀਤੀ ਗਈ ਐਡਵਾਈਜ਼ਰੀ ਵਿੱਚ, ਬੀ ਸੀ ਸੀ ਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਯੂਨਿਟ ਨੇ ਕਿਹਾ ਹੈ ਕਿ ਇਹ ਦੇਖਿਆ ਗਿਆ ਹੈ ਕਿ ਕੁਝ ਕੰਪਨੀਆਂ ਖਿਡਾਰੀਆਂ ਅਤੇ ਸਪੋਰਟ ਸਟਾਫ ਨੂੰ ਸਮਾਰਟ ਐਨਕਾਂ ਦੀ ਮਾਰਕੀਟਿੰਗ ਅਤੇ ਵਿਕਰੀ ਕਰ ਰਹੀਆਂ ਹਨ। ਬੋਰਡ ਨੇ ਕਿਹਾ, ''ਇਹ ਉਪਕਰਨ ਉੱਨਤ ਸੰਚਾਰ ਫੀਚਰਾਂ ਨਾਲ ਲੈਸ ਹਨ, ਜਿਸ ਵਿੱਚ ਲਾਈਵ ਸਟ੍ਰੀਮਿੰਗ, ਟੈਕਸਟ ਮੈਸੇਜ ਭੇਜਣਾ ਤੇ ਪ੍ਰਾਪਤ ਕਰਨਾ ਅਤੇ ਮੋਬਾਈਲ ਡੇਟਾ ਜਾਂ ਵਾਈ-ਫਾਈ ਨੈੱਟਵਰਕ ਰਾਹੀਂ ਆਡੀਓ ਤੇ ਵੀਡੀਓ ਕਾਲਿੰਗ ਦੀਆਂ ਸੁਵਿਧਾਵਾਂ ਸ਼ਾਮਲ ਹਨ।'' ਬੋਰਡ ਨੇ ਕਿਹਾ, ''ਪੀ ਐੱਮ ਓ ਏ ਦੇ ਘੱਟੋ-ਘੱਟ ਮਾਪਦੰਡਾਂ ਤਹਿਤ, ਅਜਿਹੀਆਂ ਐਨਕਾਂ ਨੂੰ 'ਆਡੀਓ/ਵੀਡੀਓ ਰਿਕਾਰਡਿੰਗ ਉਪਕਰਨ' ਅਤੇ ਸੰਚਾਰ ਉਪਕਰਨ ਦੋਵਾਂ ਸ਼੍ਰੇਣੀਆਂ ਵਿੱਚ ਰੱਖਿਆ ਗਿਆ ਹੈ। ਇਸ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ 'ਪਲੇਅਰਜ਼ ਐਂਡ ਮੈਚ ਆਫੀਸ਼ੀਅਲਜ਼ ਏਰੀਆ' (ਪੀ ਐੱਮ ਓ ਏ) ਦੇ ਅੰਦਰ ਸਮਾਰਟ ਐਨਕਾਂ ਰੱਖਣ ਅਤੇ/ਜਾਂ ਵਰਤਣ ਦੀ ਸਖ਼ਤ ਮਨਾਹੀ ਹੈ।'' ਤਾਜ਼ਾ ਐਡਵਾਈਜ਼ਰੀ ਵਿੱਚ, ਬੋਰਡ ਨੇ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਪੀ ਐੱਮ ਓ ਏ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਸਮਾਰਟ ਐਨਕਾਂ ਜਮ੍ਹਾਂ ਕਰਾਉਣ ਦੀ ਅਪੀਲ ਕੀਤੀ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune