Dailyhunt Logo
  • Light mode
    Follow system
    Dark mode
    • Play Story
    • App Story

Bhupender Yadav ਦੇ ਤਿੰਨ ਨਿੱਜੀ ਸਹਿਯੋਗੀਆਂ ਦੀ ਛੁੱਟੀ

ਵਾਤਾਵਰਨ ਮੰਤਰਾਲੇ ਨੇ ਹੈਰਾਨੀਜਨਕ ਕਦਮ ਚੁੱਕਦਿਆਂ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਦੇ ਨਿੱਜੀ ਸਕੱਤਰ, ਸਹਾਇਕ ਨਿੱਜੀ ਸਕੱਤਰ ਅਤੇ ਦੋ ਵਧੀਕ ਨਿੱਜੀ ਸਕੱਤਰਾਂ ਨੂੰ ਇੱਕੋ ਸਮੇਂ ਹਟਾ ਦਿੱਤਾ ਹੈ। ਯਾਦਵ ਦੇ ਨਿੱਜੀ ਸਕੱਤਰ ਨੂੰ 'ਪ੍ਰਸ਼ਾਸਨਿਕ ਆਧਾਰ' 'ਤੇ ਹਟਾਇਆ ਗਿਆ ਹੈ, ਜਦੋਂ ਕਿ ਇੱਕ ਸਹਾਇਕ ਨਿੱਜੀ ਸਕੱਤਰ ਅਤੇ ਇੱਕ ਵਧੀਕ ਨਿੱਜੀ ਸਕੱਤਰ ਦੀਆਂ ਨਿਯੁਕਤੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਦੂਜੇ ਵਧੀਕ ਨਿੱਜੀ ਸਕੱਤਰ ਨੂੰ ਸਮੇਂ ਤੋਂ ਪਹਿਲਾਂ ਉਨ੍ਹਾਂ ਦੇ ਮੂਲ ਕੇਡਰ ਵਿੱਚ ਵਾਪਸ ਭੇਜ ਦਿੱਤਾ ਗਿਆ ਹੈ।
ਇਹ ਫ਼ੈਸਲਾ 3 ਜੁਲਾਈ ਨੂੰ ਜਾਰੀ ਕੀਤੇ ਗਏ ਚਾਰ ਵੱਖ-ਵੱਖ ਆਦੇਸ਼ਾਂ ਰਾਹੀਂ ਸੁਣਾਇਆ ਗਿਆ ਜਿਨ੍ਹਾਂ ਵਿੱਚ ਅਧਿਕਾਰੀਆਂ ਨੂੰ ਹਟਾਉਣ ਦੇ ਕਾਰਨਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀ। ਯਾਦਵ ਦੇ ਨਿੱਜੀ ਸਕੱਤਰ ਅਮਰ ਸਿੰਘ, ਜਿਨ੍ਹਾਂ ਨੂੰ ਫਾਰਗ ਕੀਤਾ ਗਿਆ ਹੈ, 2010 ਬੈਚ ਦੇ ਆਈ ਆਰ ਐੱਸ ਅਧਿਕਾਰੀ ਹਨ। ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਦੇ ਇੱਕ ਪੱਤਰ ਅਨੁਸਾਰ, ਉਨ੍ਹਾਂ ਨੂੰ ਜੂਨ 2024 ਵਿੱਚ 7 ਸਤੰਬਰ, 2026 ਤੱਕ ਦੀ ਮਿਆਦ ਲਈ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ। ਅਮਰ ਸਿੰਘ ਨੂੰ ਉਨ੍ਹਾਂ ਦੇ ਮੂਲ ਕੇਡਰ ਮਾਲ ਵਿਭਾਗ ਵਿੱਚ ਵਾਪਸ ਭੇਜਿਆ ਗਿਆ ਹੈ।
ਸਹਾਇਕ ਨਿੱਜੀ ਸਕੱਤਰ ਸਿਧਾਰਥ ਯਾਦਵ ਦੀ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀ ਗਈ ਹੈ। ਜਿਸ ਵਧੀਕ ਨਿੱਜੀ ਸਕੱਤਰ ਦੀ ਨਿਯੁਕਤੀ ਰੱਦ ਕੀਤੀ ਗਈ ਹੈ, ਉਸ ਦਾ ਨਾਮ ਆਯੂਸ਼ ਸਰਨ ਹੈ। ਵਧੀਕ ਨਿੱਜੀ ਸਕੱਤਰ ਸ਼ੈਲੇਸ਼ ਕੁਮਾਰ ਸਿੰਘ ਨੂੰ ਉਨ੍ਹਾਂ ਦੇ ਮੂਲ ਕੇਡਰ ਵਿੱਚ ਵਾਪਸ ਭੇਜ ਦਿੱਤਾ ਗਿਆ ਹੈ।

ਕਾਂਗਰਸ ਨੇ ਮੋਦੀ ਸਰਕਾਰ 'ਤੇ ਤਨਜ਼ ਕੱਸਿਆ

ਨਵੀਂ ਦਿੱਲੀ: ਕਾਂਗਰਸ ਨੇ ਵਾਤਾਵਰਨ ਮੰਤਰੀ ਭੁਪੇਂਦਰ ਯਾਦਵ ਦੇ ਦਫ਼ਤਰ ਤੋਂ ਉਨ੍ਹਾਂ ਦੇ ਮੁੱਖ ਸਹਿਯੋਗੀਆਂ ਨੂੰ ਹਟਾਏ ਜਾਣ ਨੂੰ ਲੈ ਕੇ ਸਰਕਾਰ 'ਤੇ ਤਨਜ਼ ਕੱਸਿਆ ਹੈ। ਕਾਂਗਰਸ ਨੇ ਸਵਾਲ ਕੀਤਾ ਕਿ ਕੀ ਇਹ 'ਪ੍ਰਧਾਨ ਮੰਤਰੀ ਚੰਦਾ ਦੋ ਧੰਦਾ ਲੋ' ਯੋਜਨਾ ਵਿੱਚ ਕਿਸੇ ਗੜਬੜ ਹੋਣ ਦਾ ਮਾਮਲਾ ਹੋ ਸਕਦਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਯਾਦਵ ਦੇ ਸਟਾਫ਼ ਦੇ ਚਾਰ ਮੈਂਬਰਾਂ ਨੂੰ ਅਹੁਦੇ ਤੋਂ ਫਾਰਗ ਕੀਤੇ ਜਾਣ ਦੀ ਖ਼ਬਰ ਹੈਰਾਨ ਕਰਨ ਵਾਲੀ ਹੈ। ਰਮੇਸ਼ ਨੇ ਐਕਸ 'ਤੇ ਕਿਹਾ, 'ਇਹ ਕੋਈ ਲੁਕੀ ਹੋਈ ਗੱਲ ਨਹੀਂ ਹੈ ਕਿ ਮੋਦੀ ਸ਼ਾਸਨ ਦੌਰਾਨ ਅਜਿਹੀਆਂ ਨਿਯੁਕਤੀਆਂ ਪਹਿਲੀ ਵਾਰ ਕਿਵੇਂ ਕੀਤੀਆਂ ਜਾਂਦੀਆਂ ਹਨ। ਕੀ ਇਹ 'ਪ੍ਰਧਾਨ ਮੰਤਰੀ ਚੰਦਾ ਦੋ ਧੰਦਾ ਲੋ' ਯੋਜਨਾ ਵਿੱਚ ਗੜਬੜੀ ਦੀ ਇੱਕ ਉਦਾਹਰਨ ਹੋ ਸਕਦੀ ਹੈ?' ਪਾਰਟੀ ਆਗੂ ਸੁਪ੍ਰਿਆ ਸ਼੍ਰੀਨੇਤ ਨੇ ਕਿਹਾ ਕਿ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀਆਂ ਬੇਨਿਯਮੀਆਂ ਬਾਰੇ ਸੱਚ ਜਾਣਨ ਦਾ ਪੂਰਾ ਅਧਿਕਾਰ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune