Dailyhunt Logo
  • Light mode
    Follow system
    Dark mode
    • Play Story
    • App Story

ਬਿੱਟੂ ਵੱਲੋਂ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਦੌਰਾ

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਦੁਪਹਿਰ ਜਲੰਧਰ ਕੈਂਟ ਸਟੇਸ਼ਨ ਦੇ ਉਦਘਾਟਨੀ ਸਮਾਰੋਹ ਦੇ ਅੰਤਿਮ ਪੜਾਅ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਭਾਜਪਾ ਲੀਡਰਸ਼ਿਪ ਦੇ ਨਾਲ ਰੇਲਵੇ ਬੋਰਡ ਦੇ ਅਧਿਕਾਰੀ ਵੀ ਉਨ੍ਹਾਂ ਨਾਲ ਸਨ। ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਪ੍ਰਸਤਾਵਿਤ ਦੌਰੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਪ੍ਰਧਾਨ ਮੰਤਰੀ ਇਸ ਦੌਰੇ ਦੌਰਾਨ ਜਲੰਧਰ ਛਾਉਣੀ ਸਟੇਸ਼ਨ ਦੇ ਪੁਨਰ-ਵਿਕਾਸ ਪ੍ਰਾਜੈਕਟ ਦਾ ਉਦਘਾਟਨ ਕਰਨਗੇ। ਜ਼ਿਕਰਯੋਗ ਹੈ ਕਿ ਇਹ ਰੇਲਵੇ ਸਟੇਸ਼ਨ ਲਗਭਗ 110 ਸਾਲ ਪੁਰਾਣਾ ਹੈ, ਜਿਸ ਦੇ ਪੁਨਰ-ਵਿਕਾਸ 'ਤੇ 125 ਕਰੋੜ ਦੀ ਲਾਗਤ ਆਈ ਹੈ। ਜਲੰਧਰ ਕੈਂਟ ਸਟੇਸ਼ਨ ਦਾ ਨਿਰਮਾਣ 98.89 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ ਤਿਆਰ ਹੈ ਅਤੇ ਹੁਣ ਇਸ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਉਦਘਾਟਨ ਲਈ ਰੇਲਵੇ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਜਲੰਧਰ ਸਣੇ ਪੰਜਾਬ ਦੇ ਸਾਰੇ ਸਟੇਸ਼ਨਾਂ ਦੀ ਉਸਾਰੀ ਦਾ ਕੰਮ ਅੰਤਿਮ ਪੜਾਅ 'ਤੇ ਹੈ ਅਤੇ 17 ਜੁਲਾਈ ਤੱਕ ਮੁਕੰਮਲ ਹੋ ਜਾਣਾ ਹੈ। ਜਲੰਧਰ ਛਾਉਣੀ ਦੇ ਇਸ ਰੇਲਵੇ ਸਟੇਸ਼ਨ 'ਤੇ ਪ੍ਰਤੀ ਦਿਨ ਔਸਤਨ 7,500 ਯਾਤਰੀਆਂ ਦਾ ਆਉਣਾ-ਜਾਣਾ ਹੁੰਦਾ ਹੈ। ਸਟੇਸ਼ਨ 'ਤੇ 66 ਅਪ ਅਤੇ 66 ਡਾਊਨ ਟਰੇਨਾਂ ਦਾ ਠਹਿਰਾਅ ਹੈ, ਜਿਨ੍ਹਾਂ ਵਿੱਚ ਦੋ ਜੋੜੀ ਵੰਦੇ ਭਾਰਤ ਐਕਸਪ੍ਰੈੱਸ, ਇੱਕ ਹਮਸਫਰ ਐਕਸਪ੍ਰੈੱਸ, ਇੱਕ ਗ਼ਰੀਬ ਰੱਥ ਐਕਸਪ੍ਰੈੱਸ ਅਤੇ ਕਈ ਮੇਲ/ਐਕਸਪ੍ਰੈੱਸ ਅਤੇ ਯਾਤਰੀ ਟਰੇਨਾਂ ਸ਼ਾਮਲ ਹਨ।

'ਸਤਲੁਜ' ਫਿਲਮ ਹਟਾਉਣ ਪਿੱਛੇ ਭਾਜਪਾ ਦਾ ਕੋਈ ਹੱਥ ਨਹੀਂ: ਬਿੱਟੂੁ

ਸਤਲੁਜ ਫਿਲਮ ਨੂੰ ਓ ਟੀ ਟੀ ਪਲੈਟਫਾਰਮ ਤੋਂ ਹਟਾਉਣ 'ਤੇ ਟਿੱਪਣੀ ਕਰਦਿਆਂ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਸ ਪਿੱਛੇ ਭਾਜਪਾ ਦਾ ਕੋਈ ਹੱਥ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਦੇ ਸਟਾਰ ਦਲਜੀਤ ਦੋਸਾਂਝ ਇੱਕ ਪਾਸੇ ਤਾਂ ਖਾਲਿਸਤਾਨ ਪੱਖੀ ਅਤਿਵਾਦੀ ਤੋਂ ਆਪਣਾ ਨਿਖੇੜਾ ਕਰਦੇ ਹਨ ਤੇ ਦੂਜੇ ਪਾਸੇ ਅਜਿਹੀਆਂ ਫਿਲਮਾਂ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਲਈ ਸੂਬੇ ਦੇ ਲੋਕਾਂ ਨੂੰ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ ਸਨ। ਪੰਜਾਬ ਵਿੱਚ ਹਰ ਕੀਮਤ 'ਤੇ ਅਮਨ ਸ਼ਾਂਤੀ ਕਾਇਮ ਰਹਿਣੀ ਚਾਹੀਦੀ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune