Dailyhunt Logo
  • Light mode
    Follow system
    Dark mode
    • Play Story
    • App Story

Congress ਹਾਈ ਕਮਾਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਚਰਚਾ

ਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਅਗਵਾਈ 'ਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਹੋਈ, ਜਿਸ 'ਚ ਆਗਾਮੀ ਪੰਜਾਬ ਚੋਣਾਂ ਮੁਤੱਲਕ ਰਣਨੀਤੀ 'ਤੇ ਚਰਚਾ ਕੀਤੀ ਗਈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਮੀਟਿੰਗ 'ਚ ਕੁੱਝ ਸਮਾਂ ਹਾਜ਼ਰੀ ਭਰਨ ਮਗਰੋਂ ਚਲੇ ਗਏ। ਇਸ ਬਾਰੇ ਕਈ ਸਿਆਸੀ ਅਟਕਲਾਂ ਲੱਗਦੀਆਂ ਰਹੀਆਂ।

ਖੜਗੇ ਦੀ ਰਿਹਾਇਸ਼ 'ਤੇ ਹੋਈ ਮੀਟਿੰਗ 'ਚ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਤੋਂ ਇਲਾਵਾ ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਵੀ ਹਾਜ਼ਰ ਸਨ।

ਜਾਣਕਾਰੀ ਮਿਲੀ ਹੈ ਕਿ ਮੀਟਿੰਗ 'ਚ ਪੰਜਾਬ ਕਾਂਗਰਸ 'ਚ ਫੇਰਬਦਲ ਬਾਰੇ ਚਰਚਾ ਹੋਈ, ਪਰ ਹਾਈਕਮਾਂਡ ਨੇ ਭੇਤ ਬਣਾ ਕੇ ਰੱਖਿਆ ਹੈ। ਭੂਪੇਸ਼ ਬਘੇਲ ਨੇ ਕਿਹਾ ਕਿ ਮੀਟਿੰਗ ਵਿਚ ਚੋਣਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਇੱਕਜੁੱਟਤਾ ਨਾਲ ਚੋਣ ਮੈਦਾਨ ਵਿਚ ਉਤਰੇਗੀ। ਲੀਡਰਸ਼ਿਪ 'ਚ ਫੇਰਬਦਲ ਬਾਰੇ ਪੁੱਛੇ ਜਾਣ 'ਤੇ ਬਘੇਲ ਨੇ ਕਿਹਾ ਕਿ ਇਸ ਬਾਰੇ ਜਨਰਲ ਸਕੱਤਰ ਵੇਣੂਗੋਪਾਲ ਜਨਵਰੀ 'ਚ ਸਪਸ਼ਟ ਕਰ ਚੁੱਕੇ ਹਨ। ਚੇਤੇ ਰਹੇ ਕਿ ਵੇਣੂਗੋਪਾਲ ਚਾਰ ਮਹੀਨੇ ਪਹਿਲਾਂ ਪ੍ਰਧਾਨਗੀ 'ਚ ਕੋਈ ਫੇਰਬਦਲ ਕੀਤੇ ਜਾਣ ਤੋਂ ਇਨਕਾਰ ਕਰ ਚੁੱਕੇ ਹਨ। ਬਾਜਵਾ ਦੇ ਮੀਟਿੰਗ ਛੱਡ ਕੇ ਜਾਣ ਬਾਰੇ ਪੁੱਛੇ ਜਾਣ 'ਤੇ ਬਘੇਲ ਨੇ ਕਿਹਾ ਕਿ ਉਹ ਮੀਟਿੰਗ 'ਚ ਚਰਚਾ ਕੀਤੇ ਜਾਣ ਮਗਰੋਂ ਹੀ ਗਏ ਹਨ। ਉਨ੍ਹਾਂ ਨੇ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਵੱਲੋਂ ਬਿਹਤਰ ਕੰਮ ਕੀਤੇ ਜਾਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਾਕਮ ਧਿਰ ਹੀ ਅਕਸਰ ਸਥਾਨਕ ਚੋਣਾਂ ਜਿੱਤਦੀ ਹੈ।
ਅੱਜ ਦੀ ਮੀਟਿੰਗ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨੀ (ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ), ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਜੇ ਇੰਦਰ ਸਿੰਗਲਾ ਦੇ ਵੀ ਸ਼ਾਮਲ ਹੋਣ ਦਾ ਪਤਾ ਲੱਗਿਆ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune