Dailyhunt Logo
  • Light mode
    Follow system
    Dark mode
    • Play Story
    • App Story

Congress Ticket Dispute: ਮੋਹਿਤ ਮਹਿੰਦਰਾ ਲਈ ਚੁਣੌਤੀ ਬਣਿਆ ਆਸ਼ੂ ਦਾ ਸਮਰਥਕ ਕਾਲੂ

ਟਿਆਲਾ ਦਿਹਾਤੀ ਵਿਚ ਕਾਂਗਰਸ ਦੋਫਾੜ ਨਜ਼ਰ ਆ ਰਹੀ ਹੈ, ਟਕਸਾਲੀ ਕਾਂਗਰਸੀ ਬ੍ਰਹਮ ਮਹਿੰਦਰਾ ਦੇ ਪੁੱਤਰ ਮੋਹਿਤ ਮਹਿੰਦਰਾ ਲਈ ਵੱਡੀ ਚੁਣੌਤੀ ਸੰਜੀਵ ਸ਼ਰਮਾ ਕਾਲੂ ਬਣ ਗਿਆ ਹੈ। ਇਕ ਪਾਸੇ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਮੋਹਿਤ ਮਹਿੰਦਰਾ ਦੀਆਂ ਹਲਕੇ ਵਿਚ ਲੱਗੀਆਂ ਇੱਕਾ ਦੁੱਕਾ ਫਲੈਕਸਾਂ ਨਜ਼ਰ ਆ ਰਹੀਆਂ ਹਨ ਜੋ ਪਟਿਆਲਾ ਦਿਹਾਤੀ ਤੋਂ ਪੱਕੇ ਤੌਰ 'ਤੇ ਉਮੀਦਵਾਰ ਦਾ ਦਾਅਵਾ ਕਰ ਰਹੀਆਂ ਹਨ ਦੂਜੇ ਪਾਸੇ ਪਟਿਆਲਾ ਜ਼ਿਲ੍ਹੇ ਦੇ ਯੂਥ ਕਾਂਗਰਸ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਨੇ ਹਲਕੇ ਵਿਚ ਆਪਣੀ ਉਮੀਦਵਾਰੀ ਦਾ ਦਾਅਵਾ ਠੋਕ ਦਿੱਤਾ ਹੈ।

ਉਸ ਦੇ ਸਮਰਥਕਾਂ ਵੱਲੋਂ ਹਲਕੇ ਦੀ ਹਰ ਥਾਂ 'ਤੇ ਸੰਜੀਵ ਸ਼ਰਮਾ ਕਾਲੂ ਦੇ ਸਮਰਥਨ ਵਿਚ ਹੋਰਡਿੰਗ ਹੀ ਨਹੀਂ ਸਗੋਂ ਥਾਂ-ਥਾਂ ਤੇ ਦੀਵਾਰਾਂ ਤੇ ਪੋਸਟਰ ਚਿਪਕਾ ਦਿੱਤੇ ਹਨ।
ਜਿੱਥੇ ਮੋਹਿਤ ਮਹਿੰਦਰਾ ਆਪਣੀ ਟਿਕਟ ਪੱਕੀ ਦੱਸ ਰਹੇ ਹਨ, ਜਿਸ ਨੂੰ ਉਸ ਦੇ ਪਿਤਾ ਬ੍ਰਹਮ ਮਹਿੰਦਰਾ ਵੱਲੋਂ ਕਾਂਗਰਸ ਵਿੱਚ ਸਾਰੀ ਉਮਰ ਗੁਜ਼ਾਰਨ ਦਾ ਲਾਭ ਮਿਲਣ ਦੀ ਸੰਭਾਵਨਾ ਹੈ, ਦੂਜੇ ਪਾਸੇ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਹੈ ਕਿ ਉਹ ਪਟਿਆਲਾ ਦਿਹਾਤੀ ਤੋਂ ਚੋਣ ਹਰ ਹਾਲ ਵਿਚ ਲੜਨਗੇ। ਉਸ ਦੇ ਹੋਰਡਿੰਗਾਂ ਤੇ ਜਿੱਥੇ ਉਸ ਦੇ ਸਮਰਥਕਾਂ ਦੀਆਂ ਫ਼ੋਟੋਆਂ ਨਜ਼ਰ ਆ ਰਹੀਆਂ ਹਨ ਉੱਥੇ ਹੀ ਉਸ ਦੀ ਪਿੱਠ 'ਤੇ ਖੜ੍ਹੇ ਕਾਂਗਰਸ ਸਰਕਾਰ ਵਿਚ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ ਦੀਆਂ ਫ਼ੋਟੋਆਂ ਵੀ ਨਜ਼ਰ ਆ ਰਹੀਆਂ ਹਨ, ਇਸੇ ਤਰ੍ਹਾਂ ਉਸ ਦੇ ਹੋਰਡਿੰਗਾਂ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਤੋਂ ਇਲਾਵਾ ਰਾਹੁਲ ਗਾਂਧੀ ਤੇ ਮਲਿਕਾ ਅਰਜਨਖੜਗੇ ਦੀਆਂ ਫ਼ੋਟੋਆਂ ਲੱਗੀਆਂ ਨਜ਼ਰ ਆਉਂਦੀਆਂ ਹਨ। ਸੰਜੀਵ ਸ਼ਰਮਾ ਕਾਲੂ ਦੇ ਪੱਖ ਵਿਚ ਹਲਕਾ ਦਿਹਾਤੀ ਦੇ ਬਹਾਵਲਪੁਰ ਸਮਾਜ ਦੇ ਸੀਨੀਅਰ ਆਗੂ ਨੰਦ ਲਾਲ ਗੁਰਾਬਾ ਤੇ ਇੰਪਰੂਵਮੈਂਟ ਟਰੱਸਟ ਤੇ ਸਾਬਕਾ ਚੇਅਰਮੈਨ ਸੰਤ ਬਾਂਗਾਂ ਨੇ ਐਲਾਨ ਕੀਤਾ ਹੈ ਕਿ ਸੰਜੀਵ ਸ਼ਰਮਾ ਕਾਲੂ ਹਲਕਾ ਦਿਹਾਤੀ ਵਿਚ ਲਗਾਤਾਰ ਲੋਕਾਂ ਦੇ ਸੰਪਰਕ ਵਿਚ ਹਨ, ਜਿਸ ਦੀ ਮਿਹਨਤ ਦੇਖਦੇ ਹੋਏ ਉਸ ਨੂੰ ਹਲਕਾ ਦਿਹਾਤੀ ਤੋਂ ਕਾਂਗਰਸ ਪਾਰਟੀ ਵੱਲੋਂ ਟਿਕਟ ਦੇਣੀ ਬਣਦੀ ਹੈ।
ਸੰਜੀਵ ਸ਼ਰਮਾ ਕਾਲੂ ਕਹਿੰਦੇ ਹਨ ਕਿ ਪਟਿਆਲਾ ਸ਼ਹਿਰੀ ਲਈ ਮੋਹਿਤ ਮਹਿੰਦਰਾ ਸਹੀ ਉਮੀਦਵਾਰ ਹੈ, ਉਸ ਨੂੰ ਉੱਥੋਂ ਟਿਕਟ ਲੈਣੀ ਚਾਹੀਦੀ ਹੈ। ਸੰਜੀਵ ਸ਼ਰਮਾ ਕਾਲੂ ਇਸ ਤੋਂ ਪਹਿਲਾਂ ਵੀ ਮੋਹਿਤ ਮਹਿੰਦਰਾ ਨੂੰ ਵੱਡੀ ਚੁਣੌਤੀ ਦੇ ਕੇ ਯੂਥ ਕਾਂਗਰਸ ਦੇ ਪਟਿਆਲਾ ਦਿਹਾਤੀ ਦੇ ਪ੍ਰਧਾਨ ਬਣੇ ਸਨ। ਉਸ ਦੀ ਇਕ ਟੀਮ ਇਸ ਵੇਲੇ ਪਟਿਆਲਾ ਦਿਹਾਤੀ ਵਿੱਚ ਜ਼ੋਰ-ਸ਼ੋਰ ਨਾਲ ਕੰਮ ਕਰ ਰਹੀ ਹੈ। ਮੋਹਿਤ ਮਹਿੰਦਰਾ ਇਸ ਬਾਰੇ ਕੁਝ ਵੀ ਕਹਿਣ ਲਈ ਤਿਆਰ ਨਹੀਂ ਹਨ। ਪਰ ਆਮ ਕਹਿੰਦੇ ਹਨ ਕਿ ਹਾਈਕਮਾਂਡ ਦਾ ਫੈਸਲਾ ਸਭ ਨੂੰ ਮਨਜ਼ੂਰ ਹੋਵੇਗਾ।

Dailyhunt
Disclaimer: This content has not been generated, created or edited by Dailyhunt. Publisher: Punjabi Tribune