ਡੀ ਏ ਵੀ ਗਰਲਜ਼ ਕਾਲਜ ਵਿੱਚ ਪਹਿਲੇ ਸਾਲ ਦੀਆਂ ਵਿਦਿਆਰਥਣਾਂ ਨੂੰ ਫਰੈਸ਼ਰ ਪਾਰਟੀ ਦਿੱਤੀ ਗਈ। ਵਿਦਿਆਰਥਣਾਂ ਨੇ ਆਪਣੇ ਪਹਿਰਾਵੇ, ਅੰਦਾਜ਼ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ 80 ਦੇ ਦਹਾਕੇ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ। ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ। ਸਮਾਗਮ ਦੌਰਾਨ ਸ਼ਿਵਾਨੀ ਅਤੇ ਹਰਸ਼ਿਕਾ ਨੂੰ ਸਾਂਝੇ ਤੌਰ 'ਤੇ ਮਿਸ ਫਰੈਸ਼ਰ ਦਾ ਖਿਤਾਬ ਦਿੱਤਾ ਗਿਆ।
ਕਸ਼ਿਸ਼ ਬਹਿਲ ਨੂੰ ਮਿਸ ਗ੍ਰੇਸਫੁਲ ਡੀਵਾ ਚੁਣਿਆ ਗਿਆ, ਜਦਕਿ ਸੁਰੁਚੀ ਅਤੇ ਦਿਵਿਆ ਨੂੰ ਮਿਸ ਥੀਮ ਵਜੋਂ ਚੁਣਿਆ ਗਿਆ। ਜੱਜਾਂ ਦੇ ਪੈਨਲ ਵਿੱਚ ਡਾ. ਸ਼ਿਖਾ, ਡਾ. ਰੰਜਨਾ ਅਤੇ ਨਿਧੀ ਛਾਬੜਾ ਸ਼ਾਮਲ ਸਨ।
ਵਿਦਿਆਰਥਣਾਂ ਨੇ ਹਿੰਦੀ, ਪੰਜਾਬੀ ਅਤੇ ਪੱਛਮੀ ਗੀਤਾਂ 'ਤੇ ਪੇਸ਼ ਕੀਤੇ ਗਏ ਆਪਣੇ ਡਾਂਸ ਪ੍ਰੋਗਰਾਮਾਂ ਨਾਲ ਖੂਬ ਵਾਹ-ਵਾਹੀ ਖੱਟੀ। ਰੈਟਰੋ ਪਹਿਰਾਵੇ ਅਤੇ ਪੇਸ਼ਕਾਰੀਆਂ ਨੇ 1980 ਦੇ ਦਹਾਕੇ ਦੀਆਂ ਯਾਦਾਂ ਨੂੰ ਮੁੜ ਸੁਰਜੀਤ ਕੀਤਾ। ਡਾ. ਪਰਮੇਸ਼ ਕੁਮਾਰ ਅਤੇ ਡਾ. ਦੀਪਿਕਾ ਘਈ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ।
