Dailyhunt Logo
  • Light mode
    Follow system
    Dark mode
    • Play Story
    • App Story

Dead Body Found: ਲਾਪਤਾ ਨਾਬਾਲਗ ਦੀ ਲਾਸ਼ ਮਿਲੀ

ਥਾਨਕ ਪਰਵਾਸੀ ਮਜ਼ਦੂਰਾਂ ਦੀ ਬਸਤੀ ਬਲੀਬੇਗ ਵਿੱਚ ਰਹਿੰਦੇ ਨਾਬਾਲਗ ਲੜਕੇ ਰਾਜੇਸ਼ ਕੁਮਾਰ (16) ਜੋ ਤਿੰਨ ਦਿਨਾਂ ਤੋਂ ਲਾਪਤਾ ਸੀ, ਦੀ ਲਾਸ਼ ਦੇਰ ਰਾਤ ਨੇੜੇ ਹੀ ਖੇਤਾਂ 'ਚੋਂ ਗਲੀ-ਸੜੀ ਹਾਲਤ ਵਿਚ ਮਿਲੀ। ਜ਼ਿਕਰਯੋਗ ਹੈ ਕਿ ਬਲੀਬੇਗ ਵਾਸੀ ਜੋਗਿੰਦਰ ਪਾਸਵਾਨ ਦਾ ਨਾਬਾਲਗ ਲੜਕਾ ਰਾਜੇਸ਼ ਕੁਮਾਰ 31 ਜੁਲਾਈ ਦੀ ਸ਼ਾਮ ਨੂੰ ਘਰੋਂ ਗਿਆ ਅਤੇ ਉਸ ਦਿਨ ਤੋਂ ਬਾਅਦ ਵਾਪਸ ਨਾ ਪਰਤਿਆ।

ਰਾਜੇਸ਼ ਕੁਮਾਰ ਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਸੀ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਬੀਤੀ ਰਾਤ 10 ਵਜੇ ਦੇ ਕਰੀਬ ਪਰਿਵਾਰਕ ਮੈਂਬਰਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਇੱਕ ਲਾਸ਼ ਬਲੀਬੇਗ ਬਸਤੀ ਸੂਏ ਪਾਰ ਖੇਤਾਂ ਵਿਚ ਪਈ ਹੈ। ਜਦੋਂ ਉਨ੍ਹਾਂ ਜਾ ਕੇ ਦੇਖਿਆ ਤਾਂ ਲਾਸ਼ ਦੀ ਪਛਾਣ ਰਾਜੇਸ਼ ਕੁਮਾਰ ਵਜੋਂ ਹੋਈ ਹੈ। ਥਾਣਾ ਮੁਖੀ ਚਰਨਜੀਤ ਸਿੰਘ ਪੁਲੀਸ ਪਾਰਟੀ ਸਣੇ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਕਿਹਾ ਕਿ ਲਾਸ਼ ਤੋਂ ਲੱਗਦਾ ਹੈ ਕਿ ਮੌਤ ਤਿੰਨ ਦਿਨ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਹੁੰਮਸ ਭਰੀ ਗਰਮੀ ਕਾਰਨ ਲਾਸ਼ ਖ਼ਰਾਬ ਹੋ ਗਈ। ਪਰਿਵਾਰਕ ਮੈਂਬਰਾਂ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਸ਼ੰਕਾ ਹੈ ਕਿ ਉਨ੍ਹਾਂ ਦੇ ਲੜਕੇ ਨੇ ਕੋਈ ਜ਼ਹਿਰੀਲੀ ਵਸਤੂ ਖਾ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਇਸ ਸਬੰਧੀ ਕਾਰਵਾਈ ਕਰ ਰਹੀ ਹੈ।

ਪਿਤਾ ਪੁੱਤ ਦੀ ਭਾਲ ਲਈ ਗਿਆ ਸੀ ਨੈਣਾ ਦੇਵੀ
ਮਜ਼ਦੂਰੀ ਕਰਦਾ ਪਿਤਾ ਆਪਣੇ ਪੁੱਤ ਦੀ ਭਾਲ ਲਈ ਨੈਣਾ ਦੇਵੀ ਗਿਆ ਹੋਇਆ ਸੀ। ਉਸ ਨੂੰ ਸ਼ੱਕ ਸੀ ਕਿ ਕਿਤੇ ਉਸ ਦਾ ਪੁੱਤ ਦੋਸਤਾਂ ਨਾਲ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਨਾ ਗਿਆ ਹੋਵੇ। ਪਿਤਾ ਵੱਲੋਂ ਅਜੇ ਮਾਤਾ ਨੈਣਾ ਦੇਵੀ ਮੰਦਰ ਵਿਚ ਉਸ ਦੀ ਭਾਲ ਕੀਤੀ ਜਾ ਰਹੀ ਸੀ ਕਿ ਪਿੱਛੋਂ ਪਰਿਵਾਰਕ ਮੈਂਬਰਾਂ ਨੇ ਪੁੱਤ ਦੀ ਮੌਤ ਦੀ ਖ਼ਬਰ ਉਸ ਨੂੰ ਦੇ ਦਿੱਤੀ।

Dailyhunt
Disclaimer: This content has not been generated, created or edited by Dailyhunt. Publisher: Punjabi Tribune