Dailyhunt Logo
  • Light mode
    Follow system
    Dark mode
    • Play Story
    • App Story

Delhi building collapse: ਇਮਾਰਤ ਡਿੱਗਣ ਕਾਰਨ ਮ੍ਰਿਤਕਾਂ ਦੀ ਗਿਣਤੀ ਤਿੰਨ ਹੋਈ, ਐੱਫਆਈਆਰ ਦਰਜ

Delhi building collapse: ਉੱਤਰ-ਪੱਛਮੀ ਦਿੱਲੀ ਦੇ ਰੋਹਿਣੀ ਵਿੱਚ ਇਮਾਰਤ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ, ਰਾਤ ਭਰ ਚੱਲੇ ਬਚਾਅ ਕਾਰਜ ਦੌਰਾਨ ਮਲਬੇ ਵਿੱਚੋਂ ਦੋ ਹੋਰ ਲਾਸ਼ਾਂ ਕੱਢੀਆਂ ਗਈਆਂ ਹਨ।

ਪੁਲਿਸ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ, ਜਿਸ ਵਿੱਚ ਇੱਕ ਮਜ਼ਦੂਰ ਜ਼ਖ਼ਮੀ ਹੋਇਆ ਹੈ।

ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਜ਼ਖਮੀਆਂ ਦੀ ਗਿਣਤੀ ਪੰਜ ਦੱਸੀ ਸੀ। ਐਫਆਈਆਰ ਦਾ ਵੇਰਵਾ ਤੁਰੰਤ ਉਪਲਬਧ ਨਹੀਂ ਹੋਇਆ। ਬਚਾਅ ਕਾਰਜ ਬੁੱਧਵਾਰ ਸ਼ਾਮ ਨੂੰ ਸ਼ੁਰੂ ਕੀਤਾ ਗਿਆ ਸੀ ਜਦੋਂ ਭਾਰੀ ਮੀਂਹ ਦੇ ਵਿਚਕਾਰ ਚਾਰ ਮੰਜ਼ਿਲਾ ਇਮਾਰਤ, ਜੋ ਉਸਾਰੀ ਅਧੀਨ ਸੀ, ਡਿੱਗ ਗਈ ਸੀ।

ਇੱਕ ਅਧਿਕਾਰਤ ਬਿਆਨ ਵਿੱਚ, ਡਿਪਟੀ ਕਮਿਸ਼ਨਰ ਆਫ਼ ਪੁਲੀਸ (ਰੋਹਿਣੀ) ਸ਼ਸ਼ਾਂਕ ਜੈਸਵਾਲ ਨੇ ਕਿਹਾ, “ਕਾਰਵਾਈ ਦੌਰਾਨ, ਸੱਦਾਮ ਉਰਫ਼ ਰਵੀ (32) ਨਾਮ ਦੇ ਇੱਕ ਮਜ਼ਦੂਰ ਨੂੰ ਮਲਬੇ ਵਿੱਚੋਂ ਜ਼ਿੰਦਾ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਭੇਜਿਆ ਗਿਆ।” ਉਨ੍ਹਾਂ ਕਿਹਾ ਕਿ ਬਚਾਅ ਕਾਰਜ ਦੌਰਾਨ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਮ੍ਰਿਤਕਾਂ ਦੀ ਪਛਾਣ ਰਾਮ (42), ਇੱਕ ਸਥਾਨਕ ਦਰਜ਼ੀ; ਕਾਫੇ ਉਰਫ਼ ਨੂਰੁਲ (24), ਇੱਕ ਮਜ਼ਦੂਰ; ਅਤੇ ਰਾਮ ਦੁਆ (62), ਇਮਾਰਤ ਦੇ ਮਾਲਕ ਦੇ ਪਿਤਾ ਵਜੋਂ ਹੋਈ ਹੈ।

ਡੀਸੀਪੀ ਨੇ ਦੱਸਿਆ ਕਿ ਰਾਮ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬਾਕੀ ਦੋ ਲਾਸ਼ਾਂ ਨੂੰ ਲੰਬੀ ਤਲਾਸ਼ੀ ਮੁਹਿੰਮ ਦੌਰਾਨ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਬਚਾਅ ਕਾਰਜ ਲਗਪਗ ਪੂਰਾ ਹੋ ਚੁੱਕਾ ਹੈ। ਇਹ ਯਕੀਨੀ ਬਣਾਉਣ ਲਈ ਕਿ ਕੋਈ ਹੋਰ ਫਸਿਆ ਨਾ ਹੋਵੇ, ਮਲਬਾ ਹਟਾਉਣ ਦਾ ਕੰਮ ਜਾਰੀ ਹੈ। ਜੈਸਵਾਲ ਨੇ ਕਿਹਾ ਕਿ ਇਸ ਘਟਨਾ ਦੇ ਸਬੰਧ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਇਮਾਰਤ ਡਿੱਗਣ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਮਾਰਤ ਬੁੱਧਵਾਰ ਨੂੰ ਸ਼ਾਮ ਕਰੀਬ 4:20 ਵਜੇ ਸੈਕਟਰ 16 ਵਿੱਚ ਇੱਕ ਐਮਸੀਡੀ ਸਕੂਲ ਦੇ ਨੇੜੇ ਜਾਇਦਾਦ ਨੰਬਰ ਜੀ-4/152 ਅਤੇ ਜੀ-4/153 ‘ਤੇ ਡਿੱਗੀ ਸੀ। ਪੁਲੀਸ, ਡੀਐਫਐਸ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ, ਮਿਉਂਸਪਲ ਕਾਰਪੋਰੇਸ਼ਨ ਆਫ਼ ਦਿੱਲੀ (ਐਮਸੀਡੀ), ਮਾਲ ਵਿਭਾਗ ਅਤੇ ਹੋਰ ਏਜੰਸੀਆਂ ਨੇ ਮਲਬਾ ਸਾਫ਼ ਕਰਨ ਲਈ ਭਾਰੀ ਮਸ਼ੀਨਰੀ ਤਾਇਨਾਤ ਕਰਕੇ ਇੱਕ ਵੱਡਾ ਬਚਾਅ ਕਾਰਜ ਸ਼ੁਰੂ ਕੀਤਾ।

ਐਮਸੀਡੀ ਨੇ ਬੁੱਧਵਾਰ ਨੂੰ ਕਿਹਾ ਕਿ ਡਿੱਗੀਆਂ ਇਮਾਰਤਾਂ ਨੂੰ ਸਰਲ ਸਕੀਮ ਤਹਿਤ ਮਨਜ਼ੂਰਸ਼ੁਦਾ ਬਿਲਡਿੰਗ ਪਲਾਨ ਪ੍ਰਾਪਤ ਹੋਏ ਸਨ, ਜੋ ਜਾਇਦਾਦ ਦੇ ਮਾਲਕਾਂ ਨੂੰ ਪ੍ਰਮਾਣਿਤ ਆਰਕੀਟੈਕਟਾਂ ਜਾਂ ਇੰਜੀਨੀਅਰਾਂ ਰਾਹੀਂ ਸਵੈ-ਤਸਦੀਕ ਹਲਫਨਾਮਾ ਜਮ੍ਹਾਂ ਕਰਕੇ ਆਟੋਮੈਟਿਕ ਕਲੀਅਰੈਂਸ ਅਤੇ ਬਿਲਡਿੰਗ ਪਰਮਿਟ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦੀ ਹੈ।

ਸਿਵਲ ਬਾਡੀ ਦੇ ਮੁਢਲੇ ਮੁਲਾਂਕਣ ਅਨੁਸਾਰ, ਇਮਾਰਤ ਦੇ ਅੰਦਰ ਪਲੰਬਿੰਗ ਦਾ ਕੰਮ ਚੱਲ ਰਿਹਾ ਸੀ ਜਦੋਂ ਇਹ ਡਿੱਗੀ ਅਤੇ ਬੀਮ ਅਤੇ ਕਾਲਮ ਸਮੇਤ ਬਣਤਰ ਦੇ ਹਿੱਸਿਆਂ ਦੀ ਡ੍ਰਿਲਿੰਗ ਜਾਂ ਕਟਾਈ ਇਸ ਘਟਨਾ ਵਿੱਚ ਯੋਗਦਾਨ ਪਾ ਸਕਦੀ ਹੈ। ਹਾਲਾਂਕਿ, ਐਮਸੀਡੀ ਨੇ ਕਿਹਾ ਕਿ ਸਹੀ ਕਾਰਨ ਸਿਰਫ ਵਿਸਤ੍ਰਿਤ ਤਕਨੀਕੀ ਜਾਂਚ ਤੋਂ ਬਾਅਦ ਹੀ ਸਥਾਪਿਤ ਕੀਤਾ ਜਾਵੇਗਾ।

Dailyhunt
Disclaimer: This content has not been generated, created or edited by Dailyhunt. Publisher: Punjabi Tribune