ਇੱਥੋਂ ਦੀ ਏਕ ਸਹਾਰਾ ਫਾਊਂਡੇਸ਼ਨ ਵੱਲੋਂ ਨਗਰ ਕੌਂਸਲ ਦੇ ਨਵੇਂ ਬਣੇ ਪ੍ਰਧਾਨ ਬਹਾਦਰ ਸਿੰਘ ਓ ਕੇ, ਵਾਈਸ ਪ੍ਰਧਾਨ ਸ਼ਮ੍ਹਾਂ ਕਾਲੀਆ ਤੇ ਹੋਰ ਕੌਂਸਲਰਾਂ ਦੇ ਸਨਮਾਨ ਲਈ ਸਮਾਗਮ ਕਰਵਾਇਆ ਗਿਆ। ਫਾਊਂਡੇਸ਼ਨ ਦੇ ਪ੍ਰਧਾਨ ਦੀਪਕ ਸ਼ਰਮਾ ਦੀਪੂ ਨੇ ਕਿਹਾ ਕਿ ਬਹਾਦਰ ਸਿੰਘ ਓ ਕੇ ਦੀ ਅਗਵਾਈ ਵਾਲੀ ਕੌਂਸਲ ਬਣਨ 'ਤੇ ਸ਼ਹਿਰ ਦੇ ਸਰਬਪੱਖੀ ਵਿਕਾਸ ਦੀ ਆਸ ਬੱਝੀ ਹੈ।
ਉਨ੍ਹਾਂ ਸੰਸਥਾ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਸਬੰਧੀ ਜਾਣਕਾਰੀ ਦਿੱਤੀ।
ਕੌਂਸਲ ਪ੍ਰਧਾਨ ਸ੍ਰੀ ਓ ਕੇ ਨੇ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਵਿਕਾਸ ਕਾਰਜਾਂ ਨੂੰ ਲੈ ਕੇ ਜੋ ਉਮੀਦਾਂ ਹਨ ਉਨ੍ਹਾਂ ਨੂੰ ਪੂਰੀ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਪੂਰਾ ਕੀਤਾ ਜਾਵੇਗਾ। ਸਮਾਗਮ ਦੌਰਾਨ ਸੰਸਥਾ ਵੱਲੋਂ ਕੌਂਸਲ ਪ੍ਰਧਾਨ ਬਹਾਦਰ ਸਿੰਘ ਓ ਕੇ, ਸ਼ਮ੍ਹਾਂ ਕਾਲੀਆ, ਕੌਂਸਲਰ ਡਾ. ਅਸ਼ਵਨੀ ਸ਼ਰਮਾ, ਪਰਦੀਪ ਰੂੜਾ ਅਤੇ ਜੀਤਾ ਤੋਂ ਇਲਾਵਾ ਰਮਾਕਾਂਤ ਕਾਲੀਆ, ਨੰਦੀਪਾਲ ਬਾਂਸਲ, ਚੇਅਰਮੈਨ ਹਰੀਸ਼ ਰਾਣਾ ਤੇ ਅਮਿੱਤ ਖੁੱਲਰ ਆਦਿ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਸੰਜੀਵ ਕੁਮਾਰ ਬਿੱਕਾ, ਰਾਣਾ ਸੁਖਬੀਰ ਰਾਠੌਰ, ਯਾਦਵਿੰਦਰ ਗੌੜ, ਸੈਨ ਸਮਾਜ ਦੀ ਮਹਿਲਾ ਰਾਸ਼ਟਰੀ ਪ੍ਰਧਾਨ ਗੀਤ ਅਸ਼ੋਕ ਬਜਾਜ, ਦੀਸ਼ੂ ਕੁਰਾਲੀ, ਗੁਰਪ੍ਰੀਤ ਗਿੱਲ, ਕਾਂਤਾ ਸ਼ਰਮਾ, ਪਰਮਜੀਤ ਕੌਰ, ਰਿਤੂ ਸੂਦ ਆਦਿ ਹਾਜ਼ਰ ਸਨ।
