Dailyhunt

ਗਗਨਦੀਪ ਕੌਰ ਪ੍ਰਧਾਨ, ਸੁਰਿੰਦਰ ਕੌਰ ਅਤੇ ਪੂਜਾ ਸੈਨ ਜਨਰਲ ਸਕੱਤਰ ਬਣੀਆਂ

ਜ਼ਿਲ੍ਹਾ ਭਾਜਪਾ ਮਹਿਲਾ ਮੋਰਚਾ ਵੱਲੋਂ ਜਨਕਪੁਰੀ ਮੰਡਲ ਦਾ ਗਠਨ ਕਰਦਿਆਂ ਗਗਨਦੀਪ ਕੌਰ ਨੂੰ ਪ੍ਰਧਾਨ ਜਦਕਿ ਸੁਰਿੰਦਰ ਕੌਰ ਅਤੇ ਪੂਜਾ ਸੈਨ ਗੁਪਤਾ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਭਾਜਪਾ ਦੇ ਸੂਬਾ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਨੇ ਈਸਾ ਨਗਰੀ ਸਥਿਤ ਵਿਧਾਨ ਸਭਾ ਸੈਂਟਰਲ ਦੇ ਮੁੱਖ ਦਫ਼ਤਰ ਵਿੱਚ ਨਵ-ਨਿਯੁਕਤ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਸੌਂਪ ਕੇ ਵਧਾਈ ਦਿੱਤੀ।

ਗੁਰਦੇਵ ਸ਼ਰਮਾ ਦੇਬੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਪ੍ਰਤੀ ਵਫ਼ਾਦਾਰ ਔਰਤਾਂ ਨੂੰ ਪਾਰਟੀ ਵਿੱਚ ਜ਼ਿੰਮੇਵਾਰੀਆਂ ਸੌਂਪ ਕੇ ਭਾਜਪਾ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ​​ਕੀਤਾ ਜਾ ਰਿਹਾ ਹੈ। ਨਵ ਨਿਯੁਕਤ ਅਹੁਦੇਦਾਰਾਂ ਗਗਨਦੀਪ ਕੌਰ, ਸੁਰਿੰਦਰ ਕੌਰ ਅਤੇ ਪੂਜਾ ਸੈਨ ਗੁਪਤਾ ਨੇ ਗੁਰਦੇਵ ਸ਼ਰਮਾ ਦੇਬੀ ਸਮੇਤ ਸੂਬਾ ਅਤੇ ਜ਼ਿਲ੍ਹਾ ਭਾਜਪਾ ਲੀਡਰਸ਼ਿਪ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਤਨਦੇਹੀ ਨਾਲ ਹਰ ਘਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਰਾਜੀਵ ਸ਼ਰਮਾ, ਪ੍ਰਦੀਪ ਬਾਠਲਾ, ਅਨਿਲ ਵਾਲੀਆ, ਅਭਿਸ਼ੇਕ ਸ਼ਰਮਾ, ਜਗਦੀਸ਼ ਸੱਭਰਵਾਲ, ਸੰਜੇ ਖਟਕ ਅਤੇ ਲਕਸ਼ਮੀ ਆਦਿ ਵੀ ਹਾਜ਼ਰ ਸਨ।

Dailyhunt
Disclaimer: This content has not been generated, created or edited by Dailyhunt. Publisher: Punjabi Tribune