Dailyhunt

ਗੈਸ ਏਜੰਸੀ ਦੇ ਮੁਲਾਜ਼ਮ ਤੋਂ ਲੱਖਾਂ ਰੁਪਏ ਲੁੱਟੇ

ਰੜ ਦੀ ਰੰਧਾਵਾ ਰੋਡ 'ਤੇ ਸਥਿਤ ਰੇਲਵੇ ਅੰਡਰਬ੍ਰਿਜ ਨੇੜੇ ਅੱਜ ਦਿਨ-ਦਿਹਾੜੇ ਦੋ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਨਾਲ ਡਰਾ ਕੇ ਪਨਸਬ ਗੈਸ ਏਜੰਸੀ ਦੇ ਮੁਲਾਜ਼ਮ ਤੋਂ ਤਿੰਨ ਲੱਖ ਤੋਂ ਵੱਧ ਰੁਪਏ ਲੁੱਟ ਲਏ। ਪਨਸਬ ਗੈਸ ਏਜੰਸੀ ਦੇ ਕਰਮਚਾਰੀ ਵਿਪਿਨ ਕੁਮਾਰ ਨੇ ਦੱਸਿਆ ਕਿ ਵਾਰਦਾਤ ਮੌਕੇ ਨਕਾਬਪੋਸ਼ ਲੁਟੇਰਿਆਂ ਨੇ ਗੋਲੀਆਂ ਵੀ ਚਲਾਈਆਂ। ਵਿਪਿਨ ਮੁਤਾਬਕ ਪਨਸਬ ਗੈਸ ਏਜੰਸੀ ਦਾ ਗੁਦਾਮ ਪੀਰ ਸੁਹਾਣਾ ਵਿੱਚ ਪੈਲੇਸ ਨੇੜੇ ਹੈ ਅਤੇ ਉਸ ਥਾਂ 'ਤੇ ਹੀ ਸਿਲੰਡਰਾਂ ਦੀ ਵਿਕਰੀ ਦੇ ਪੈਸੇ ਅਤੇ ਖਾਲੀ ਸਿਲੰਡਰ ਜਮ੍ਹਾਂ ਹੁੰਦੇ ਹਨ।
ਉਹ ਆਪਣੀ ਐਕਟਿਵਾ 'ਤੇ ਬੈਂਕ ਵਿੱਚ ਪੈਸੇ ਜਮਾਂ ਕਰਵਾਉਣ ਲਈ ਜਾ ਰਿਹਾ ਸੀ ਕਿ ਅੰਡਰਬ੍ਰਿਜ ਨੇੜੇ ਮੋਟਰਸਾਈਕਲ 'ਤੇ ਆਏ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦਾ ਬੱਟ ਉਸ ਦੀ ਪਿੱਠ 'ਤੇ ਮਾਰਿਆ ਦੇ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਵਿਪਿਨ ਮੁਤਾਬਕ ਇਸ ਦੌਰਾਨ ਉਥੋਂ ਲੰਘ ਰਹੇ ਉਸ ਦੇ ਦੋਸਤ ਧਰਮਪਾਲ ਨੇ ਜਦੋਂ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਹਵਾਈ ਫਾਇਰ ਕੀਤੇ।

ਇਸ ਸਬੰਧੀ ਥਾਣਾ ਸਦਰ ਦੇ ਐੱਸ ਐੱਚ ਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਉਹ ਮੌਕੇ 'ਤੇ ਪਹੁੰਚੇ ਅਤੇ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune