Dailyhunt Logo
  • Light mode
    Follow system
    Dark mode
    • Play Story
    • App Story

ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਵੱਡੀ ਗਿਣਤੀ 'ਚ ਸੰਗਤਾਂ ਨੇ ਦੇਖੀ ਫ਼ਿਲਮ 'Satluj'

ਮੋਗਾ ਦੇ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਲੰਘੀ ਰਾਤ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਪਾਬੰਦੀ ਲੱਗੀ ਫ਼ਿਲਮ 'ਸੱਤਲੁਜ' ਨੂੰ ਪੂਰੇ ਉਤਸ਼ਾਹ ਨਾਲ ਦੇਖਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਸਥਾਵਾਂ ਨੇ ਸਾਂਝਾ ਉਦਮ ਕਰਕੇ ਫ਼ਿਲਮ ਨੂੰ ਲੋਕਾਂ ਦੇ ਰੂਬਰੂ ਕੀਤਾ।

ਸਿੱਖ ਆਗੂ ਰਾਜਵਿੰਦਰ ਸਿੰਘ ਮਾਹਲਾ ਅਤੇ ਸੁਖਵਿੰਦਰਪਾਲ ਸਿੰਘ ਗਿੱਲ ਨੇ ਦੱਸਿਆ ਕਿ ਫਿਲਮ ਸੱਤਲੁਜ ਪੰਜਾਬ ਦੇ ਡੇਢ ਦਹਾਕੇ ਦੀ ਤਰਾਸਦੀ ਨੂੰ ਸਮਰਪਿਤ ਹੈ।

ਉਸ ਦੌਰ ਦੌਰਾਨ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਲੈ ਕੇ ਜਸਵੰਤ ਸਿੰਘ ਖਾਲੜਾ ਦੇ ਜੀਵਨ ਉਪਰ ਬਣੀ ਇਹ ਫਿਲਮ ਸੱਚ ਦੇ ਬਿਲਕੁਲ ਨੇੜੇ ਦਿਖਾਈ ਦਿੰਦੀ ਹੈ।

ਸਿੱਖ ਆਗੂਆਂ ਕਿਹਾ ਕਿ ਫਿਲਮ ਵਿਚ ਅਜਿਹਾ ਕੁਝ ਵੀ ਨਹੀਂ ਜੋ ਦਰਸ਼ਕਾਂ ਨੂੰ ਦਿਖਾਉਣ ਜੋਗਾ ਨਾ ਹੋਵੇ। ਫਿਲਮ ਉਸ ਦੌਰ ਦੀ ਇੱਕ ਤਰਾਸਦੀ ਹੈ ਜੋ ਉਸ ਵੇਲੇ ਹੋਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਬਿਆਨ ਕਰਦੀ ਹੈ। ਉਨ੍ਹਾਂ ਕਿਹਾ ਕਿ ਉਸ ਦੌਰ ਦੀ ਸਚਾਈ ਅਤੇ ਹੱਡਬੀਤੀ ਨੂੰ ਦਿਖਾਉਣ ਉੱਤੇ ਪਾਬੰਦੀ ਲਗਾਉਣਾ ਗੈਰ ਵਾਜਬ ਹੈ। ਇਸ ਮੌਕੇ ਸਿੱਖ ਆਗੂਆਂ ਨੇ ਕੇਂਦਰ ਸਰਕਾਰ ਪਾਸੋਂ ਫਿਲਮ ਉੱਤੇ ਲਗਾਈ ਪਾਬੰਦੀ ਤਾਰੁੰਤ ਹਟਾਉਣ ਦੀ ਮੰਗ ਕੀਤੀ।

Dailyhunt
Disclaimer: This content has not been generated, created or edited by Dailyhunt. Publisher: Punjabi Tribune