Dailyhunt Logo
  • Light mode
    Follow system
    Dark mode
    • Play Story
    • App Story

Harjinder Kaur Return: ਵੇਟਲਿਫਟਰ ਹਰਜਿੰਦਰ ਕੌਰ ਦਾ ਨਾਭਾ ਪਹੁੰਚਣ 'ਤੇ ਭਰਵਾਂ ਸਵਾਗਤ

Harjinder Kaur Silver: ਰਾਸ਼ਟਰਮੰਡਲ ਖੇਡਾਂ ਗਲਾਸਗੋ ਤੋਂ ਚਾਂਦੀ ਦਾ ਤਗਮਾ ਜਿੱਤ ਕੇ ਨਾਭਾ ਪਹੁੰਚੀ ਵੇਟਲਿਫਟਰ ਹਰਜਿੰਦਰ ਕੌਰ ਦਾ ਨਿੱਘਾ ਸਵਾਗਤ ਹੋਇਆ। ਹਰਜਿੰਦਰ ਦੇ ਪਿੰਡ ਮੈਹਸ ਤੋਂ 10 ਕਿਲੋਮੀਟਰ ਪਹਿਲਾਂ ਹੀ ਰੋਹਟੀ ਪੁਲ 'ਤੇ ਹੀ ਪਿੰਡ ਵਾਸੀ ਅਤੇ ਸਰਕਾਰ ਦੇ ਨੁਮਾਇੰਦੇ ਉਨ੍ਹਾਂ ਦਾ ਸਵਾਗਤ ਕਰਨ ਪਹੁੰਚੇ ਅਤੇ ਇਥੋਂ ਢੋਲ ਢਮੱਕੇ ਨਾਲ ਇੱਕ ਵੱਡੇ ਕਾਫਲੇ ਨਾਲ ਹਰਜਿੰਦਰ ਨੂੰ ਪਿੰਡ ਲਿਆਂਦਾ ਗਿਆ।

ਹਰਜਿੰਦਰ ਦੇ ਘਰ ਵਧਾਈ ਦੇਣ ਅਤੇ ਤਸਵੀਰਾਂ ਖਿਚਵਾਉਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ।

'ਪੰਜਾਬੀ ਟ੍ਰਿਬਿਊਨ' ਨਾਲ ਗੱਲ ਕਰਦਿਆਂ 29 ਸਾਲ਼ਾ ਖਿਡਾਰਨ ਹਰਜਿੰਦਰ ਕੌਰ ਨੇ ਦੱਸਿਆ ਕਿ ਪਿਛਲੀ ਵਾਰੀ ਰਾਸ਼ਟਰਮੰਡਲ ਖੇਡਾਂ 2022 ਵਿੱਚ ਉਹ ਚੌਥੇ ਨੰਬਰ 'ਤੇ ਸੀ ਪਰ ਤੀਜੇ ਨੰਬਰ ਵਾਲੇ ਨਾਇਜੀਰੀਅਨ ਖਿਡਾਰੀ ਅਯੋਗ ਕਰਾਰ ਦੇਣ ਕਾਰਨ ਉਹ ਕਾਂਸੀ ਦਾ ਤਗਮਾ ਜਿੱਤੀ ਜਿਸ ਕਾਰਨ ਉਸ ਦੇ ਨਾਮ ਨਾਲ ਕਿਸਮਤ ਦੇ ਤਗਮੇ ਦਾ ਟੈਗ ਜੁੜਿਆ ਸੀ। ਇਸ ਵਾਰੀ ਉਹ ਇਸ ਟੈਗ ਨੂੰ ਹਟਾਉਣਾ ਚਾਹੁੰਦੀ ਸੀ ਤੇ ਮਨ ਵਿੱਚ ਤਗਮੇ ਦਾ ਰੰਗ ਬਦਲਣ ਲਈ ਯਤਨਸ਼ੀਲ ਸੀ। ਉਸ ਨੇ ਕਿਹਾ ਕਿ ਚੰਗੀ ਕੋਚਿੰਗ ਅਤੇ ਪਰਿਵਾਰਿਕ ਸਹਿਯੋਗ ਹੇਠ ਉਹ ਆਪਣੇ ਮਨ ਦਾ ਟੀਚਾ ਹਾਸਲ ਕਰਨ ਵਿਚ ਸਫਲ ਰਹੀ।
ਇਸ ਮੌਕੇ ਹਰਜਿੰਦਰ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਨੇ ਵੰਡ ਕਾਰਨ ਉਜਾੜਾ ਝੱਲਦੇ ਹੋਏ ਸਖਤ ਮਿਹਨਤ ਨਾਲ ਗੁਜ਼ਾਰਾ ਕੀਤਾ ਅਤੇ ਸਾਧਨਾਂ ਦੀ ਕਮੀ ਨੂੰ ਪਰਿਵਾਰ ਨੇ ਉਸ ਦੀ ਖੇਡ ਵਿਚ ਰੁਕਾਵਟ ਨਹੀਂ ਬਣਨ ਦਿੱਤਾ।

ਹਰਜਿੰਦਰ ਕੌਰ ਨਾਭਾ ਵਿਚ ਵੇਟ ਲਿਫਟਿੰਗ ਦਾ ਸੈਂਟਰ ਬਣਾਉਣਾ ਚਾਹੁੰਦੀ ਹੈ ਅਤੇ ਪਿੰਡ ਵਿੱਚ ਵਧੀਆ ਗਰਾਊਂਡ ਦੀ ਮੰਗ ਕਰਦੀ ਹੈ।

ਇਸ ਮੌਕੇ ਹਰਜਿੰਦਰ ਕੌਰ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਵੀ ਉਸ ਦੀ ਇਸ ਸਫਲਤਾ ਵਿੱਚ ਜਲਦ ਸ਼ਾਮਿਲ ਹੋਵੇਗੀ ਅਤੇ ਮੁੱਖ ਮੰਤਰੀ ਪੰਜਾਬ ਜਾਂ ਖੇਡ ਮੰਤਰੀ ਵੀ ਉਸ ਦੀ ਸਫਲਤਾ ਉੱਪਰ ਖੁਸ਼ੀ ਦਾ ਇਜ਼ਹਾਰ ਕਰਨਗੇ।

 ਹਰਜਿੰਦਰ ਕੌਰ ਦਾ ਸਵਾਗਤ ਕਰਦੇ ਹੋਏ ਪਿੰਡ ਵਾਸੀ
Dailyhunt
Disclaimer: This content has not been generated, created or edited by Dailyhunt. Publisher: Punjabi Tribune