ਪਣਡੁੱਬੀਆਂ ਦਾ ਟਾਕਰਾ ਕਰਨ ਲਈ ਭਾਰਤੀ ਜਲ ਸੈਨਾ ਦੇ ਤੀਜੇ ਜੰਗੀ ਬੇੜੇ (ਏ ਐੱਸ ਡਬਲਿਊ-ਐੱਸ ਡਬਲਿਊ ਸੀ) 'ਮਾਂਗਰੋਲ' ਨੂੰ ਅੱਜ ਇੱਥੇ ਫੌਜ ਵਿੱਚ ਸ਼ਾਮਲ (ਕਮਿਸ਼ਨ) ਕੀਤਾ ਗਿਆ। ਇਸ ਕਦਮ ਨਾਲ ਜਲ ਸੈਨਾ ਦੀਆਂ ਪਣਡੁੱਬੀ-ਵਿਰੋਧੀ ਜੰਗੀ ਸਮਰੱਥਾਵਾਂ ਦੇ ਹੋਰ ਮਜ਼ਬੂਤ ਹੋਣ ਦੀ ਆਸ ਹੈ, ਖਾਸ ਤੌਰ 'ਤੇ ਤੱਟੀ ਖੇਤਰਾਂ ਵਿੱਚ ਜਿੱਥੇ ਵੱਡੇ ਜੰਗੀ ਬੇੜਿਆਂ ਨੂੰ ਸੰਚਾਲਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੋਚੀ ਸਥਿਤ ਕੋਚੀਨ ਸ਼ਿਪਯਾਰਡ ਲਿਮਟਿਡ (ਸੀ ਐੱਸ ਐੱਲ) ਵੱਲੋਂ ਨਿਰਮਿਤ ਇਹ ਜਹਾਜ਼ ਪਣਡੁੱਬੀਆਂ ਦੇ ਖਤਰਿਆਂ ਦਾ ਪਤਾ ਲਾਉਣ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਸਮੁੰਦਰੀ ਗਸ਼ਤੀ ਜਹਾਜ਼ਾਂ, ਹੈਲੀਕਾਪਟਰਾਂ ਅਤੇ ਹੋਰ ਜੰਗੀ ਬੇੜਿਆਂ ਨਾਲ ਮਿਲ ਕੇ ਕੰਮ ਕਰ ਸਕਦਾ ਹੈ।
