ਰੇਲਵੇ ਵਿਭਾਗ ਨੇ ਗਰਮੀਆਂ ਦੇ ਸੀਜ਼ਨ ਦੌਰਾਨ ਯਾਤਰੀਆਂ ਦੀ ਵੱਧਦੀ ਭੀੜ ਨੂੰ ਦੇਖਦੇ ਹੋਏ ਅਤੇ ਲੋਕਾਂ ਦੀ ਸਹੂਲਤ ਲਈ ਕਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਅਤੇ ਕੁਝ ਮੌਜੂਦਾ ਟਰੇਨਾਂ ਦੇ ਸਮੇਂ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਰੇਲਗੱਡੀਆਂ ਵਿਚ ਏਸੀ, ਸਲੀਪਰ ਅਤੇ ਜਨਰਲ ਕੋਚ ਸ਼ਾਮਲ ਹੋਣਗੇ। ਵਾਧੂ ਚਲਾਈਆਂ ਜਾ ਰਹੀਆਂ ਰੇਲ ਗੱਡੀਆਂ ਵਿੱਚ ਨਵੀਂ ਦਿੱਲੀ-ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਰਿਜ਼ਰਵਡ ਸਪੈਸ਼ਲ (04081/04082) ਇਹ ਟਰੇਨ ਨੰਬਰ 04081 15.04.2026 ਤੋਂ 15.07.2026 ਤੱਕ ਹਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਤੋਂ ਰਾਤ 23.45 ਵਜੇ ਚੱਲੇਗੀ।
ਟਰੇਨ ਨੰਬਰ 04082 16.04.2026 ਤੋਂ 16.07.2026 ਤੱਕ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਕਟੜਾ ਤੋਂ ਰਾਤ 21.00 ਵਜੇ ਚੱਲੇਗੀ। ਇਹ ਟਰੇਨ ਪਾਣੀਪਤ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ ਅਤੇ ਜੰਮੂ ਤਵੀ ਸਟੇਸ਼ਨਾਂ 'ਤੇ ਰੁਕੇਗੀ।
ਅੰਮ੍ਰਿਤਸਰ-ਬਰੌਨੀ-ਅੰਮ੍ਰਿਤਸਰ ਹਫ਼ਤਾਵਾਰੀ ਸਪੈਸ਼ਲ (04610/04609) ਟਰੇਨ ਨੰਬਰ 04610: 19.04.2026 ਤੋਂ 12.07.2026 ਤੱਕ ਹਰ ਐਤਵਾਰ ਅੰਮ੍ਰਿਤਸਰ ਤੋਂ ਰਾਤ 20.10 ਵਜੇ ਚੱਲੇਗੀ। ਟਰੇਨ ਨੰਬਰ 04609: 21.04.2026 ਤੋਂ 14.07.2026 ਤੱਕ ਹਰ ਮੰਗਲਵਾਰ ਬਰੌਨੀ ਤੋਂ ਸਵੇਰੇ 5.05 ਵਜੇ ਚੱਲੇਗੀ। ਇਹ ਟਰੇਨ ਬਿਆਸ, ਜਲੰਧਰ ਸਿਟੀ, ਫਗਵਾੜਾ, ਢੰਡਾਰੀ ਕਲਾਂ, ਸਰਹਿੰਦ ਅਤੇ ਰਾਜਪੁਰਾ ਸਟੇਸ਼ਨਾਂ 'ਤੇ ਰੁਕੇਗੀ। ਯੋਗ ਨਗਰੀ ਰਿਸ਼ੀਕੇਸ਼ – ਮੁਜ਼ੱਫਰਪੁਰ – ਰਿਸ਼ੀਕੇਸ਼ ਸਪੈਸ਼ਲ (04314/04313)
ਟਰੇਨ ਨੰਬਰ 04314: 16.04.2026 ਤੋਂ 12.07.2026 ਤੱਕ ਹਰ ਵੀਰਵਾਰ ਅਤੇ ਐਤਵਾਰ ਨੂੰ ਰਿਸ਼ੀਕੇਸ਼ ਤੋਂ ਦੁਪਹਿਰ 15.20 ਵਜੇ ਚੱਲੇਗੀ। ਟਰੇਨ ਨੰਬਰ 04313: 17.04.2026 ਤੋਂ 13.07.2026 ਤੱਕ ਹਰ ਸ਼ੁੱਕਰਵਾਰ ਅਤੇ ਸੋਮਵਾਰ ਨੂੰ ਮੁਜ਼ੱਫਰਪੁਰ ਤੋਂ ਦੁਪਹਿਰ 14 ਵਜੇ ਚੱਲੇਗੀ। ਯੋਗ ਨਗਰੀ ਰਿਸ਼ੀਕੇਸ਼ – ਗੋਰਖਪੁਰ – ਰਿਸ਼ੀਕੇਸ਼ ਹਫ਼ਤਾਵਾਰੀ ਸਪੈਸ਼ਲ (04316/04315) ਟਰੇਨ ਨੰਬਰ 04316: 21.04.2026 ਤੋਂ 14.07.2026 ਤੱਕ ਹਰ ਮੰਗਲਵਾਰ ਰਿਸ਼ੀਕੇਸ਼ ਤੋਂ ਚੱਲੇਗੀ। ਟਰੇਨ ਨੰਬਰ 04315: 22.04.2026 ਤੋਂ 15.07.2026 ਤੱਕ ਹਰ ਬੁੱਧਵਾਰ ਗੋਰਖਪੁਰ ਤੋਂ ਚੱਲੇਗੀ। ਰੇਲਗੱਡੀਆਂ ਦੇ ਸਮੇਂ ਵਿਚ ਵਾਧਾ
ਰੇਲਵੇ ਨੇ ਵਾਰਾਣਸੀ – ਲਖਨਊ – ਵਾਰਾਣਸੀ (04217/04218) ਅਨ-ਰਿਜ਼ਰਵਡ ਸਪੈਸ਼ਲ ਟਰੇਨ ਦੀ ਮਿਆਦ ਨੂੰ ਵੀ ਵਧਾ ਦਿੱਤਾ ਹੈ। ਹੁਣ ਇਹ ਟਰੇਨ 1 ਜੂਨ 2026 ਤੋਂ 15 ਜੁਲਾਈ 2026 ਤੱਕ ਪਹਿਲਾਂ ਵਾਲੇ ਸਮੇਂ ਅਤੇ ਰੂਟ ਅਨੁਸਾਰ ਚੱਲਦੀ ਰਹੇਗੀ।
