Dailyhunt Logo
  • Light mode
    Follow system
    Dark mode
    • Play Story
    • App Story

IPL 2026: ਗਿੱਲ ਦੀਆਂ 104 ਦੌੜਾਂ ਦੇ ਦਮ 'ਤੇ Gujarat Titans ਫਾਈਨਲ ਵਿੱਚ ਪਹੁੰਚੀ

ਗੁਜਰਾਤ ਟਾਈਟਨਜ਼ ਨੇ ਸ਼ੁੱਕਰਵਾਰ ਨੂੰ ਇੱਥੇ ਕੁਆਲੀਫਾਇਰ 2 ਵਿੱਚ ਰਾਜਸਥਾਨ ਰਾਇਲਜ਼ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।

215 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ, ਗੁਜਰਾਤ ਟਾਈਟਨਜ਼ ਨੇ 18.4 ਓਵਰਾਂ ਵਿੱਚ 3 ਵਿਕਟਾਂ ਗੁਆ ਕੇ 219 ਦੌੜਾਂ ਬਣਾ ਦਿੱਤੀਆਂ ਅਤੇ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ।

ਇਹ ਸ਼ਾਨਦਾਰ ਜਿੱਤ ਸ਼ੁਭਮਨ ਗਿੱਲ ਦੀ ਬਦੌਲਤ ਮਿਲੀ, ਜਿਨ੍ਹਾਂ ਨੇ ਮਹਿਜ਼ 53 ਗੇਂਦਾਂ ਵਿੱਚ 3 ਛੱਕਿਆਂ ਅਤੇ 15 ਚੌਕਿਆਂ ਦੀ ਮਦਦ ਨਾਲ 104 ਦੌੜਾਂ ਦੀ ਤਾਬੜਤੋੜ ਪਾਰੀ ਖੇਡੀ।

ਮੈਚ ਵਿੱਚ ਸ਼ੁਭਮਨ ਗਿੱਲ ਨੇ ਸਾਈ ਸੁਦਰਸ਼ਨ ਨਾਲ ਮਿਲ ਕੇ ਪਹਿਲੀ ਵਿਕਟ ਲਈ 167 ਦੌੜਾਂ ਦੀ ਵੱਡੀ ਸਾਂਝੇਦਾਰੀ ਕੀਤੀ ਅਤੇ ਗੁਜਰਾਤ ਦੀ ਪਾਰੀ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ। ਸਾਈ ਸੁਦਰਸ਼ਨ ਨੇ 32 ਗੇਂਦਾਂ ਵਿੱਚ 58 ਦੌੜਾਂ ਬਣਾਈਆਂ ਅਤੇ ਉਹ ਆਊਟ ਹੋ ਗਏ।

ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਖੇਡਦੇ ਹੋਏ ਰਾਜਸਥਾਨ ਰਾਇਲਜ਼ ਨੇ ਵੈਭਵ ਸੂਰਿਆਵੰਸ਼ੀ ਦੀਆਂ ਸ਼ਾਨਦਾਰ 96 ਦੌੜਾਂ ਅਤੇ ਡੋਨੋਵਨ ਫੇਰੇਰਾ ਦੀਆਂ ਨਾਬਾਦ 38 ਦੌੜਾਂ ਦੀ ਤੇਜ਼ ਪਾਰੀ ਸਦਕਾ 20 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 214 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ।

ਸੰਖੇਪ ਸਕੋਰ: ਰਾਜਸਥਾਨ ਰਾਇਲਜ਼ 20 ਓਵਰਾਂ ਵਿੱਚ 214/6 (ਵੈਭਵ ਸੂਰਿਆਵੰਸ਼ੀ 96, ਰਵਿੰਦਰ ਜਡੇਜਾ 45 ਨਾਬਾਦ, ਡੋਨੋਵਨ ਫੇਰੇਰਾ 38 ਨਾਬਾਦ; ਜੇਸਨ ਹੋਲਡਰ 2/27)
ਗੁਜਰਾਤ ਟਾਈਟਨਜ਼ ਤੋਂ 18.4 ਓਵਰਾਂ ਵਿੱਚ 219/3 (ਸਾਈ ਸੁਦਰਸ਼ਨ 58, ਸ਼ੁਭਮਨ ਗਿੱਲ 104; ਨਾਂਦਰੇ ਬਰਗਰ 1/35)

Dailyhunt
Disclaimer: This content has not been generated, created or edited by Dailyhunt. Publisher: Punjabi Tribune