Dailyhunt Logo
  • Light mode
    Follow system
    Dark mode
    • Play Story
    • App Story

JEE Advanced 2026: ਜੀ ਈ ਈ ਐਡਵਾਂਸਡ: ਤਵਿਸ਼ ਗੋਇਲ ਦਾ ਸ਼ਾਨਦਾਰ ਪ੍ਰਦਰਸ਼ਨ

ਜੀ ਈ ਈ ਐਡਵਾਂਸਡ 2026 ਵਿੱਚ ਅਕਾਸ਼ ਲੁਧਿਆਣਾ ਕੇਂਦਰ ਦੇ 20 ਵਿਦਿਆਰਥੀਆਂ ਨੇ ਦੇਸ਼ ਭਰ ਵਿੱਚੋਂ ਵਧੀਆ ਰੈਂਕ ਪ੍ਰਾਪਤ ਕੀਤੇ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਸਥਾਨਕ ਕੇਂਦਰ ਵਿੱਚ ਸਨਮਾਨਤ ਕੀਤਾ ਗਿਆ। ਇਨ੍ਹਾਂ ਵਿਦਿਆਰਥੀਆਂ ਵਿੱਚੋਂ ਤਵਿਸ਼ ਗੋਇਲ ਨੇ 504 ਆਲ ਇੰਡੀਆ ਰੈਂਕ ਪ੍ਰਾਪਤ ਕੀਤਾ ਹੈ। ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਕਰਵਾਉਣ ਵਾਲੀ ਸੰਸਥਾ ਅਕਾਸ਼ ਵੱਲੋਂ ਜੀ ਈ ਈ ਐਡਵਾਂਸਡ 2026 ਵਿੱਚੋਂ ਚੰਗੇ ਰੈਂਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਨਮਾਨ ਸਮਾਗਮ ਕਰਵਾਇਆ ਗਿਆ।

ਇਸ ਸਮਾਗਮ ਵਿੱਚ ਲੁਧਿਆਣਾ ਕੇਂਦਰ ਦੇ ਚੰਗੇ ਰੈਂਕ ਪ੍ਰਾਪਤ ਕਰਨ ਵਾਲੇ 20 ਵਿਦਿਆਰਥੀਆਂ ਨੂੰ ਸਨਮਾਨਿਆ ਗਿਆ। ਇਨ੍ਹਾਂ ਵਿੱਚ ਤਵਿਸ਼ ਗੋਇਲ ਨੇ ਏ ਆਈ ਆਰ 504, ਵਰਨਾਜ਼ ਕੌਰ ਏ ਆਈ ਆਰ 1017, ਨਿਤਿਨ ਭੱਟ ਏ ਆਈ ਆਰ 6144, ਆਰੀਅਨ ਮਿੱਤਲ ਏ ਆਈ ਆਰ 8690 ਆਦਿ ਵਿਦਿਆਰਥੀ ਵੀ ਸ਼ਾਮਲ ਸਨ। ਵਿਦਿਆਰਥੀਆਂ ਨੇ ਕਿਹਾ ਕਿ ਸੰਸਥਾ ਦੇ ਅਧਿਆਪਕਾਂ ਵੱਲੋਂ ਵਧੀਆ ਮਾਰਗਦਰਸ਼ਨ ਅਤੇ ਹੋਰ ਸਹੂਲਤਾਂ ਸਦਕਾ ਹੀ ਉਹ ਇਹ ਉੱਚੇ ਰੈਂਕ ਹਾਸਲ ਕਰ ਸਕੇ ਹਨ। ਉਨ੍ਹਾਂ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਅਧਿਆਪਕਾਂ ਅਤੇ ਮਾਪਿਆਂ ਦੇ ਸਿਰ ਬੰਨ੍ਹਿਆ। ਅਕਾਸ਼ ਐਜੂਕੇਸ਼ਨਲ ਦੇ ਡਿਪਟੀ ਰੀਜਨਲ ਡਾਇਰੈਕਟਰ ਜਸਦੀਪ ਸਿੰਘ ਬਾਬਰਾ ਨੇ ਕਿਹਾ ਕਿ ਜੇ ਈ ਈ ਐਡਵਾਂਸਡ 2026 ਵਿੱਚ ਆਪਣੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਮਾਣ ਹੈ। ਉਨ੍ਹਾਂ ਦੀ ਇਹ ਸਫਲਤਾ ਸਖ਼ਤ ਮਿਹਨਤ, ਅਨੁਸ਼ਾਸਿਤ ਤਿਆਰੀ ਅਤੇ ਚੰਗੀ ਅਗਵਾਈ ਦਾ ਨਤੀਜਾ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune