JEE Advanced 2026 Result: ਦੇਸ਼ ਦੇ ਵੈਂਡਡ ਆਈ.ਆਈ.ਟੀ. (IITs) ਸੰਸਥਾਨਾਂ ਵਿੱਚ ਦਾਖਲੇ ਲਈ ਲਈ ਜਾਣ ਵਾਲੀ ਸਭ ਤੋਂ ਵੱਕਾਰੀ ਅਤੇ ਔਖੀ ਪ੍ਰੀਖਿਆ 'ਜੇ.ਈ.ਈ. ਐਡਵਾਂਸਡ' (JEE Advanced) 2026 ਦੇ ਨਤੀਜੇ ਸੋਮਵਾਰ ਨੂੰ ਐਲਾਨ ਦਿੱਤੇ ਗਏ ਹਨ। ਇਸ ਵਾਰ ਦੇਸ਼ ਭਰ ਵਿੱਚੋਂ 56,880 ਉਮੀਦਵਾਰਾਂ ਨੇ ਸਫ਼ਲਤਾ ਹਾਸਲ ਕੀਤੀ ਹੈ, ਜਿਨ੍ਹਾਂ ਵਿੱਚ 10,107 ਲੜਕੀਆਂ ਸ਼ਾਮਲ ਹਨ।ਆਈ.ਆਈ.ਟੀ. ਦਿੱਲੀ ਜ਼ੋਨ ਦੇ ਸ਼ੁਭਮ ਕੁਮਾਰ ਨੇ ਕਾਮਨ ਰੈਂਕ ਲਿਸਟ (CRL) ਵਿੱਚ 360 ਵਿੱਚੋਂ 330 ਅੰਕ ਪ੍ਰਾਪਤ ਕਰਕੇ ਦੇਸ਼ ਭਰ ਵਿੱਚੋਂ ਪਹਿਲਾ ਸਥਾਨ (AIR 1) ਹਾਸਲ ਕੀਤਾ ਹੈ।
ਇਸੇ ਤਰ੍ਹਾਂ ਆਈ.ਆਈ.ਟੀ. ਦਿੱਲੀ ਜ਼ੋਨ ਦੀ ਹੀ ਆਰੋਹੀ ਦੇਸ਼ਪਾਂਡੇ 360 ਵਿੱਚੋਂ 280 ਅੰਕ ਲੈ ਕੇ ਲੜਕੀਆਂ ਦੇ ਵਰਗ ਵਿੱਚੋਂ ਸਿਖ਼ਰ 'ਤੇ ਰਹੀ ਹੈ, ਜਦੋਂਕਿ ਉਸ ਦਾ ਆਲ ਇੰਡੀਆ ਰੈਂਕ 77ਵਾਂ ਹੈ।
ਟਾਪਰਾਂ ਦੀ ਸੂਚੀ ਅਤੇ ਅਹਿਮ ਅੰਕੜੇ
ਪ੍ਰੀਖਿਆ ਦੇ ਨਤੀਜਿਆਂ ਵਿੱਚ ਕਬੀਰ ਛਿੱਲਰ ਨੇ 329 ਅੰਕਾਂ ਨਾਲ ਦੇਸ਼ ਭਰ ਵਿੱਚੋਂ ਦੂਜਾ (AIR 2) ਅਤੇ ਜਤਿਨ ਚਾਹਰ ਨੇ 319 ਅੰਕਾਂ ਨਾਲ ਤੀਜਾ ਰੈਂਕ (AIR 3) ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਪ੍ਰੀਖਿਆ ਲੰਘੀ 17 ਮਈ 2026 ਨੂੰ ਲਈ ਗਈ ਸੀ, ਜਿਸ ਦੇ ਪੇਪਰ 1 ਅਤੇ ਪੇਪਰ 2 ਵਿੱਚ ਕੁੱਲ 1,79,694 ਉਮੀਦਵਾਰ ਬੈਠੇ ਸਨ।
| ਰੈਂਕ (AIR) | ਉਮੀਦਵਾਰ ਦਾ ਨਾਂ | ਹਾਸਲ ਕੀਤੇ ਅੰਕ (ਕੁੱਲ: 360) |
| 1 | ਸ਼ੁਭਮ ਕੁਮਾਰ | 330 |
| 2 | ਕਬੀਰ ਛਿੱਲਰ | 329 |
| 3 | ਜਤਿਨ ਚਾਹਰ | 319 |
| 77 (ਕੁੜੀਆਂ 'ਚੋਂ ਪਹਿਲਾ) | ਆਰੋਹੀ ਦੇਸ਼ਪਾਂਡੇ | 280 |
