Dailyhunt

ਕਲਾ ਭਵਨ ਵਿੱਚ 'ਜੀ ਆਇਆ ਨੂੰ' ਨਾਟਕ ਖੇਡਿਆ

ਲਾ ਪਰਿਸ਼ਦ ਪੰਜਾਬ ਚੰਡੀਗੜ੍ਹ ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਵੱਲੋਂ ਨਾਟਕ 'ਜੀ ਆਇਆਂ ਨੂੰ' ਦੀ ਪੇਸ਼ਕਾਰੀ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿੱਚ ਕੀਤੀ ਗਈ। ਨਾਟਕਕਾਰ ਡਾ. ਹਰਚਰਨ ਸਿੰਘ ਸਮਰਪਿਤ 11 ਰੋਜ਼ਾ ਰੰਗਮੰਚ ਉਤਸਵ ਦੇ 6ਵੇਂ ਦਿਨ ਨਾਟਕਕਾਰ ਭੁਪਿੰਦਰ ਉਤਰੇਜਾ ਦੇ ਲਿਖੇ ਅਤੇ ਹਨੀ ਉਤਰੇਜਾ ਵੱਲੋਂ ਨਿਰਦੇਸ਼ਿਤ ਇਸ ਨਾਟਕ ਵਿੱਚ ਬੁਢਾਪੇ ਦੇ ਸੰਤਾਪ ਨੂੰ ਭੋਗ ਰਹੇ ਬਜ਼ੁਰਗਾਂ ਦੀ ਕਹਾਣੀ ਨੂੰ ਬੜੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ।
ਨਾਟਕ ਦੀ ਪੇਸ਼ਕਾਰੀ ਭਾਵੇਂ ਮਜ਼ਾਕੀਆ ਲਹਿਜੇ ਵਿੱਚ ਹੁੰਦੀ ਹੈ ਪਰ ਅੱਜ ਦੇ ਜ਼ਮਾਨੇ ਦੀ ਸੱਚਾਈ ਨੂੰ ਪੇਸ਼ ਕਰਦਾ ਹੈ। ਇਹ ਨਾਟਕ ਅਜੋਕੇ ਸਮਾਜ ਤੇ ਤਿੱਖਾ ਵਿਅੰਗ ਕੱਸਦਾ ਹੋਇਆ ਕਈ ਸਵਾਲ ਖੜ੍ਹੇ ਕਰਦਾ ਹੈ। ਨਾਟਕ ਵਿੱਚ ਦਿਲਬਾਗ ਸਿੰਘ ਸੋਢੀ ਦਾ ਕਿਰਦਾਰ ਹਨੀ ਉਤਰੇਜਾ ਨੇ ਅਤੇ ਮਿਸਿਜ ਅਰੋੜਾ ਦਾ ਕਿਰਦਾਰ ਗੁਲਜਿੰਦਰ ਕੌਰ ਨੇ ਨਿਭਾਇਆ। ਇਸ ਤੋਂ ਇਲਾਵਾ ਇਸ ਨਾਟਕ ਵਿੱਚ ਆਸ਼ੀਸ਼ ਸਿਡਾਨਾ, ਸੰਦੀਪ ਸ਼ਰਮਾ, ਗੁਰਮੀਤ ਸਿੰਘ, ਮਹਿਕ ਸ਼ਰਮਾ, ਠਾਕੁਰ, ਰੂਬੀ ਸ਼ਰਮਾ, ਆਸ਼ੀਸ਼ ਸਿਡਾਨਾ, ਕਸ਼ਮੀਰ ਲੂਣਾ ਆਦਿ ਨੇ ਮੁੱਖ ਭੂਮਿਕਾ ਨਿਭਾਈ।

ਨਾਟਕ ਦੇ ਹੋਰ ਕਿਰਦਾਰਾਂ ਯੁੱਧਵੀਰ ਮੋਂਗਾ, ਰਸ਼ਕਿਨ, ਠਾਕੁਰ ਜੀ ਅਤੇ ਜੈਸ਼ ਕੰਬੋਜ ਸਨ। ਇਸ ਨਾਟਕ ਦੀ ਪੇਸ਼ਕਾਰੀ ਮੌਕੇ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਚੇਅਰਪਰਸਨ ਸੁਖਵਿੰਦਰ ਕੌਰ ਬਰਾੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਇਸ ਨਾਟਕ ਦੇ ਮਾਧਿਅਮ ਨਾਲ ਗੱਲ ਕਰਦਿਆਂ ਕਿਹਾ ਕਿ ਜ਼ਿੰਦਗੀ ਦੇ ਇਸ ਮੋੜ 'ਤੇ ਬਜ਼ੁਰਗਾਂ ਨੂੰ ਸਤਿਕਾਰ ਦੀ ਭਾਵਨਾ ਨਾਲ ਅਪਣੱਤ ਦੀ ਲੋੜ ਹੁੰਦੀ ਹੈ। ਰੰਗਮੰਚ ਉਤਸਵ ਬਾਰੇ ਗੱਲ ਕਰਦਿਆਂ ਸਵਰਨਜੀਤ ਸਿੰਘ ਸਵੀ ਚੇਅਰਮੈਨ ਆਰਟ ਕੌਂਸਲ ਪੰਜਾਬ ਨੇ ਕਿਹਾ ਕਿ ਰੰਗਮੰਚ ਸਮਾਜ ਦਾ ਸ਼ੀਸ਼ਾ ਹੈ ਜਿਸ ਨਾਲ ਮਾੜਾ ਚੰਗਾ ਸਭ ਮੰਚ 'ਤੇ ਉਤਾਰਿਆ ਜਾਂਦਾ ਹੈ। ਸੰਗੀਤ ਨਾਟਕ ਅਕੈਡਮੀ ਦੇ ਉਪ-ਪ੍ਰਧਾਨ ਰਾਜਵਿੰਦਰ ਸਮਰਾਲਾ ਨੇ ਟੀਮ ਨੂੰ ਸਫ਼ਲ ਮੰਚਨ ਦੀ ਮੁਬਾਰਕਾਂ ਦਿੰਦਿਆਂ ਦੱਸਿਆ ਕਿ ਇਸ 11 ਰੋਜ਼ਾ ਰੰਗਮੰਚ ਉਤਸਵ ਵਿੱਚ ਵੱਖ-ਵੱਖ ਨਾਟਕ ਟੀਮਾਂ ਬੇਹਤਰੀਨ ਪੇਸ਼ਕਾਰੀਆਂ ਨਾਲ ਸ਼ਾਮਿਲ ਹੋਣਗੀਆਂ l
Dailyhunt
Disclaimer: This content has not been generated, created or edited by Dailyhunt. Publisher: Punjabi Tribune