ਰੋਟਰੀ ਕਲੱਬ ਸ਼ਾਹਬਾਦ ਅਤੇ ਡੀ ਏ ਵੀ ਸੀਨੀਅਰ ਸੰਕੈਡਰੀ ਸਕੂਲ ਵੱਲੋਂ ਸਾਂਝੇ ਤੌਰ 'ਤੇ ਚਲਾਏ ਜਾ ਰਹੇ ਕੰਪਿਊਟਰ ਸਿਖਲਾਈ ਸੈਂਟਰ ਵਿਚ ਸਿਖਲਾਈ ਕੋਰਸ ਮੁਕੰਮਲ ਹੋਣ 'ਤੇ ਸਮਾਗਮ ਕਰਵਾਇਆ ਗਿਆ ਜਿਸ 'ਚ ਪ੍ਰੋ. ਧਰਮਵੀਰ ਚਕਰਪਾਣੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਸਿਖਲਾਈ ਮੁਕੰਮਲ ਹੋਣ 'ਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰੋ. ਚਕਰਪਾਣੀ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਕੰਪਿਊਟਰ ਸਿੱਖਿਆ ਨਾ ਸਿਰਫ ਇਕ ਲੋੜ ਹੈ ਸਗੋਂ ਸਫਲਤਾ ਦੀ ਕੁੰਜੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖਦੇ ਰਹਿਣ ਤੇ ਆਪਣੇ ਤਕਨੀਕੀ ਗਿਆਨ ਨੂੰ ਵਧਾਉਣ ਤੇ ਸਵੈ ਨਿਰਭਰ ਬਣਨ ਲਈ ਉਤਸ਼ਾਹਿਤ ਕੀਤਾ। ਰੋਟਰੀ ਪ੍ਰਧਾਨ ਡਾ. ਆਰ ਐੱਸ ਘੁੰਮਣ ਨੇ ਕਿਹਾ ਕਿ ਕਲੱਬ ਨੇ ਹਮੇਸ਼ਾ ਸਿੱਖਿਆ ਤੇ ਮਹਿਲਾ ਸ਼ਕਤੀਕਰਨ ਦੇ ਖੇਤਰ ਵਿਚ ਕਾਰਜ ਕੀਤੇ ਹਨ। ਪ੍ਰਾਜੈਕਟ ਚੇਅਰਮੈਨ ਰੋਟੇਰੀਅਨ ਰਾਜ ਕੁਮਾਰ ਗਰਗ ਨੇ ਦੱਸਿਆ ਕਿ ਕੰਪਿਊਟਰ ਸੈਂਟਰ ਦਾ ਉਦੇਸ਼ ਆਰਥਿਕ ਤੌਰ 'ਤੇ ਕਮਜ਼ੋਰ ਪਿਛੋਕੜ ਵਾਲੀਆਂ ਵਿਦਿਆਰਥਣਾਂ ਨੂੰ ਤਕਨੀਕੀ ਸਿੱਖਿਆ ਪ੍ਰਦਾਨ ਕਰਨਾ ਹੈ।
ਇਸ ਮੌਕੇ ਰੋਟਰੀ ਦੇ ਸਹਾਇਕ ਗਵਰਨਰ ਡਾ. ਐੱਸ ਐੱਸ ਆਹੂਜਾ, ਕੰਪਿਊਟਰ ਸੈਂਟਰ ਦੀ ਅਧਿਆਪਕਾ ਸੀਮਾ, ਰੋਟਰੀ ਸਕੱਤਰ ਵਿਕਰਮ ਗੁਪਤਾ, ਰੋਟੇਰੀਅਨ ਪ੍ਰਿਤਪਾਲ ਸਿੰਘ ਢਿੱਲੋਂ, ਵਰਿੰਦਰ ਠੁਕਰਾਲ, ਆਰ ਡੀ ਗੁਪਤਾ, ਦੀਪਕ ਗਾਂਧੀ, ਐੱਸ ਐੱਸ ਖੁਰਾਣਾ, ਡੀ ਏ ਵੀ ਸਕੂਲ ਦੇ ਪ੍ਰਿੰਸੀਪਲ ਮਨਦੀਪ ਸ਼ਰਮਾ, ਹਰਦੀਪ ਸਿੰਘ, ਵਿਜੈ ਮਲਿਕ ਮੌਜੂਦ ਸਨ।
