Dailyhunt

ਕਣਕ ਨਾਲ ਲੱਦੇ ਟਰੱਕ ਨੂੰ ਅੱਗ ਲੱਗੀ

ਪੀ ਪੀ ਵਰਮਾ ਇੱਥੇ ਪੰਚਕੂਲਾ-ਸ਼ਿਮਲਾ ਹਾਈਵੇਅ 'ਤੇ ਪਿੰਜੌਰ-ਸੂਰਜਪੁਰ ਕੋਲ 300 ਕੁਇੰਟਲ ਕਣਕ ਨਾਲ ਭਰੇ ਹੋਏ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਟਰੱਕ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਕੁਝ ਹੀ ਮਿੰਟਾਂ ਵਿੱਚ ਟਰੱਕ ਅਤੇ ਕਣਕ ਸੜ ਕੇ ਸੁਆਹ ਹੋ ਗਏ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਆ ਕੇ ਅੱਗ ਉਤੇ ਕਾਬੂ ਪਾਇਆ ਪਰ ਉਸ ਸਮੇਂ ਤੱਕ ਟਰੱਕ ਅਤੇ ਕਣਕ ਪੂਰੀ ਤਰ੍ਹਾਂ ਸੜ ਚੁੱਕੇ ਸਨ।

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਨੰਬਰ ਦਾ ਇਹ ਟਰੱਕ ਸ਼ਾਹਜਹਾਂਪੁਰ ਤੋਂ ਹਿਮਾਚਲ ਦੇ ਬੱਦੀ ਇਲਾਕੇ ਵਿੱਚ ਜਾ ਰਿਹਾ ਸੀ। ਡਰਾਈਵਰ ਨੇ ਦੱਸਿਆ ਕਿ ਫਾਇਰ ਸਟੇਸ਼ਨ ਦੀਆਂ ਗੱਡੀਆਂ ਬਹੁਤ ਦੇਰ ਬਾਅਦ ਆਈਆਂ ਅਤੇ ਜਦੋਂ ਤੱਕ ਫਾਇਰ ਅਮਲਾ ਆਇਆ ਉਦੋਂ ਤੱਕ ਟਰੱਕ ਅਤੇ ਕਣਕ ਸੜ ਚੁੱਕੀ ਸੀ। ਇਸ ਮੌਕੇ ਹਾਈਵੇਅ 'ਤੇ ਲੰਮਾ ਸਮਾਂ ਟਰੈਫਿਕ ਜਾਮ ਰਿਹਾ।

Dailyhunt
Disclaimer: This content has not been generated, created or edited by Dailyhunt. Publisher: Punjabi Tribune