Dailyhunt

ਕਰੰਟ ਲੱਗਣ ਕਾਰਨ ਕ੍ਰਿਕਟ ਖਿਡਾਰੀ ਦੀ ਮੌਤ

ਪਿੰਡ ਕੋਠਾ ਗੁਰੂ ਵਿੱਚ 23 ਸਾਲਾ ਨੌਜਵਾਨ ਕ੍ਰਿਕਟ ਖਿਡਾਰੀ ਦੀ ਅਚਾਨਕ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਸਿੱਧੂ ਪੁੱਤਰ ਅਜੈਬ ਸਿੰਘ ਵਜੋਂ ਹੋਈ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਕ ਅਜੈਬ ਸਿੰਘ ਦੇ ਘਰ ਵਿੱਚ ਫਰਸ਼ ਦਾ ਕੰਮ ਚੱਲ ਰਿਹਾ ਸੀ, ਇਸੇ ਦੌਰਾਨ ਗਗਨਦੀਪ ਸਿੰਘ ਸਿੱਧੂ ਅਚਾਨਕ ਇਨਵਰਟਰ ਦੇ ਕਰੰਟ ਦੀ ਲਪੇਟ ਵਿੱਚ ਆ ਗਿਆ।

ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਭਗਤਾ ਭਾਈ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਪਰ ਉਹ ਦਮ ਤੋੜ ਗਿਆ। ਨੌਜਵਾਨ ਕ੍ਰਿਕਟ ਦਾ ਹੋਣਹਾਰ ਖਿਡਾਰੀ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune